ਫ਼ਿਲਮ ''ਸਤ੍ਰੀ 2'' ''ਚ ਸ਼ਰਧਾ ਨਾਲ ਨਜ਼ਰ ਆਏ ਵਰੁਣ ਧਵਨ, ''ਖੂਬਸੂਰਤ'' ਗੀਤ ਰਿਲੀਜ਼

Friday, Aug 09, 2024 - 05:13 PM (IST)

ਫ਼ਿਲਮ ''ਸਤ੍ਰੀ 2'' ''ਚ ਸ਼ਰਧਾ ਨਾਲ ਨਜ਼ਰ ਆਏ ਵਰੁਣ ਧਵਨ, ''ਖੂਬਸੂਰਤ'' ਗੀਤ ਰਿਲੀਜ਼

ਮੁੰਬਈ- ਫਿਲਮ 'ਸਤ੍ਰੀ 2' ਦਾ ਬਹੁਤ ਹੀ ਉਡੀਕਿਆ ਗਿਆ ਗੀਤ 'ਖੂਬਸੂਰਤ' ਰਿਲੀਜ਼ ਹੋ ਗਿਆ ਹੈ। ਇਸ ਗੀਤ 'ਚ ਵਰੁਣ ਧਵਨ ਅਤੇ ਸ਼ਰਧਾ ਕਪੂਰ ਦੀ ਜੋੜੀ ਨਜ਼ਰ ਆ ਰਹੀ ਹੈ। ਇਸ ਗੀਤ 'ਚ ਦੋਵੇਂ ਕਲਾਕਾਰ ਬੇਹੱਦ ਰੋਮਾਂਟਿਕ ਅੰਦਾਜ਼ 'ਚ ਡਾਂਸ ਕਰਦੇ ਨਜ਼ਰ ਆ ਰਹੇ ਹਨ। ਇਸ ਗੀਤ ਨੂੰ ਵਿਸ਼ਾਲ ਮਿਸ਼ਰਾ, ਸਚਿਨ-ਜਿਗਰ ਨੇ ਗਾਇਆ ਹੈ। ਗੀਤਕਾਰ ਅਮਿਤਭੱਟਾਚਾਰੀਆ ਦੇ ਬੋਲਾਂ ਨੇ ਇਸ ਗੀਤ ਨੂੰ ਹੋਰ ਵੀ ਖੂਬਸੂਰਤ ਬਣਾ ਦਿੱਤਾ ਹੈ।ਇਹ ਪਹਿਲੀ ਵਾਰ ਹੈ ਜਦੋਂ 'ਸਤ੍ਰੀ 2' ਫਰੈਂਚਾਇਜ਼ੀ 'ਚ 'ਵੁਲਫ' ਕੁਨੈਕਸ਼ਨ ਦਿਖਾਇਆ ਗਿਆ ਹੈ। ਵਰੁਣ ਧਵਨ ਦੀ ਫਿਲਮ 'ਭੇਡੀਆ' ਦੀ ਸਫਲਤਾ ਤੋਂ ਬਾਅਦ ਦੋਹਾਂ ਫਿਲਮਾਂ ਨੂੰ ਜੋੜਨਾ ਇਕ ਦਿਲਚਸਪ ਮੋੜ ਹੈ। ਹੁਣ ਦੇਖਣਾ ਹੋਵੇਗਾ ਕਿ ਇਸ 'ਚ ਵਰੁਣ ਦਾ ਸਿਰਫ ਕੈਮਿਓ ਹੈ, ਉਹ ਲੰਬਾ ਕਿਰਦਾਰ ਦੇਖਣ ਨੂੰ ਮਿਲਦਾ ਹੈ।

ਫਿਲਮ 'ਸਤ੍ਰੀ 2' 15 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ 'ਚ ਸ਼ਰਧਾ ਕਪੂਰ ਦੇ ਨਾਲ ਰਾਜਕੁਮਾਰ ਰਾਓ ਵੀ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਪੰਕਜ ਤ੍ਰਿਪਾਠੀ ਵੀ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। ਅਮਰ ਕੌਸ਼ਿਕ ਦੁਆਰਾ ਨਿਰਦੇਸ਼ਤ 'ਸਤ੍ਰੀ 2' 2018 'ਚ ਰਿਲੀਜ਼ ਹੋਈ 'ਸਤ੍ਰੀ' ਦਾ ਸੀਕਵਲ ਹੈ। ਇਹ ਫਿਲਮ ਬਾਕਸ ਆਫਿਸ 'ਤੇ ਸਫਲ ਸਾਬਤ ਹੋਈ।ਇਸ ਗੀਤ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਵਰੁਣ ਅਤੇ ਸ਼ਰਧਾ ਦੀ ਜੋੜੀ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਗੀਤ 'ਚ ਦੋਵਾਂ ਕਲਾਕਾਰਾਂ ਦੀ ਕੈਮਿਸਟਰੀ ਸਾਫ ਨਜ਼ਰ ਆ ਰਹੀ ਹੈ। 'ਸਤ੍ਰੀ 2' ਦਾ ਇਹ ਗੀਤ ਦਰਸ਼ਕਾਂ ਨੂੰ ਫਿਲਮ ਲਈ ਹੋਰ ਵੀ ਉਤਸ਼ਾਹਿਤ ਕਰ ਰਿਹਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News