2 ਮਹੀਨੇ ਬਾਅਦ ਲਾੜੀ ਬਣਨ ਵਾਲੀ ਸੀ ਵੈਸ਼ਾਲੀ ਠੱਕਰ, ਦੋਸਤਾਂ ਨਾਲ ਇਕ ਦਿਨ ਪਹਿਲਾਂ ਹੋਈ ਸੀ ਇਹ ਗੱਲਬਾਤ

Monday, Oct 17, 2022 - 10:40 AM (IST)

2 ਮਹੀਨੇ ਬਾਅਦ ਲਾੜੀ ਬਣਨ ਵਾਲੀ ਸੀ ਵੈਸ਼ਾਲੀ ਠੱਕਰ, ਦੋਸਤਾਂ ਨਾਲ ਇਕ ਦਿਨ ਪਹਿਲਾਂ ਹੋਈ ਸੀ ਇਹ ਗੱਲਬਾਤ

ਮੁੰਬਈ (ਬਿਊਰੋ)– ‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ਦੀ ਅਦਾਕਾਰਾ ਵੈਸ਼ਾਲੀ ਠੱਕਰ ਦੇ ਆਤਮ ਹੱਤਿਆ ਕਰਨ ਨਾਲ ਹਰ ਕੋਈ ਸਦਮੇ ’ਚ ਹੈ। ਇੰਨੀ ਖ਼ੂਬਸੂਰਤ, ਜਵਾਨ ਤੇ ਟੈਲੇਂਟਿਡ ਅਦਾਕਾਰਾ ਦੇ ਇੰਝ ਚਲੇ ਜਾਣ ਨਾਲ ਉਸ ਦੇ ਚਾਹੁਣ ਵਾਲਿਆਂ ਨੂੰ ਵੱਡਾ ਸਦਮਾ ਲੱਗਾ ਹੈ। ਵੈਸ਼ਾਲੀ ਨੇ ਆਪਣੇ ਇੰਦੌਰ ਦੇ ਘਰ ’ਚ ਫਾਹਾ ਲਗਾ ਕੇ ਆਤਮ ਹੱਤਿਆ ਕੀਤੀ।

ਪੁਲਸ ਨੂੰ ਵੈਸ਼ਾਲੀ ਦੀ ਮ੍ਰਿਤਕ ਦੇਹ ਕੋਲੋਂ ਇਕ ਸੁਸਾਈਡ ਨੋਟ ਵੀ ਮਿਲਿਆ ਹੈ। ਆਤਮ ਹੱਤਿਆ ਕਰਨ ਤੋਂ ਇਕ ਦਿਨ ਪਹਿਲਾਂ ਤਕ ਵੈਸ਼ਾਲੀ ਨਾਰਮਲ ਸੀ ਤੇ ਉਹ ਜਲਦ ਹੀ ਵਿਆਹ ਦੇ ਬੰਧਨ ’ਚ ਬੱਝਣ ਵਾਲੀ ਸੀ। ਅਦਾਕਾਰ ਵਿਕਾਸ ਸੇਠੀ ਤੇ ਉਸ ਦੀ ਪਤਨੀ ਜਾਨ੍ਹਵੀ ਰਾਣਾ ਵੈਸ਼ਾਲੀ ਦੇ ਕਾਫੀ ਨਜ਼ਦੀਕ ਸਨ।

ਉਨ੍ਹਾਂ ਨੇ ਵੈਸ਼ਾਲੀ ਦੇ ਆਤਮ ਹੱਤਿਆ ਕਰਨ ਤੋਂ ਇਕ ਦਿਨ ਪਹਿਲਾਂ ਹੀ ਉਸ ਨਾਲ ਫੋਨ ’ਤੇ ਗੱਲਬਾਤ ਕੀਤੀ ਸੀ। ਵੈਸ਼ਾਲੀ ਨੇ ਪਲਾਨ ਕੀਤਾ ਸੀ ਕਿ ਉਹ ਆਪਣੇ ਵਿਆਹ ਦੀ ਸ਼ਾਪਿੰਗ ਲਈ ਮੁੰਬਈ ਆਵੇਗੀ। ਵੈਸ਼ਾਲੀ ਦਸੰਬਰ ’ਚ ਕੈਲੀਫੋਰਨੀਆ ਮੂਲ ਦੇ ਸਾਫਟਵੇਅਰ ਇੰਜੀਨੀਅਰ ਨਾਲ ਵਿਆਹ ਕਰਵਾਉਣ ਵਾਲੀ ਸੀ।

ਇਹ ਖ਼ਬਰ ਵੀ ਪੜ੍ਹੋ : ਮੌਤ ਤੋਂ ਬਾਅਦ ਵੈਸ਼ਾਲੀ ਤੇ ਸੁਸ਼ਾਂਤ ਦੀ ਇਹ ਤਸਵੀਰ ਵਾਇਰਲ, ਅਦਾਕਾਰ ਦੀ ਮੌਤ ਨੂੰ ਦੱਸਿਆ ਸੀ ਕਤਲ!

ਵੈਸ਼ਾਲ ਦੀ ਮੌਤ ’ਤੇ ਜਾਨ੍ਹਵੀ ਨੇ ਕਿਹਾ, ‘‘ਮੈਂ ਇਕ ਦਿਨ ਪਹਿਲਾਂ ਹੀ ਫਾਈਨੈਂਸ਼ੀਅਲ ਹੈਲਪ ਲਈ ਵੈਸ਼ਾਲੀ ਨੂੰ ਫੋਨ ਕੀਤਾ ਸੀ। ਉਸ ਨੇ ਮੈਨੂੰ ਕਿਹਾ ਸੀ ਕਿ ਦੀਵਾਲੀ ਤੋਂ ਬਾਅਦ ਵਿਆਹ ਦੀ ਸ਼ਾਪਿੰਗ ਲਈ ਉਹ ਮੁੰਬਈ ਆਵੇਗੀ। ਵੈਸ਼ਾਲੀ ਨੇ ਮਿਤੇਸ਼ ਬਾਰੇ ਮੈਨੂੰ ਪੰਜ ਮਹੀਨੇ ਪਹਿਲਾਂ ਦੱਸਿਆ ਸੀ। ਇਸ ਤੋਂ ਬਾਅਦ ਮੈਂ ਉਸ ਨਾਲ ਵੀਡੀਓ ਕਾਲ ’ਤੇ ਵੀ ਗੱਲਬਾਤ ਕੀਤੀ ਸੀ। ਉਹ ਕਾਫੀ ਸਵੀਟ ਲੱਗੀ।’’

ਉਥੇ ਵਿਕਾਸ ਨੇ ਵੈਸ਼ਾਲੀ ਬਾਰੇ ਗੱਲਬਾਤ ਕਰਦਿਆਂ ਕਿਹਾ, ‘‘ਵੈਸ਼ਾਲੀ ਦਸੰਬਰ ’ਚ ਵਿਆਹ ਕਰਵਾਉਣ ਵਾਲੀ ਸੀ। ਦੋਵਾਂ ਦੇ ਪਰਿਵਾਰ ਵਿਆਹ ਦੀ ਤਾਰੀਖ਼ ਤੈਅ ਕਰਨ ਵਾਲੇ ਸਨ। ਜਦੋਂ ਸ਼ੁੱਕਰਵਾਰ ਨੂੰ ਮੈਂ ਉਸ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ ਸੀ ਕਿ ਸਭ ਮਸਤ ਚੱਲ ਰਿਹਾ ਹੈ। ਵੈਸ਼ਾਲੀ ਨੇ ਕਿਹਾ ਸੀ ਕਿ ਉਹ ਸਾਡੇ ਨਾਲ ਸ਼ਾਪਿੰਗ ਤੇ ਪਾਰਟੀ ਕਰੇਗੀ। ਅਜਿਹੇ ’ਚ ਵੈਸ਼ਾਲੀ ਦੇ ਆਤਮ ਹੱਤਿਆ ਕਰਨ ਦੀ ਖ਼ਬਰ ਨੇ ਮੈਨੂੰ ਹਿਲਾ ਕੇ ਰੱਖ ਦਿੱਤਾ ਹੈ।’’

ਵਿਕਾਸ ਨੇ ਅੱਗੇ ਕਿਹਾ, ‘‘ਪਹਿਲਾਂ ਤਾਂ ਮੈਂ ਇਸ ਖ਼ਬਰ ਨੂੰ ਝੂਠ ਸਮਝ ਕੇ ਯਕੀਨ ਹੀ ਨਹੀਂ ਕੀਤਾ। ਮੈਂ ਜਾਨ੍ਹਵੀ ਨੂੰ ਕਿਹਾ ਕਿ ਵੈਸ਼ਾਲੀ ਨੂੰ ਕਾਲ ਕਰੇ ਪਰ ਕਾਲ ਕਿਸੇ ਨੇ ਚੁੱਕੀ ਹੀ ਨਹੀਂ। ਅਸੀਂ ਫਿਰ ਵੈਸ਼ਾਲੀ ਦੇ ਪਿਤਾ ਨੂੰ ਫੋਨ ਕੀਤਾ, ਉਦੋਂ ਉਨ੍ਹਾਂ ਕੋਲੋਂ ਪਤਾ ਲੱਗਾ। ਵੈਸ਼ਾਲੀ ਦੀ ਮੌਤ ਦੀ ਖ਼ਬਰ ਨਾਲ ਅਸੀਂ ਟੁੱਟ ਗਏ ਹਾਂ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News