ਨਵੀਂ ਗਰਲਫ੍ਰੈਂਡ ਨਾਲ ਸਾਹਮਣੇ ਆਈਆਂ ਵਰੁਣ ਧਵਨ ਦੀਆਂ ਤਸਵੀਰਾਂ
Monday, Feb 01, 2016 - 05:58 PM (IST)
ਮੁੰਬਈ : ਬਾਲੀਵੁੱਡ ਅਦਾਕਾਰ ਵਰੁਣ ਧਵਨ ਅੱਜਕਲ ਆਪਣੀ ਗਰਲਫ੍ਰੈਂਡ ਨਤਾਸ਼ਾ ਦਲਾਲ ਨੂੰ ਲੈ ਕੇ ਕਾਫੀ ਚਰਚਾ ''ਚ ਹੈ। ਦੋਵੇਂ ਅਕਸਰ ਇਕੱਠੇ ਨਜ਼ਰ ਆ ਜਾਂਦੇ ਹਨ। ਨਤਾਸ਼ਾ ਇਕ ਫੈਸ਼ਨ ਡਿਜ਼ਾਈਨਰ ਹੈ। ਵਰੁਣ ਅਤੇ ਨਤਾਸ਼ਾ ਦਲਾਲ ਬਚਪਨ ਦੇ ਦੋਸਤ ਹਨ।
ਪਿਛਲੇ ਕਾਫੀ ਸਮੇਂ ਤੋਂ ਦੋਵੇਂ ਅਕਸਰ ਇਕੱਠੇ ਦੇਖੇ ਜਾ ਰਹੇ ਹਨ। ਹਾਲਾਂਕਿ ਵਰੁਣ ਆਪਣੇ ਅਤੇ ਨਤਾਸ਼ਾ ਦੇ ਰਿਸ਼ਤੇ ਨੂੰ ਲੁਕਾਉਣ ਦੀ ਪੂਰੀ ਕੋਸ਼ਿਸ਼ ਕਰਦਾ ਹੈ। ਕੁਝ ਦਿਨ ਪਹਿਲਾਂ ਖ਼ਬਰ ਆਈ ਸੀ ਕਿ ਦੋਵੇਂ ਇਕੱਠੇ ਮਾਲਦੀਵ ''ਚ ਘੁੰਮਣ ਗਏ ਸਨ। ਤਸਵੀਰਾਂ ''ਚ ਦੇਖ ਲਓ ਦੋਹਾਂ ਦੇ ਰਿਸ਼ਤੇ ਦੀ ਨੇੜਤਾ।
