ਵੈਸ਼ਾਲੀ ਠੱਕਰ ਦੀ ਆਖ਼ਰੀ ਪੋਸਟ ਵਾਇਰਲ, ਵੀਡੀਓ ''ਚ ਆਖੀ ਸੀ ਜਾਨ ਦੇਣ ਦੀ ਗੱਲ

Monday, Oct 17, 2022 - 01:07 PM (IST)

ਵੈਸ਼ਾਲੀ ਠੱਕਰ ਦੀ ਆਖ਼ਰੀ ਪੋਸਟ ਵਾਇਰਲ, ਵੀਡੀਓ ''ਚ ਆਖੀ ਸੀ ਜਾਨ ਦੇਣ ਦੀ ਗੱਲ

ਨਵੀਂ ਦਿੱਲੀ (ਬਿਊਰੋ) : 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਟੀ. ਵੀ. ਸ਼ੋਅ ਨਾਲ ਘਰ-ਘਰ ਪ੍ਰਸਿੱਧੀ ਖੱਟਣ ਵਾਲੀ ਅਦਾਕਾਰਾ ਵੈਸ਼ਾਲੀ ਠੱਕਰ ਨੇ ਬੀਤੇ ਦਿਨੀਂ ਖ਼ੁਦਕੁਸ਼ੀ ਕਰ ਲਈ ਹੈ। ਉਸ ਨੇ ਆਪਣੇ ਇੰਦੌਰ ਸਥਿਤ ਘਰ 'ਚ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੀ ਹੈ। ਅਦਾਕਾਰਾ ਦੀ ਮੌਤ ਦੀ ਖ਼ਬਰ ਐਤਵਾਰ ਨੂੰ ਆਈ ਸੀ। ਉਸ ਦੀ ਮੌਤ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਸੀ। ਪੁਲਸ ਨੇ ਅਦਾਕਾਰਾ ਦਾ ਸੁਸਾਈਡ ਨੋਟ ਵੀ ਬਰਾਮਦ ਕੀਤਾ ਹੈ। ਹਾਲਾਂਕਿ ਪੁਲਸ ਨੇ ਸੁਸਾਈਡ ਨੋਟ 'ਚ ਲਿਖੀਆਂ ਗੱਲਾਂ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।

 

 
 
 
 
 
 
 
 
 
 
 
 
 
 
 
 

A post shared by Vaishali Takkar (@misstakkar_15)

ਆਖ਼ਰੀ ਪੋਸਟ ਹੋਈ ਵਾਇਰਲ
ਵੈਸ਼ਾਲੀ ਦੀ ਖ਼ੁਦਕੁਸ਼ੀ ਦੀ ਖ਼ਬਰ ਤੋਂ ਬਾਅਦ ਟੀ. ਵੀ. ਇੰਡਸਟਰੀ 'ਚ ਸੋਗ ਦੀ ਲਹਿਰ ਹੈ ਅਤੇ ਉਸ ਦੇ ਸਾਥੀ ਕਲਾਕਾਰ ਸੋਸ਼ਲ ਮੀਡੀਆ 'ਤੇ ਪੋਸਟਾਂ ਸ਼ੇਅਰ ਕਰਕੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਦੇ ਰਹੇ ਹਨ। ਉਥੇ ਹੀ ਵੈਸ਼ਾਲੀ ਦੀ ਆਖ਼ਰੀ ਇੰਸਟਾਗ੍ਰਾਮ ਪੋਸਟ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਮਜ਼ਾਕ-ਮਜ਼ਾਕ 'ਚ ਆਪਣੀ ਜਾਨ ਦੇਣ ਦੀ ਗੱਲ ਕਰਦੀ ਨਜ਼ਰ ਆ ਰਹੀ ਹੈ।
ਆਪਣੀ ਆਖ਼ਰੀ ਇੰਸਟਾਗ੍ਰਾਮ ਪੋਸਟ 'ਚ ਵੈਸ਼ਾਲੀ ਠੱਕਰ ਨੇ ਇਕ ਮਜ਼ਾਕੀਆ ਡਾਇਲਾਗ ਬੋਲਦਿਆਂ ਕਿਹਾ, ''ਬੇਬੀ ਮੈਂ ਆਪ ਕੇ ਲੀਏ ਏਕ ਗਾਨਾ ਗਾਊਂ।'' ਇਸ ਤੋਂ ਬਾਅਦ ਉਹ ਦਿਲ ਜਿਗਰ ਨਜ਼ਰ ਕਯਾ ਹੈ, ਮੈਂ ਤੋਂ ਤੇਰੇ ਲੀਏ ਜਾਨ ਭੀ ਦੇ ਦੂੰ। ਇਸ ਵੀਡੀਓ 'ਚ ਉਸ ਦੇ ਚਿਹਰੇ ਦੇ ਹਾਵ-ਭਾਵ ਵੀ ਕਾਫ਼ੀ ਪਿਆਰੇ ਲੱਗ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਮੌਤ ਤੋਂ ਬਾਅਦ ਵੈਸ਼ਾਲੀ ਤੇ ਸੁਸ਼ਾਂਤ ਦੀ ਇਹ ਤਸਵੀਰ ਵਾਇਰਲ, ਅਦਾਕਾਰ ਦੀ ਮੌਤ ਨੂੰ ਦੱਸਿਆ ਸੀ ਕਤਲ!

ਬਰਾਮਦ ਹੋਇਆ ਸੁਸਾਈਡ ਨੋਟ
ਖ਼ਬਰਾਂ ਮੁਤਾਬਿਕ, ਪੁਲਸ ਨੇ ਵੈਸ਼ਾਲੀ ਦਾ ਸੁਸਾਈਡ ਨੋਟ ਬਰਾਮਦ ਹੋਣ ਤੋਂ ਬਾਅਦ ਅਦਾਕਾਰਾ ਦੀ ਮਾਂ ਅਤੇ ਭੈਣ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਅਦਾਕਾਰ ਦੀ ਪਿਛਲੇ ਸਾਲ ਮੰਗਣੀ ਹੋਈ ਸੀ, ਜਿਸ ਦੀਆਂ ਤਸਵੀਰਾਂ ਵੈਸ਼ਾਲੀ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਸ਼ੇਅਰ ਕੀਤੀਆਂ ਸਨ ਪਰ ਕੁਝ ਮਹੀਨਿਆਂ ਬਾਅਦ ਹੀ ਉਸ ਨੇ ਆਪਣੀ ਮੰਗਣੀ ਨੂੰ ਤੋੜ ਦਿੱਤੀ ਸੀ।

 

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

 


author

sunita

Content Editor

Related News