‘ਵਨਵਾਸ’ ਦਾ ਦਿਲ ਨੂੰ ਛੂਹ ਲੈਣ ਵਾਲਾ ਐਂਥਮ ‘ਬੰਧਨ’ ਰਿਲੀਜ਼

Friday, Nov 29, 2024 - 01:41 PM (IST)

‘ਵਨਵਾਸ’ ਦਾ ਦਿਲ ਨੂੰ ਛੂਹ ਲੈਣ ਵਾਲਾ ਐਂਥਮ ‘ਬੰਧਨ’ ਰਿਲੀਜ਼

ਮੁੰਬਈ (ਬਿਊਰੋ) - ਵਨਵਾਸ ਇਕ ਦਿਲ ਨੂੰ ਛੂਹ ਲੈਣ ਵਾਲਾ ਭਾਵੁਕ ਪਰਿਵਾਰਕ ਡਰਾਮਾ ਹੈ, ਜਿਸ ਵਿਚ ਰਾਮਾਇਣ ਨੂੰ ਆਧੁਨਿਕ ਰੂਪ ’ਚ ਦਿਖਾਇਆ ਗਿਆ ਹੈ। ਇਸ ਫਿਲਮ ਨੇ ਦਰਸ਼ਕਾਂ ’ਚ ਭਾਰੀ ਉਤਸੁਕਤਾ ਪੈਦਾ ਕੀਤੀ ਹੈ। ਖਾਸ ਤੌਰ ’ਤੇ ਇਹ ਵਿਚਾਰ ਕਿ ਬੱਚੇ ਆਪਣੇ ਮਾਪਿਆਂ ਨੂੰ ਵਨਵਾਸ ਭੇਜਦੇ ਹਨ, ਜੋ ਕਹਾਣੀ ਵਿਚ ਇਕ ਨਵਾਂ ਭਾਵਨਾਤਮਕ ਪਹਿਲੂ ਜੋੜਦਾ ਹੈ। 

ਇਹ ਵੀ ਪੜ੍ਹੋੋ- ਮਸ਼ਹੂਰ Influencer ਦਾ ਪ੍ਰਾਈ. ਵੇਟ ਵੀਡੀਓ ਲੀਕ, ਅਜਿਹੀ ਹਾਲਤ 'ਚ ਵੇਖ ਉਡੇ ਲੋਕਾਂ ਦੇ ਹੋਸ਼

ਰਿਲੀਜ਼ ਤੋਂ ਪਹਿਲਾਂ ਮੇਕਰਸ ਨੇ ਆਪਣਾ ਮਚ-ਅਵੇਟਿਡ ਗਾਣਾ ‘ਬੰਧਨ’ ਰਿਲੀਜ਼ ਕੀਤਾ ਹੈ। ਵੀਡੀਓ ਸ਼ੇਅਰ ਕਰਦੇ ਹੋਏ ਮੇਕਰਸ ਨੇ ਕੈਪਸ਼ਨ 'ਚ ਲਿਖਿਆ ਹੈ ਕਿ ਸੰਗੀਤ ਦੇ ਜ਼ਰੀਏ ਦਿਲਾਂ ਦਾ ਇਕ ਬੰਧਨ Bandhan SONG OUT NOW!” ਇਸ ਗਾਣੇ ਨੂੰ ਪ੍ਰਤਿਭਾਸ਼ਾਲੀ ਗਾਇਕ ਵਿਸ਼ਾਲ ਮਿਸ਼ਰਾ, ਪਲਕ ਮੁੱਛਲ ਅਤੇ ਮਿਥੁਨ ਨੇ ਗਾਇਆ ਹੈ। 

ਇਸ ਨੂੰ ਮਿਥੁਨ ਨੇ ਕੰਪੋਜ਼ ਕੀਤਾ ਹੈ ਅਤੇ ਇਸ ਦੇ ਬੋਲ ਸਈਦ ਕਾਦਰੀ ਨੇ ਲਿਖੇ ਹਨ। ਫਿਲਮ ’ਚ ਨਾਨਾ ਪਾਟੇਕਰ, ਉਤਕਰਸ਼ ਸ਼ਰਮਾ ਅਤੇ ਸਟਾਰ ਸਿਮਰਤ ਕੌਰ ਹਨ। ਅਨਿਲ ਸ਼ਰਮਾ ਦੁਆਰਾ ਲਿਖੀ, ਨਿਰਮਿਤ ਅਤੇ ਨਿਰਦੇਸ਼ਿਤ ‘ਵਨਵਾਸ’ 20 ਦਸੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

sunita

Content Editor

Related News