ਪੰਜਾਬੀ ਫ਼ਿਲਮ ''ਤੂੰ ਮੇਰਾ ਰਾਖਾ'' ਦਾ ਹੋਇਆ ਐਲਾਨ, ਰਾਕੇਸ਼ ਧਵਨ ਕਰਨਗੇ ਨਿਰਦੇਸ਼ਨ

Wednesday, Aug 07, 2024 - 05:11 PM (IST)

ਪੰਜਾਬੀ ਫ਼ਿਲਮ ''ਤੂੰ ਮੇਰਾ ਰਾਖਾ'' ਦਾ ਹੋਇਆ ਐਲਾਨ, ਰਾਕੇਸ਼ ਧਵਨ ਕਰਨਗੇ ਨਿਰਦੇਸ਼ਨ

ਚੰਡੀਗੜ੍ਹ: ਪੰਜਾਬੀ ਸਿਨੇਮਾ ਖੇਤਰ ਵਿਚ ਬਤੌਰ ਲੇਖਕ ਸਫ਼ਲ ਪਹਿਚਾਣ ਅਤੇ ਸ਼ਾਨਦਾਰ ਮੁਕਾਮ ਹਾਸਿਲ ਕਰ ਚੁੱਕੇ ਹਨ ਰਾਕੇਸ਼ ਧਵਨ, ਜੋ ਹੁਣ ਨਿਰਦੇਸ਼ਕ ਦੇ ਰੂਪ ਵਿਚ ਮਜ਼ਬੂਤ ਪੈੜਾਂ ਸਿਰਜਦੇ ਜਾ ਰਹੇ ਹਨ, ਜਿਨ੍ਹਾਂ ਦੇ ਵਿਸ਼ਾਲਤਾ ਅਖ਼ਤਿਆਰ ਕਰਦੇ ਜਾ ਰਹੇ ਫ਼ਿਲਮੀ ਦਾਇਰੇ ਦਾ ਹੀ ਇਜ਼ਹਾਰ ਕਰਵਾਉਣ ਜਾ ਰਹੀ ਹੈ ਆਉਣ ਵਾਲੀ ਰੂਹਾਨੀਅਤ ਦੇ ਰੰਗ ਵਿਚ ਰੰਗੀ ਜਾਣ ਵਾਲੀ ਪੰਜਾਬੀ ਫ਼ਿਲਮ 'ਤੂੰ ਮੇਰਾ ਰਾਖਾ', ਜੋ ਜਲਦ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - ਹੈਰਾਨੀਜਨਕ! ਗਾਇਕ ਜੌਰਡਨ ਸੰਧੂ ਨੂੰ ਸਵੇਰੇ ਉੱਠਦੇ ਹੀ ਇਸ ਚੀਜ਼ ਤੋਂ ਲੱਗਦੈ ਬਹੁਤ ਡਰ

'ਫਿਲਮੀ ਫਿਲਮਜ਼' ਅਤੇ 'ਧਵਨ ਇੰਟਰਟੇਨਮੈਂਟ' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫ਼ਿਲਮ ਦਾ ਲੇਖਨ ਅਤੇ ਨਿਰਦੇਸ਼ਨ ਰਾਕੇਸ਼ ਧਵਨ ਕਰਨਗੇ, ਜੋ ਐਮੀ ਵਿਰਕ ਸਟਾਰਰ ਤਿੰਨ ਫ਼ਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ, ਜਿਨ੍ਹਾਂ ਵਿਚ ਬੀਤੇ ਦਿਨੀਂ ਰਿਲੀਜ਼ ਹੋਈ 'ਕੁੜੀ ਹਰਿਆਣੇ ਵੱਲ ਦੀ' ਤੋਂ ਇਲਾਵਾ 'ਅੰਨੀ ਦਿਆ ਮਜ਼ਾਕ ਏ' ਅਤੇ 'ਆਜਾ ਮੈਕਸੀਕੋ ਚੱਲੀਏ' ਜਿਹੀਆਂ ਐਂਟਰਟੇਨਿੰਗ ਅਤੇ ਪ੍ਰਭਾਵਪੂਰਨ ਫ਼ਿਲਮਾਂ ਸ਼ਾਮਲ ਰਹੀਆਂ ਹਨ।

ਇਹ ਖ਼ਬਰ ਵੀ ਪੜ੍ਹੋ - ਸਲਮਾਨ ਦਾ ਹੁਣ ਇਸ ਗਾਇਕ ਨਾਲ ਪਿਆ ਪੰਗਾ! ਚੇਤਾਵਨੀ ਦਿੰਦਿਆਂ ਕਿਹਾ- 'ਮੈਨੂੰ ਆਉਣਾ ਨਾ ਪਵੇ...'

ਬਤੌਰ ਲੇਖਕ ਕਈ ਵੱਡੀਆਂ ਅਤੇ ਚਰਚਿਤ ਫ਼ਿਲਮਾਂ ਦਾ ਹਿੱਸਾ ਰਹੇ ਰਾਕੇਸ਼ ਧਵਨ ਬਹੁਤ ਥੋੜ੍ਹੇ ਜਿਹੇ ਸਮੇਂ ਵਿੱਚ ਪਾਲੀਵੁੱਡ ਦੇ ਉੱਚ-ਕੋਟੀ ਲੇਖਕਾਂ ਵਿਚ ਅਪਣਾ ਸ਼ੁਮਾਰ ਕਰਵਾਉਣ ਵਿਚ ਸਫ਼ਲ ਰਹੇ ਹਨ, ਜਿਨ੍ਹਾਂ ਵੱਲੋਂ ਲਿਖੀਆਂ ਫ਼ਿਲਮਾਂ ਵਿਚ 'ਮਿੱਤਰਾਂ ਦਾ ਨਾ ਚੱਲਦਾ', 'ਓਏ ਮੱਖਣਾ', 'ਹੌਂਸਲਾ ਰੱਖ', 'ਚੱਲ ਮੇਰਾ ਪੁੱਤ', 'ਪੁਆੜਾ', 'ਚੱਲ ਮੇਰਾ ਪੁੱਤ 2', 'ਪੁਆੜਾ' ਆਦਿ ਸ਼ਾਮਲ ਰਹੀਆਂ ਹਨ, ਜੋ ਸਿਨੇਮਾ ਗਲਿਆਰਿਆਂ ਵਿਚ ਖਾਸੀ ਚਰਚਾ ਹਾਸਲ ਕਰਨ ਵਿਚ ਸਫ਼ਲ ਰਹੀਆਂ ਹਨ।

ਇਹ ਖ਼ਬਰ ਵੀ ਪੜ੍ਹੋ - ਫ਼ਿਲਮ 'ਬੀਬੀ ਰਜਨੀ' ਦਾ ਗੀਤ 'ਨਗਰੀ ਨਗਰੀ' ਬਣਿਆ ਲੋਕਾਂ ਦੀ ਪਹਿਲੀ ਪਸੰਦ

ਦਿਲਜੀਤ ਦੋਸਾਂਝ, ਅਮਰਿੰਦਰ ਗਿੱਲ, ਗਿੱਪੀ ਗਰੇਵਾਲ, ਐਮੀ ਵਿਰਕ ਜਿਹੇ ਟੋਪ-ਮੋਸਟ ਐਕਟਰਜ਼ ਦੀਆਂ ਫ਼ਿਲਮਾਂ ਦਾ ਲੇਖਨ ਕਰ ਚੁੱਕੇ ਇਹ ਹੋਣਹਾਰ ਲੇਖਕ ਕਮਰਸ਼ਿਅਲ ਦੇ ਨਾਲ-ਨਾਲ ਆਫ-ਬੀਟ ਫ਼ਿਲਮਾਂ ਦੇ ਲੇਖਨ ਵਿਚ ਵੀ ਮੋਹਰੀ ਭੂਮਿਕਾ ਨਿਭਾ ਰਹੇ ਹਨ, ਜਿਨ੍ਹਾਂ ਦੀ ਇਸ ਉਮਦਾ ਅਤੇ ਆਹਲਾ ਲੇਖਨ ਸਮਰੱਥਾ ਦਾ ਹੀ ਅਹਿਸਾਸ ਕਰਵਾਉਣ ਜਾ ਰਹੀ ਹੈ, ਉਨ੍ਹਾਂ ਦੀ ਉਕਤ ਅਤੇ ਦਿਲ-ਟੁੰਬਵੀਂ ਨਵੀਂ ਪੰਜਾਬੀ ਫ਼ਿਲਮ, ਜਿਸ ਦੀ ਸਟਾਰ-ਕਾਸਟ ਅਤੇ ਹੋਰਨਾਂ ਪਹਿਲੂਆਂ ਦਾ ਫਿਲਹਾਲ ਖੁਲਾਸਾ ਨਹੀਂ ਕੀਤਾ ਗਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News