ਰਿਤਿਕ ਨਾਲ ਰੋਮਾਂਸ ਕਰਦੀ ਨਜ਼ਰ ਆਵੇਗੀ ਉਰਵਸ਼ੀ ਰੌਤੇਲਾ

Monday, Dec 21, 2015 - 05:00 PM (IST)

 ਰਿਤਿਕ ਨਾਲ ਰੋਮਾਂਸ ਕਰਦੀ ਨਜ਼ਰ ਆਵੇਗੀ ਉਰਵਸ਼ੀ ਰੌਤੇਲਾ

ਮੁੰਬਈ : ਬਾਲੀਵੁੱਡ ਅਦਾਕਾਰ ਸਨੀ ਦਿਓਲ ਦੀ ਫਿਲਮ ''ਸਿੰਘ ਸਾਹਿਬ ਦੀ ਗਰੇਟ'' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਮਾਡਲ-ਅਦਾਕਾਰਾ ਉਰਵਸ਼ੀ ਰੌਤੇਲਾ ਇਸ ਵੇਲੇ ਵਿਸ਼ਵ ਸੁੰਦਰੀ ਮੁਕਾਬਲੇ ''ਚੋਂ ਬਾਹਰ ਹੋਣ ਕਾਰਨ ਚਰਚਾ ''ਚ ਹੈ।
ਇਕ ਹੋਰ ਖ਼ਬਰ ਅਨੁਸਾਰ ਹੁਣੇ ਜਿਹੇ ਇਕ ਇੰਟਰਵਿਊ ''ਚ ਉਸ ਨੇ ਦੱਸਿਆ ਕਿ ਬਹੁਤ ਛੇਤੀ ਉਹ ਬਾਲੀਵੁੱਡ ਅਦਾਕਾਰ ਰਿਤਿਕ ਰੋਸ਼ਨ ਨਾਲ ਆਪਣੀ ਅਗਲੀ ਫਿਲਮ ''ਚ ਨਜ਼ਰ ਆਵੇਗੀ, ਜਦਕਿ ਇਸ ਸੰਬੰਧੀ ਉਸ ਨੇ ਹੋਰ ਕੁਝ ਨਹੀਂ ਦੱਸਿਆ ਪਰ ਇਹ ਜ਼ਾਹਿਰ ਕਰ ਦਿੱਤਾ ਹੈ ਕਿ ਉਸ ਨੇ ਰਿਤਿਕ ਨਾਲ ਇਕ ਫਿਲਮ ਸਾਈਨ ਜ਼ਰੂਰ ਕਰ ਲਈ ਹੈ।
ਜ਼ਿਕਰਯੋਗ ਹੈ ਕਿ ਉਰਵਸ਼ੀ ਛੇਤੀ ਹੀ ਫਿਲਮ ''ਗਰੇਟ ਗਰੈਂਡ ਮਸਤੀ'' ਵਿਚ ਅਦਾਕਾਰ ਵਿਵੇਕ ਓਬਰਾਏ, ਆਫਤਾਬ ਸ਼ਿਵਦਾਸਾਨੀ ਅਤੇ ਰਿਤੇਸ਼ ਦੇਸ਼ਮੁਖ ਦੇ ਆਪੋਜ਼ਿਟ ਨਜ਼ਰ ਆਵੇਗੀ।


Related News