ਸ਼ੂਟਿੰਗ ਦੌਰਾਨ  ਉਰਵਸ਼ੀ ਰੌਤੇਲਾ ਹੋਈ ਹਾਦਸੇ ਦਾ ਸ਼ਿਕਾਰ, ਹਸਪਤਾਲ ''ਚ ਹੋਈ ਭਰਤੀ

07/10/2024 9:28:31 AM

ਮੁੰਬਈ- ਅਦਾਕਾਰਾ ਉਰਵਸ਼ੀ ਰੌਤੇਲਾ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਹੈਦਰਾਬਾਦ 'ਚ ਫ਼ਿਲਮ ਦੀ ਸ਼ੂਟਿੰਗ ਦੌਰਾਨ ਅਦਾਕਾਰਾ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਜ਼ਖਮੀ ਹੋਣ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਉਰਵਸ਼ੀ ਦੇ ਪ੍ਰਸ਼ੰਸਕ ਉਸ ਲਈ ਫਿਕਰਮੰਦ ਹੋ ਗਏ ਹਨ।

ਇਹ ਵੀ ਪੜ੍ਹੋ- ਮਰਹੂਮ ਅਦਾਕਾਰਾ Meena Kumari ਦੀ ਕੰਗਨਾ ਰਣੌਤ ਨੇ ਕੀਤੀ ਤਾਰੀਫ਼, ਸ਼ੇਅਰ ਕੀਤੀ ਪੋਸਟ

ਮੀਡੀਆ ਰਿਪੋਰਟਾਂ ਮੁਤਾਬਕ ਉਰਵਸ਼ੀ ਦੀ ਟੀਮ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਅਦਾਕਾਰਾ ਨੂੰ ਭਿਆਨਕ ਫ੍ਰੈਕਚਰ ਹੋਇਆ ਹੈ। ਹੁਣ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਵਧੀਆ ਇਲਾਜ ਕੀਤਾ ਜਾ ਰਿਹਾ ਹੈ।ਟੀਮ ਨੇ ਅੱਗੇ ਦੱਸਿਆ ਕਿ ਹਾਈ-ਓਕਟੇਨ ਸੀਨ ਦੀ ਸ਼ੂਟਿੰਗ ਦੌਰਾਨ ਉਸ ਨੂੰ ਫ੍ਰੈਕਚਰ ਹੋ ਗਿਆ ਸੀ ਅਤੇ ਉਦੋਂ ਤੋਂ ਉਹ ਦਰਦ 'ਚ ਸੀ।

ਇਹ ਵੀ ਪੜ੍ਹੋ- ਨੀਤੂ ਕਪੂਰ ਨੇ ਧੀ ਅਤੇ ਜਵਾਈ ਨਾਲ ਵਿਦੇਸ਼ 'ਚ ਮਨਾਇਆ ਆਪਣਾ ਜਨਮਦਿਨ, ਦੇਖੋ ਤਸਵੀਰਾਂ

ਦੱਸ ਦੇਈਏ ਕਿ ਉਰਵਸ਼ੀ ਰੌਤੇਲਾ ਹਾਲ ਹੀ 'ਚ 'NBK 109' ਦੇ ਤੀਜੇ ਸ਼ੈਡਿਊਲ ਦੀ ਸ਼ੂਟਿੰਗ ਲਈ ਹੈਦਰਾਬਾਦ ਲਈ ਰਵਾਨਾ ਹੋਈ ਸੀ, ਜਿੱਥੇ ਉਸ ਨਾਲ ਅਜਿਹਾ ਹਾਦਸਾ ਵਾਪਰ ਗਿਆ। ਇਸ ਦੇ ਨਾਲ ਹੀ ਇਸ ਘਟਨਾ 'ਤੇ ਉਰਵਸ਼ੀ ਦੇ ਪੱਖ ਤੋਂ ਅਜੇ ਤੱਕ ਕੋਈ ਬਿਆਨ ਜਾਂ ਵੀਡੀਓ ਸਾਹਮਣੇ ਨਹੀਂ ਆਇਆ ਹੈ।


Priyanka

Content Editor

Related News