ਪੋਸਟ ਸ਼ੇਅਰ ਕਰਕੇ ਵਰੁਣ ਧਵਨ ਨੇ ਕੀਤਾ 'ਬੇਬੀ ਜੌਨ' ਫ਼ਿਲਮ ਦੀ ਰਿਲੀਜ਼ ਡੇਟ ਦਾ ਖੁਲਾਸਾ

06/27/2024 4:32:25 PM

ਮੁੰਬਈ- ਬਾਲੀਵੁੱਡ ਅਦਾਕਾਰ ਵਰੁਣ ਧਵਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਐਕਸ਼ਨ ਡਰਾਮਾ ਫ਼ਿਲਮ 'ਬੇਬੀ ਜੌਨ' ਨੂੰ ਲੈ ਕੇ ਸੁਰਖੀਆਂ 'ਚ ਹਨ। ਹੁਣ ਆਖ਼ਰਕਾਰ ਉਸ ਦੀ ਫ਼ਿਲਮ ਦੀ ਨਵੀਂ ਰਿਲੀਜ਼ ਡੇਟ ਵੀ ਸਾਹਮਣੇ ਆ ਗਈ ਹੈ। ਪਹਿਲਾਂ ਇਹ ਫਿਲਮ 31 ਮਈ ਨੂੰ ਰਿਲੀਜ਼ ਹੋਣੀ ਸੀ। ਜਦੋਂ ਤੋਂ ਉਸ ਦੇ ਘਰ ਧੀ ਆਈ ਹੈ, ਉਦੋਂ ਤੋਂ ਉਹ ਕਿਸੇ ਹੋਰ ਅਪਾਰਟਮੈਂਟ 'ਚ ਸ਼ਿਫਟ ਹੋਣ ਬਾਰੇ ਸੋਚ ਰਿਹਾ ਹੈ। ਖ਼ਬਰ ਹੈ ਕਿ ਉਸ ਨੇ ਨਵਾਂ ਅਪਾਰਟਮੈਂਟ ਕਿਰਾਏ 'ਤੇ ਲਿਆ ਹੈ, ਜਿੱਥੇ ਉਹ ਆਪਣੀ ਪਤਨੀ ਨਤਾਸ਼ਾ ਦਲਾਲ ਅਤੇ ਬੇਟੀ ਨਾਲ ਬਹੁਤ ਜਲਦ ਸ਼ਿਫਟ ਹੋਣ ਜਾ ਰਹੇ ਹਨ। ਇਸ ਦੌਰਾਨ ਉਸ ਦੀ ਫ਼ਿਲਮ ਦੀ ਰਿਲੀਜ਼ ਡੇਟ ਦਾ ਵੀ ਖੁਲਾਸਾ ਹੋ ਗਿਆ ਹੈ।

 

 
 
 
 
 
 
 
 
 
 
 
 
 
 
 
 

A post shared by @muradkhetani

ਇਹ ਫ਼ਿਲਮ ਪਹਿਲਾਂ 31 ਮਈ ਨੂੰ ਰਿਲੀਜ਼ ਹੋਣੀ ਸੀ ਪਰ ਬਾਅਦ 'ਚ ਇਸ ਨੂੰ ਟਾਲ ਦਿੱਤਾ ਗਿਆ। ਮੇਕਰਸ ਨੇ ਅਪਡੇਟ ਜਾਰੀ ਕਰਦੇ ਹੋਏ ਦੱਸਿਆ ਕਿ ਇਹ ਫ਼ਿਲਮ ਕ੍ਰਿਸਮਸ ਦੇ ਮੌਕੇ 'ਤੇ 25 ਦਸੰਬਰ ਨੂੰ ਰਿਲੀਜ਼ ਹੋਵੇਗੀ। ਵਰੁਣ ਧਵਨ ਦੇ ਪ੍ਰਸ਼ੰਸਕ ਵੀ ਉਸ ਦੀ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।ਵਰੁਣ ਧਵਨ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ 'ਤੇ ਫ਼ਿਲਮ ਦਾ ਨਵਾਂ ਪੋਸਟਰ ਸ਼ੇਅਰ ਕੀਤਾ ਹੈ। ਪੋਸਟਰ 'ਚ ਉਸ ਨੇ ਹੱਥ 'ਚ ਚਾਕੂ ਫੜਿਆ ਹੋਇਆ ਹੈ। ਉਸ ਦੇ ਚਿਹਰੇ 'ਤੇ ਗੁੱਸਾ ਸਾਫ਼ ਦਿਖਾਈ ਦੇ ਰਿਹਾ ਹੈ ਅਤੇ ਉਹ ਹਥਿਆਰ ਲੈ ਕੇ ਆਏ ਕਈ ਲੋਕਾਂ ਨਾਲ ਘਿਰਿਆ ਹੋਇਆ ਹੈ। ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, 'ਇਸ ਸਾਲ ਕ੍ਰਿਸਮਸ ਹੋਰ ਵੀ ਮਜ਼ੇਦਾਰ ਹੋਣ ਵਾਲੀ ਹੈ। 25 ਦਸੰਬਰ ਨੂੰ 'ਬੇਬੀ ਜੌਨ' ਦੀ ਰਿਲੀਜ਼ ਲਈ ਤਿਆਰ ਹੋ ਜਾਓ।

ਇਹ ਖ਼ਬਰ ਵੀ ਪੜ੍ਹੋ- ਫ਼ਿਲਮ ਦੀ ਸ਼ੂਟਿੰਗ ਦੌਰਾਨ ਪ੍ਰਿਯੰਕਾ ਚੋਪੜਾ ਦੇ ਹੋਏ ਜ਼ਖਮ, ਦੇਸੀ ਇਲਾਜ ਨਾਲ ਕਰ ਰਹੀ ਹੈ ਠੀਕ

ਅੱਜ ਯਾਨੀ 27 ਜੂਨ ਨੂੰ ਵਰੁਣ ਧਵਨ ਨੇ ਵੀ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ ਦੇ ਨਾਲ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, 'ਖ਼ੂਨ-ਖ਼ਰਾਬਾ ਹੋਣ ਵਾਲਾ ਹੈ, #VarunDhawan ਸਟਾਰਰ #BabyJohn ਇਸ ਕ੍ਰਿਸਮਸ 'ਤੇ ਰਿਲੀਜ਼ ਹੋ ਰਿਹਾ ਹੈ।ਤੁਹਾਨੂੰ ਦੱਸ ਦੇਈਏ ਕਿ ਕੀਰਤੀ ਸੁਰੇਸ਼ ਇਸ ਫ਼ਿਲਮ ਰਾਹੀਂ ਹਿੰਦੀ ਸਿਨੇਮਾ 'ਚ ਡੈਬਿਊ ਕਰ ਰਹੀ ਹੈ। ਇਸ ਤੋਂ ਇਲਾਵਾ ਇਸ ਫ਼ਿਲਮ 'ਚ ਵਾਮਿਕਾ ਗੱਬੀ ਵੀ ਅਹਿਮ ਭੂਮਿਕਾ 'ਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਫ਼ਿਲਮ 'ਚ ਜੈਕੀ ਸ਼ਰਾਫ ਅਤੇ ਰਾਜਪਾਲ ਯਾਦਵ ਵੀ ਨਜ਼ਰ ਆਉਣਗੇ।
 


Priyanka

Content Editor

Related News