ਸਿਧਾਰਥ ਸ਼ੁਕਲਾ ਦਾ ਨਾਂ ਲੈ ਕੇ ਰਸ਼ਮੀ ਦੇਸਾਈ 'ਤੇ ਯੂਜ਼ਰਜ਼ ਨੇ ਲਾਏ ਗੰਭੀਰ ਦੋਸ਼, ਕੀਤੀ ਬਦਤਮੀਜ਼ੀ

09/04/2020 10:00:36 AM

ਨਵੀਂ ਦਿੱਲੀ (ਬਿਊਰੋ) : ਟੀ. ਵੀ. ਦੀ ਮੋਸਟ ਪਾਪੂਲਰ ਅਦਾਕਾਰਾ ਰਸ਼ਮੀ ਦੇਸਾਈ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਸੋਸ਼ਲ ਮੀਡੀਆ ਦੇ ਰਾਹੀਂ ਉਹ ਪ੍ਰਸ਼ੰਸਕਾਂ ਨਾਲ ਅਕਸਰ ਇੰਟਰੈਕਸ਼ਨ ਕਰਦੀ ਰਹਿੰਦੀ ਹੈ। ਹਾਲ ਹੀ 'ਚ ਟਵਿੱਟਰ 'ਤੇ ਇਕ ਯੂਜ਼ਰਜ਼ ਨੇ ਉਨ੍ਹਾਂ ਨਾਲ ਬਦਤਮੀਜ਼ੀ ਨਾਲ ਗੱਲ ਕੀਤੀ ਤਾਂ ਅਦਾਕਾਰਾ ਨੇ ਵੀ ਉਨ੍ਹਾਂ ਦਾ ਜ਼ਬਰਦਸਤ ਜਵਾਬ ਦਿੱਤਾ। ਕੁਝ ਦਿਨ ਪਹਿਲਾਂ ਰਸ਼ਮੀ ਨੂੰ 'ਸੜਕ 2' ਦੀ ਵਜ੍ਹਾ ਨਾਲ ਟਰੋਲ ਕੀਤਾ ਸੀ। ਹੁਣ ਯੂਜ਼ਰਜ਼ ਨੇ ਉਨ੍ਹਾਂ ਨੂੰ ਸਿਧਾਰਥ ਸ਼ੁਕਲਾ ਦੇ ਨਾਂ 'ਤੇ ਟਰੋਲ ਕਰਨ ਦੀ ਕੀਤੀ ਕੋਸ਼ਿਸ਼ ਪਰ ਰਸ਼ਮੀ ਨੇ ਵੀ ਯੂਜ਼ਰਜ਼ ਨੂੰ ਬਹੁਤ ਵਧੀਆ ਜਵਾਬ ਦਿੱਤਾ।
PunjabKesari
ਤੁਹਾਨੂੰ ਯਾਦ ਹੋਵੇਗਾ ਜਦੋਂ ਰਸ਼ਮੀ ਦੇਸਾਈ 'ਬਿੱਗ ਬੌਸ 13' 'ਚ ਨਜ਼ਰ ਆਈ ਸੀ, ਉਦੋਂ ਰਸ਼ਮੀ ਦੇ ਸਿਧਾਰਥ ਸ਼ੁਕਲਾ ਨਾਲ ਕਾਫ਼ੀ ਝਗੜੇ ਹੋਏ ਸਨ। ਦੋਵੇਂ ਇਕ-ਦੂਜੇ ਦੇ ਦੁਸ਼ਮਣ ਬਣ ਗਏ ਸਨ। ਦੋਵਾਂ ਨੇ ਇਕ-ਦੂਜੇ ਨੂੰ ਕਾਫ਼ੀ ਬੁਰਾ ਭਲਾ ਵੀ ਕਿਹਾ ਸੀ। ਗੱਲ ਇੰਨੀ ਵੱਧ ਗਈ ਸੀ ਕਿ ਖ਼ੁਦ ਸਲਮਾਨ ਖਾਨ ਨੂੰ ਉਨ੍ਹਾਂ ਦਾ ਝਗੜਾ ਖ਼ਤਮ ਲਈ ਵਿਚਕਾਰ ਆਉਣਾ ਪਿਆ ਸੀ। 

 

Love you Rashami ❤❤❤
Just Ignore the Haters 🤧🤧🤧
We all Love you ❤❤❤#RashamiDesai pic.twitter.com/vqO9UppxZB

— Aɳαɳყα Vҽɾɱα ♡ (@Cutipie_Ananya) September 3, 2020

ਹਾਲ ਹੀ 'ਚ ਯੂਜ਼ਰਜ਼ ਨੇ ਰਸ਼ਮੀ 'ਤੇ ਸਿਧਾਰਥ ਨੂੰ ਟਾਰਚਰ ਕਰਨ ਦਾ ਦੋਸ਼ ਲਗਾਇਆ ਤੇ ਉਨ੍ਹਾਂ ਨੂੰ ਕਾਫ਼ੀ ਬੁਰਾ ਬੋਲਿਆ। ਯੂਜ਼ਰਜ਼ ਨੇ ਰਸ਼ਮੀ ਨੂੰ ਬੁਰਾ ਭਲਾ ਕਹਿਣ ਦੌਰਾਨ ਜਿਸ ਭਾਸ਼ਾ ਦਾ ਇਸਤੇਮਾਲ ਕੀਤਾ ਉਸ ਨੂੰ ਪੜ੍ਹ ਕੇ ਕਿਸੇ ਨੂੰ ਵੀ ਗੁੱਸਾ ਜਾਵੇ ਪਰ ਰਸ਼ਮੀ ਦੇਸਾਈ ਨੇ ਬਿਲਕੁਲ ਗੁੱਸਾ ਨਹੀਂ ਕੀਤਾ ਸਗੋਂ ਯੂਜ਼ਰਜ਼ ਨੂੰ ਬਹੁਤ ਹੀ ਪਿਆਰ ਨਾਲ ਜਵਾਬ ਦਿੱਤਾ। ਰਸ਼ਮੀ ਨੇ ਨਾ ਸਿਰਫ਼ ਪਿਆਰ ਨਾਲ ਜਵਾਬ ਦਿੱਤਾ ਸਗੋਂ ਉਸ ਦਾ ਧੰਨਵਾਦ ਵੀ ਕੀਤਾ।

Rashmi ye dekho kitna achha edit he agar ap half hour bhi twitter pe aayi to itne sare edits vm banate he apke fan unko like reply karo...haters ko ignore kr sakte ho first tym apka twitter like dekha hardly ak do tweet like karti ho fans ki that's not fair..focus on love dear

— 𝓡𝓪𝓭𝓱𝓲𝓴𝓪 💕 𝓢𝓲𝓭𝓱𝓪𝓻𝓽𝓱 (@SidKiRadhika) September 3, 2020

ਯੂਜ਼ਰਜ਼ ਦੀ ਬਦਤਮੀਜ਼ੀ ਭਰੇ ਟਵੀਟ ਦਾ ਜਵਾਬ ਦਿੰਦੇ ਹੋਏ ਰਸ਼ਮੀ ਨੇ ਲਿਖਿਆ 'ਤੁਹਾਡੇ ਅਸ਼ੀਰਵਾਦ ਲਈ ਧੰਨਵਾਦ। ਸਵੇਰੇ ਉੱਠ ਕੇ ਇਹ ਦੇਖਣਾ ਬਹੁਤ ਵੱਡੀ ਗੱਲ ਹੈ ਕਿ ਆਪਣੇ ਬਿਜ਼ੀ ਸ਼ੈਡਿਊਲ 'ਚ ਮੇਰੇ ਬਾਰੇ ਸੋਚਿਆ ਅਤੇ ਮੇਰੀ ਲਈ ਸਮਾਂ ਕੱਢਿਆ। ਜੋ ਲੋਕ ਮੈਨੂੰ ਨਫ਼ਰਤ ਕਰਦੇ ਹਨ ਉਹ ਇਹ ਸੁਣ ਕੇ ਬਹੁਤ ਖੁਸ਼ ਹੋਣਗੇ ਧੰਨਵਾਦ।'

 

Stay happy n prosperous. Ignore haters focus on those who loves you#RashamiDesai #Rashamians pic.twitter.com/2AGovx1HSc

— Ban (@ban8832) September 3, 2020

sunita

Content Editor

Related News