ਉਰਵਸ਼ੀ ਰੌਤੇਲਾ ਨੇ ਅਜਗਰ ਨਾਲ ਦਿੱਤਾ ਪੋਜ਼, ਤਸਵੀਰ ਦੇਖ ਪ੍ਰਸ਼ੰਸਕ ਹੋਏ ਹੈਰਾਨ

Friday, May 14, 2021 - 02:42 PM (IST)

ਉਰਵਸ਼ੀ ਰੌਤੇਲਾ ਨੇ ਅਜਗਰ ਨਾਲ ਦਿੱਤਾ ਪੋਜ਼, ਤਸਵੀਰ ਦੇਖ ਪ੍ਰਸ਼ੰਸਕ ਹੋਏ ਹੈਰਾਨ

ਮੁੰਬਈ (ਬਿਊਰੋ)– ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਉਰਵਸ਼ੀ ਰੌਤੇਲਾ ਆਪਣੀ ਖੂਬਸੂਰਤੀ ਦੇ ਜਾਦੂ ਨਾਲ ਸਾਰਿਆਂ ਨੂੰ ਪਾਗਲ ਬਣਾ ਦਿੰਦੀ ਹੈ। ਉਹ ਸੋਸ਼ਲ ਮੀਡੀਆ ’ਤੇ ਬਹੁਤ ਸਰਗਰਮ ਹੈ ਤੇ ਆਏ ਦਿਨ ਆਪਣੀਆਂ ਤਸਵੀਰਾਂ ਤੇ ਵੀਡਿਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। ਉਸ ਦੇ ਲੱਖਾਂ ਦੀ ਕੀਮਤ ਵਾਲੇ ਕੱਪੜੇ ਵੀ ਖ਼ਬਰਾਂ ’ਚ ਹਨ। ਹਾਲ ਹੀ ’ਚ ਉਸ ਨੇ ਦੋ ਸੁਪਰਹਿੱਟ ਮਿਊਜ਼ਿਕ ਵੀਡੀਓਜ਼ ਦਿੱਤੀਆਂ ਹਨ ਪਰ ਇਸ ਤੋਂ ਬਾਅਦ ਹੀ ਉਸ ਦਾ ਨਵਾਂ ਅੰਦਾਜ਼ ਸਾਹਮਣੇ ਆਇਆ ਹੈ। ਉਰਵਸ਼ੀ ਨੇ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ’ਚ ਉਹ ਇਕ ਖਤਰਨਾਕ ਅਜਗਰ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਟਵਿਟਰ ’ਤੇ ਪਾਈਆਂ ਸਿੱਧੂ ਮੂਸੇ ਵਾਲਾ ਨੇ ਧੁੰਮਾਂ, ‘ਮੂਸਟੇਪ’ ਆਈ ਟਰੈਂਡਿੰਗ ’ਚ

ਇਸ ਤਸਵੀਰ ’ਚ ਉਰਵਸ਼ੀ ਬਹੁਤ ਵੱਖਰੇ ਅੰਦਾਜ਼ ’ਚ ਨਜ਼ਰ ਆ ਰਹੀ ਹੈ। ਉਹ ਭਾਰੀ ਮੇਕਅੱਪ ਦੇ ਨਾਲ ਇਕ ਇਕ ਪੂਲ ’ਚ ਖੜ੍ਹੀ ਹੈ, ਉਸ ਦੇ ਹੱਥ ’ਚ ਇਕ ਖਤਰਨਾਕ ਅਜਗਰ ਹੈ, ਜਿਸ ਨੂੰ ਉਹ ਕਾਤਿਲ ਨਿਗਾਹਾਂ ਨਾਲ ਦੇਖ ਰਹੀ ਹੈ। ਇਸ ਤਸਵੀਰ ਦੀ ਕੈਪਸ਼ਨ ’ਚ ਉਸ ਨੇ ਆਪਣੇ ਪ੍ਰਸ਼ੰਸਕਾਂ ਨੂੰ ਈਦ ਦੀ ਵਧਾਈ ਵੀ ਦਿੱਤੀ ਹੈ।

ਇਸ ਤਸਵੀਰ ਨੂੰ ਵੇਖ ਕੇ ਉਰਵਸ਼ੀ ਦੇ ਪ੍ਰਸ਼ੰਸਕ ਕਾਫ਼ੀ ਹੈਰਾਨ ਹਨ, ਜਦਕਿ ਕੁਝ ਉਸ ਦੀ ਹਿੰਮਤ ਦੀ ਪ੍ਰਸ਼ੰਸਾ ਕਰ ਰਹੇ ਹਨ, ਜਦਕਿ ਕੁਝ ਹੋਰ ਹਨ, ਜੋ ਉਸ ਦਾ ਹਾਲ-ਚਾਲ ਪੁੱਛ ਰਹੇ ਹਨ।

 
 
 
 
 
 
 
 
 
 
 
 
 
 
 
 

A post shared by URVASHI RAUTELA 🇮🇳Actor🇮🇳 (@urvashirautela)

ਕੰਮਕਾਜ ਦੀ ਗੱਲ ਕਰੀਏ ਤਾਂ ਉਰਵਸ਼ੀ ਆਖਰੀ ਵਾਰ ‘ਵਰਜਨ ਭਾਨੂਪ੍ਰਿਆ’ ’ਚ ਨਜ਼ਰ ਆਈ ਸੀ। ਉਹ ਜਲਦ ਹੀ ‘ਬਲੈਕ ਰੋਜ਼’ ’ਚ ਵੀ ਨਜ਼ਰ ਆਵੇਗੀ, ਜਿਸ ਨੂੰ ਇਕ ਥ੍ਰਿਲਰ ਫ਼ਿਲਮ ਦੱਸਿਆ ਜਾ ਰਿਹਾ ਹੈ। ਇਹ ਹਿੰਦੀ ਤੇ ਤੇਲਗੂ ਭਾਸ਼ਾ ’ਚ ਰਿਲੀਜ਼ ਕੀਤੀ ਜਾਵੇਗੀ।

ਹਾਲ ਹੀ ’ਚ ਉਰਵਸ਼ੀ ਦੀ ਤਾਮਿਲ ਰੀਮੇਕ ਫ਼ਿਲਮ ‘ਥਿਰੱਟੂ ਪਾਇਲ 2’ ਦੀ ਪਹਿਲੀ ਲੁੱਕ ਨੂੰ ਲੈ ਕੇ ਕਾਫ਼ੀ ਚਰਚਾ ਹੋਈ। ਇਸ ਤੋਂ ਇਲਾਵਾ ਉਹ ਜਲਦ ਹੀ ਜੌਨ ਅਬ੍ਰਾਹਿਮ ਨਾਲ ਇਕ ਫ਼ਿਲਮ ’ਚ ਨਜ਼ਰ ਆਉਣ ਵਾਲੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News