OMG...ਉਰਫੀ ਨੂੰ ਇਹ ਕੀ ਹੋ ਗਿਆ ! ਵਾਇਰਲ ਤਸਵੀਰਾਂ ਨੇ ਵਧਾਈ ਫੈਨਜ਼ ਦੀ ਚਿੰਤਾ
Sunday, Jul 20, 2025 - 03:46 PM (IST)

ਮੁੰਬਈ- ਟੀਵੀ ਅਦਾਕਾਰਾ ਉਰਫੀ ਜਾਵੇਦ ਦਾ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਸ ਵੀਡੀਓ 'ਚ ਉਹ ਪੈਪਰਾਜ਼ੀ ਨੂੰ ਦੇਖ ਕੇ ਲੁਕਦੀ ਨਜ਼ਰ ਆ ਰਹੀ ਹੈ ਅਤੇ ਮਾਸਕ ਨਾਲ ਆਪਣਾ ਚਿਹਰਾ ਢੱਕਿਆ ਹੋਇਆ ਹੈ। ਜਦੋਂ ਪੈਪਰਾਜ਼ੀ ਨੇ ਉਸ ਨੂੰ ਪੁੱਛਿਆ, ਤਾਂ ਉਰਫੀ ਨੇ ਦੱਸਿਆ ਕਿ ਉਸ ਦੇ ਬੁੱਲ੍ਹ ਸੁੱਜੇ ਹੋਏ ਹਨ, ਇਸ ਲਈ ਉਹ ਕੈਮਰੇ ਦੇ ਸਾਹਮਣੇ ਨਹੀਂ ਆਉਣਾ ਚਾਹੁੰਦੀ।
ਉਰਫੀ ਦੇ ਬੁੱਲ੍ਹ ਕਿਉਂ ਸੁੱਜੇ ਹੋਏ ਹਨ?
ਇਸ ਵੀਡੀਓ ਤੋਂ ਬਾਅਦ, ਉਰਫੀ ਨੇ ਖੁਦ ਇੰਸਟਾਗ੍ਰਾਮ ਸਟੋਰੀ 'ਤੇ ਆਪਣੀ ਹਾਲਤ ਦਾ ਕਾਰਨ ਦੱਸਦੇ ਹੋਏ ਲਿਖਿਆ,"ਮੈਂ 18 ਸਾਲ ਦੀ ਉਮਰ ਤੋਂ ਲਿਪ ਫਿਲਰ ਟ੍ਰੀਟਮੈਂਟ ਲੈ ਰਹੀ ਹਾਂ ਪਰ ਹਾਲ ਹੀ 'ਚ ਮੈਂ ਇਹ ਫਿਲਰ ਰਿਮੂਵ ਕਰਵਾਏ ਹਨ, ਇਸ ਲਈ ਬੁੱਲ੍ਹ ਸੁੱਜੇ ਗਏ ਹਨ। ਕੁਝ ਦਿਨਾਂ ਬਾਅਦ ਮੈਂ ਇਹ ਟ੍ਰੀਟਮੈਂਟ ਮੁੜ ਕਰਵਾ ਸਕਦੀ ਹਾਂ।" ਉਰਫੀ ਨੇ ਅੱਗੇ ਦੱਸਿਆ ਕਿ ਫਿਲਰ ਹਟਾਉਣ ਤੋਂ ਬਾਅਦ ਇਹ ਸੋਜ ਇਕ ਆਮ ਪ੍ਰਤੀਕਿਰਿਆ ਹੈ। ਇਸ ਦੇ ਨਾਲ, ਉਸ ਨੇ ਇਹ ਵੀ ਕਿਹਾ ਕਿ ਕਈ ਵਾਰ ਉਸ ਨੂੰ ਐਲਰਜੀ ਦੀ ਸਮੱਸਿਆ ਵੀ ਹੁੰਦੀ ਹੈ, ਜਿਸ ਕਾਰਨ ਉਸ ਦਾ ਚਿਹਰਾ ਸੁੱਜ ਜਾਂਦਾ ਹੈ। ਉਰਫੀ ਨੇ ਇਹ ਵੀ ਖੁਲਾਸਾ ਕੀਤਾ ਕਿ ਉਹ ਲੰਬੇ ਸਮੇਂ ਤੋਂ ਚਮੜੀ ਦੀ ਐਲਰਜੀ ਤੋਂ ਪੀੜਤ ਹੈ। ਇਸ ਕਾਰਨ ਕਈ ਵਾਰ ਉਸ ਦਾ ਚਿਹਰਾ ਸੁੱਜ ਜਾਂਦਾ ਹੈ। ਉਹ ਇਸ ਦਾ ਇਲਾਜ ਕਰਵਾ ਰਹੀ ਹੈ ਪਰ ਇਹ ਸਮੱਸਿਆ ਅਕਸਰ ਪੈਦਾ ਹੁੰਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8