ਸੰਯੁਕਤ ਰਾਸ਼ਟਰ ਨਾਲ ਮਿਲਕੇ ਕੰਮ ਕਰੇਗੀ ਮਾਨੁਸ਼ੀ ਛਿੱਲਰ
Sunday, Dec 11, 2022 - 04:01 PM (IST)

ਮੁੰਬਈ (ਬਿਊਰੋ) : ਸੁੰਦਰਤਾ ਦੀ ਮਿਸਾਲ ਬਣ ਚੁੱਕੀ ਬਾਲੀਵੁੱਡ ਅਦਾਕਾਰਾ ਅਤੇ ਸਾਬਕਾ ਮਿਸ-ਵਰਲਡ ਮਾਨੁਸ਼ੀ ਛਿੱਲਰ ਅਕਸਰ ਔਰਤਾਂ ਦੀ ਬਿਹਤਰੀ ਲਈ ਸਮਾਜ ’ਚ ਲੋਕਾਂ ’ਚ ਜਾਗਰੂਕਤਾ ਫੈਲਾਉਣ ਲਈ ਕਈ ਮੁਹਿੰਮਾਂ ਨਾਲ ਜੁੜੀ ਰਹਿੰਦੀ ਹੈ। ਬਹੁਤ ਮਸ਼ਹੂਰ ਅਭਿਨੇਤਰੀ ਹੁਣ ਸੰਯੁਕਤ ਰਾਸ਼ਟਰ ਡਿਪ੍ਰੀਵੇਸ਼ਨ ਪ੍ਰੋਗਰਾਮ ਦੁਆਰਾ ਔਰਤਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਸ਼ੁਰੂ ਕੀਤੀ ਗਲੋਬਲ ਮੁਹਿੰਮ ਦਾ ਹਿੱਸਾ ਬਣ ਗਈ ਹੈ।
ਮਾਨੁਸ਼ੀ ਛਿੱਲਰ ਦਾ ਕਹਿਣਾ ਹੈ ਕਿ, ''ਅਜਿਹੇ ਹੀ ਇਕ ਮੁੱਦੇ ’ਤੇ N.D.P. ਨਾਲ ਜੁੜਨਾ ਮੇਰੇ ਲਈ ਬੜੇ ਮਾਣ ਅਤੇ ਸਨਮਾਨ ਦੀ ਗੱਲ ਹੈ। ਇਸ ਮੁਹਿੰਮ ਦੇ ਜ਼ਰੀਏ, ਅਸੀਂ ਹਰ ਕਿਸੇ ਨੂੰ ਔਰਤਾਂ ਵਿਰੁੱਧ ਹਿੰਸਾ ਦੇ ਨਤੀਜਿਆਂ ਬਾਰੇ ਜਾਗਰੂਕ ਕਰਨ ਅਤੇ ਇਸ ਵਿਰੁੱਧ ਆਵਾਜ਼ ਉਠਾਉਣ ਲਈ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।