ਅਦਾਕਾਰ ਵਰੁਣ ਧਵਨ ਬਣੇ ਪਿਤਾ, ਪਤਨੀ ਨਤਾਸ਼ਾ ਨੇ ਦਿੱਤਾ ਧੀ ਨੂੰ ਜਨਮ

06/04/2024 7:54:32 AM

ਮੁੰਬਈ(ਬਿਊਰੋ): ਬਾਲੀਵੁੱਡ ਅਦਾਕਾਰ ਵਰੁਣ ਧਵਨ ਪਿਤਾ ਬਣ ਗਏ ਹਨ। ਉਸ ਦੀ ਪਤਨੀ ਨਤਾਸ਼ਾ ਦਲਾਲ ਨੇ ਧੀ ਨੂੰ ਜਨਮ ਦਿੱਤਾ ਹੈ। ਜ਼ਿਕਰਯੋਗ ਹੈ ਕਿ ਵਰੁਣ ਨੇ ਕੁਝ ਸਮਾਂ ਪਹਿਲਾਂ ਆਪਣੇ ਇੰਸਟਾਗ੍ਰਾਮ 'ਤੇ ਨਤਾਸ਼ਾ ਦੇ ਪ੍ਰੈਗਨੈਂਸੀ ਦੀ ਜਾਣਕਾਰੀ ਦਿੱਤੀ ਸੀ। ਵਰੁਣ ਨੇ ਇਕ ਬੇਹੱਦ ਖੂਬਸੂਰਤ ਫੋਟੋ ਸ਼ੇਅਰ ਕੀਤੀ ਸੀ, ਜਿਸ 'ਚ ਉਹ ਆਪਣੀ ਪਤਨੀ ਨਤਾਸ਼ਾ ਦੇ ਬੇਬੀ ਬੰਪ ਨੂੰ ਕਿੱਸ ਕਰਦੇ ਨਜ਼ਰ ਆ ਰਹੇ ਹਨ। ਉਦੋਂ ਤੋਂ ਹੀ ਨਤਾਸ਼ਾ ਦੀ ਪ੍ਰੈਗਨੈਂਸੀ ਸੁਰਖੀਆਂ 'ਚ ਸੀ। ਵਰੁਣ ਅਤੇ ਨਤਾਸ਼ਾ ਦੇ ਮਾਤਾ-ਪਿਤਾ ਬਣਨ ਤੋਂ ਬਾਅਦ ਉਨ੍ਹਾਂ ਨੂੰ ਵਧਾਈ ਦੇਣ ਵਾਲਿਆਂ ਦੀ ਭੀੜ ਲੱਗ ਗਈ ਹੈ। ਪ੍ਰਸ਼ੰਸਕਾਂ ਤੋਂ ਲੈ ਕੇ ਮਸ਼ਹੂਰ ਹਸਤੀਆਂ ਤੱਕ ਇਸ ਜੋੜੀ ਨੂੰ ਸ਼ੁਭਕਾਮਨਾਵਾਂ ਦੇ ਰਹੇ ਹਨ।

PunjabKesari

ਇਸ ਤੋਂ ਪਹਿਲਾਂ ਨਤਾਸ਼ਾ ਨੂੰ 3 ਜੂਨ ਦੀ ਸਵੇਰ ਨੂੰ ਹਸਪਤਾਲ ਲਿਜਾਇਆ ਗਿਆ ਸੀ ਕਿਉਂਕਿ ਉਸ ਨੂੰ ਜਣੇਪੇ ਦਾ ਦਰਦ ਸ਼ੁਰੂ ਹੋ ਗਿਆ ਸੀ। ਆਪਣੀ ਪਤਨੀ ਦੇ ਨਾਲ ਰਹਿਣ ਲਈ ਅਦਾਕਾਰ ਵਰੁਣ ਧਵਨ ਨੇ ਆਪਣੇ ਸਾਰੇ ਕੰਮ ਅੱਗੇ ਤਹਿ ਕਰ ਲਏ ਹਨ। 

PunjabKesari

ਤੁਹਾਨੂੰ ਦੱਸ ਦੇਈਏ ਕਿ ਵਰੁਣ ਅਤੇ ਨਤਾਸ਼ਾ ਨੇ 24 ਜਨਵਰੀ 2021 ਨੂੰ ਇੱਕ ਨਿੱਜੀ ਸਮਾਰੋਹ 'ਚ ਵਿਆਹ ਕੀਤਾ ਸੀ। ਦੋਵਾਂ ਨੇ ਅਲੀਬਾਗ 'ਚ ਕਰੋਨਾਵਾਇਰਸ ਮਹਾਂਮਾਰੀ ਦੌਰਾਨ ਕੁਝ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਦੀ ਮੌਜੂਦਗੀ 'ਚ ਵਿਆਹ ਕੀਤਾ ਹੈ। ਅਦਾਕਾਰ ਦੇ ਕੰਮ ਦੀ ਗੱਲ ਕਰੀਏ ਤਾਂ ਵਰੁਣ ਧਵਨ ਜਲਦ ਹੀ 'ਬੇਬੀ ਜਾਨ' 'ਚ ਨਜ਼ਰ ਆਉਣਗੇ। ਇਸ ਫ਼ਿਲਮ 'ਚ ਅਦਾਕਾਰ ਤੋਂ ਇਲਾਵਾ ਕੀਰਤੀ ਸੁਰੇਸ਼, ਵਾਮਿਕਾ ਗੱਬੀ, ਜੈਕੀ ਸ਼ਰਾਫ ਅਤੇ ਫਸਰਾਜਪਾਲ ਯਾਦਵ ਸਮੇਤ ਕਈ ਸਿਤਾਰੇ ਅਹਿਮ ਭੂਮਿਕਾਵਾਂ 'ਚ ਨਜ਼ਰ ਆਉਣਗੇ।


Harinder Kaur

Content Editor

Related News