ਗੌਤਮ ਗੁਲਾਟੀ ਨਾਲ ਫ਼ੇਰੇ ਲੈਂਦਿਆਂ ਉਰਵਸ਼ੀ ਰੌਤੇਲਾ ਦੀਆਂ ਤਸਵੀਰਾਂ ਵਾਇਰਲ
Saturday, Jul 04, 2020 - 11:00 AM (IST)

ਜਲੰਧਰ (ਬਿਊਰੋ) — ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਉਰਵਸ਼ੀ ਰੌਤੇਲਾ ਅਤੇ ਗੌਤਮ ਗੁਲਾਟੀ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਨੂੰ ਲੈ ਕੇ ਦੋਨਾਂ ਦੇ ਪ੍ਰਸ਼ੰਸਕਾਂ ਵੱਲੋਂ ਤਰ੍ਹਾਂ-ਤਰ੍ਹਾਂ ਦੇ ਕਿਆਸ/ਅੰਦਾਜ਼ੇ ਲਾਏ ਜਾ ਰਹੇ ਹਨ। ਉਰਵਸ਼ੀ ਰੌਤੇਲਾ ਦੇ ਪ੍ਰਸ਼ੰਸਕਾਂ ਨੂੰ ਲੱਗ ਰਿਹਾ ਹੈ ਕਿ ਸ਼ਾਇਦ ਦੋਨਾਂ ਨੇ ਵਿਆਹ ਕਰਵਾ ਲਿਆ ਹੈ ਕਿਉਂਕਿ ਇਨ੍ਹਾਂ ਤਸਵੀਰਾਂ ‘ਚ ਦੋਵੇਂ ਫੇਰੇ ਲੈਂਦੇ ਹੋਏ ਵਿਖਾਈ ਦੇ ਰਹੇ ਹਨ।
ਦੱਸ ਦਈਏ ਕਿ ਇਨ੍ਹਾਂ ਤਸਵੀਰਾਂ ਨੂੰ ਗੌਤਮ ਗੁਲਾਟੀ ਨੇ ਆਪਣੇ ਇੰਸਟਾਗ੍ਰਾਮ ‘ਤੇ ਵੀ ਸਾਂਝਾ ਕੀਤਾ ਹੈ। ਤਸਵੀਰ ਨੂੰ ਸਾਂਝੇ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ਸ਼ਾਦੀ ਮੁਬਾਰਕ ਹੋ ਨਹੀਂ ਬੋਲੋਗੇ? ਜਿਸ ਕਾਰਨ ਪ੍ਰਸ਼ੰਸਕ ਹੈਰਾਨ ਹਨ। ਇਸ ਤਸਵੀਰ ‘ਚ ਦੋਵਾਂ ਦਾ ਵਿਆਹ ਤਾਂ ਹੋ ਰਿਹਾ ਹੈ ਪਰ ਅਸਲ ’ਚ ਨਹੀਂ ਸਗੋਂ ਰੀਲ ਲਾਈਫ ‘ਚ।
ਜੀ ਹਾਂ ਇਹ ਕਿਸੇ ਫ਼ਿਲਮ ਦੇ ਸ਼ੂਟ ਦੀ ਤਸਵੀਰ ਹੈ, ਜੋ ਕਿ ਕਾਫ਼ੀ ਵਾਇਰਲ ਹੋ ਰਹੀ ਹੈ। ਦਰਅਸਲ ਗੌਤਮ ਤੇ ਉਰਵਸ਼ੀ ਦਾ ਵਿਆਹ ਇੱਕ ਫ਼ਿਲਮ ‘ਚ ਨਜ਼ਰ ਆਉਣ ਵਾਲਾ ਹੈ, ਜਿਸ ਦਾ ਨਾਂ ਹੈ ‘ਵਰਜਿਨ ਭਾਨੁਪ੍ਰਿਆ‘। ਫ਼ਿਲਮ 16 ਜੁਲਾਈ ਨੂੰ ਰਿਲੀਜ਼ ਹੋਵੇਗੀ। ਇਸ ‘ਚ ਉਰਵਸ਼ੀ ਤੇ ਗੌਤਮ ਪਹਿਲੀ ਵਾਰ ਕਿਸੇ ਫ਼ਿਲਮ ‘ਚ ਇਕੱਠੇ ਕੰਮ ਕਰ ਰਹੇ ਹਨ।