ਉਰਵਸ਼ੀ ਰੌਤੇਲਾ ਦੀ ਡਾਂਸ ਵੀਡੀਓ ਵਾਇਰਲ, ਬੋਲਡ ਸਟੈੱਪ ਦੇਖ ਲੋਕ ਹੋਏ ਹੈਰਾਨ
Friday, May 07, 2021 - 06:04 PM (IST)

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਇੰਡਸਟਰੀ ਦੀਆਂ ਹੌਟ ਤੇ ਬੋਲਡ ਅਦਾਕਾਰਾਂ ’ਚ ਸ਼ੁਮਾਰ ਹੈ। ਉਰਵਸ਼ੀ ਦਾ ਹਰ ਅੰਦਾਜ਼ ਉਸ ਦੇ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਦਿੰਦਾ ਹੈ। ਉਹ ਅਦਾਕਾਰੀ ਤੋਂ ਇਲਾਵਾ ਸੋਸ਼ਲ ਮੀਡੀਆ ’ਤੇ ਵੀ ਕਾਫੀ ਸਰਗਰਮ ਰਹਿੰਦੀ ਹੈ। ਆਏ ਦਿਨ ਉਰਵਸ਼ੀ ਆਪਣੀਆਂ ਹੌਟ ਤੇ ਬੋਲਡ ਤਸਵੀਰਾਂ ਦੇ ਚੱਲਦਿਆਂ ਸੋਸ਼ਲ ਮੀਡੀਆ ’ਤੇ ਸੁਰਖੀਆਂ ’ਚ ਰਹਿੰਦੀ ਹੈ।
ਅਕਸਰ ਉਸ ਦੀਆਂ ਤਸਵੀਰਾਂ ਤੇ ਵੀਡੀਓਜ਼ ਇੰਟਰਨੈੱਟ ’ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਸ ਦੌਰਾਨ ਹੁਣ ਉਵਰਸ਼ੀ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ’ਚ ਉਹ ਚੰਨ ਨਾਲ ਡਾਂਸ ਕਰਦੀ ਨਜ਼ਰ ਆ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : ਫ਼ਿਲਮ ਜਗਤ ਦੇ ਕਾਮਿਆਂ ਨੂੰ 5 ਹਜ਼ਾਰ ਰੁਪਏ ਤੇ ਮਹੀਨੇ ਭਰ ਦਾ ਰਾਸ਼ਨ ਦੇਣਗੇ ਆਦਿਤਿਆ ਚੋਪੜਾ
ਉਰਵਸ਼ੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਆਪਣੀ ਇਕ ਡਾਂਸ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ’ਚ ਉਹ ਕਾਫੀ ਸ਼ਾਨਦਾਰ ਡਾਂਸ ਕਰਦੀ ਨਜ਼ਰ ਆ ਰਹੀ ਹੈ, ਉਥੇ ਹੀ ਤੁਸੀਂ ਦੇਖ ਸਕਦੇ ਹੋ ਕਿ ਅਦਾਕਾਰਾ ਚੰਨ ਨਾਲ ਡਾਂਸ ਦੀ ਸ਼ੁਰੂਆਤ ਕਰਦੀ ਹੈ। ਇਸ ਦੌਰਾਨ ਉਰਵਸ਼ੀ ਦੇ ਸਟੈੱਪ ਕਾਫੀ ਬੋਲਡ ਹਨ।
ਇਸ ਵੀਡੀਓ ਨੂੰ ਸਾਂਝਾ ਕਰਨ ਦੇ ਨਾਲ ਹੀ ਉਸ ਨੇ ਕੈਪਸ਼ਨ ’ਚ ਦੱਸਿਆ ਕਿ ਇਹ ਉਸ ਦਾ ਕੋਈ ਚੈਲੇਂਜ ਸੀ, ਜਿਸ ਨੂੰ ਉਸ ਨੇ ਪੂਰਾ ਕਰ ਲਿਆ ਹੈ। ਇਸ ਵੀਡੀਓ ਨੂੰ ਉਸ ਦੇ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ, ਨਾਲ ਹੀ ਕੁਮੈਂਟਸ ਕਰਕੇ ਸਾਰੇ ਉਸ ਦੇ ਡਾਂਸ ਦੀ ਰੱਜ ਕੇ ਤਾਰੀਫ਼ ਕਰ ਰਹੇ ਹਨ।
ਦੱਸਣਯੋਗ ਹੈ ਕਿ ਹਾਲ ਹੀ ’ਚ ਉਰਵਸ਼ੀ ਦਾ ਪੰਜਾਬੀ ਗਾਇਕ ਗੁਰੂ ਰੰਧਾਵਾ ਨਾਲ ਗੀਤ ‘ਡੂਬ ਗਏ’ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਵੀ ਉਸ ਦੇ ਚਾਹੁਣ ਵਾਲਿਆਂ ਵਲੋਂ ਖੂਬ ਸਰਾਹਿਆ ਜਾ ਰਿਹਾ ਹੈ।
ਨੋਟ– ਉਰਵਸ਼ੀ ਦੀ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਜ਼ਰੂਰ ਦੱਸੋ।