ਕਿੱਚਾ ਸੁਦੀਪ ਨੇ ਕੀਤਾ ‘ਵਰਲਡ ਆਫ਼ ਯੂ. ਆਈ.’ ਦਾ ਪਹਿਲਾ ਲੁੱਕ ਜਾਰੀ

Tuesday, Jan 09, 2024 - 06:43 PM (IST)

ਕਿੱਚਾ ਸੁਦੀਪ ਨੇ ਕੀਤਾ ‘ਵਰਲਡ ਆਫ਼ ਯੂ. ਆਈ.’ ਦਾ ਪਹਿਲਾ ਲੁੱਕ ਜਾਰੀ

ਮੁੰਬਈ (ਬਿਊਰੋ) - ਸੁਪਰਸਟਾਰ ਕਿੱਚਾ ਸੁਦੀਪ ਨੇ ਐਕਸ ’ਤੇ ਫਿਲਮ ‘ਵਰਲਡ ਆਫ ਯੂ. ਆਈ.’ ਦਾ ਪਹਿਲਾ ਲੁੱਕ ਰਿਲੀਜ਼ ਕੀਤਾ। ਇਸ ਦੇ ਨਾਲ ਹੀ ਬੈਂਗਲੁਰੂ ’ਚ ਮਸ਼ਹੂਰ ਨਿਰਮਾਤਾ ਅੱਲੂ ਅਰਵਿੰਦ ਤੇ ਆਈਕੋਨਿਕ ਸੈਂਚੁਰੀ ਸਟਾਰ ਸ਼ਿਵ ਰਾਜਕੁਮਾਰ ਸਣੇ ਮਸ਼ਹੂਰ ਹਸਤੀਆਂ ਦੀ ਮੌਜੂਦਗੀ ’ਚ ਟੀਜ਼ਰ ਨੂੰ ਲਾਂਚ ਕੀਤਾ ਗਿਆ। ਉਪੇਂਦਰ ਦੁਆਰਾ ਨਿਰਦੇਸ਼ਿਤ ‘ਵਰਲਡ ਆਫ ਯੂ. ਆਈ.’ 2000 ਦੇ ਦਹਾਕੇ ਤੋਂ ਬਣ ਰਹੀ ਹੈ। 

ਕਹਾਣੀ ਇਕ ਗਲੋਬਲ ਵਿਸ਼ੇ ’ਤੇ ਰੌਸ਼ਨੀ ਪਾਉਂਦੀ ਹੈ। ਇਹ ਪੀਰੀਅਡ ਫਿਲਮ 100 ਕਰੋੜ ਰੁਪਏ ਦੇ ਵੱਡੇ ਬਜਟ ’ਚ ਬਣੀ ਹੈ ਤੇ ਐਂਡਰਟੇਨਮੈਂਟ ਬੈਂਚਮਾਰਟ ਨੂੰ ਮੁੜ ਪਰਿਭਾਸ਼ਿਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਟੀਜ਼ਰ ਨੇ ਲੋਕਾਂ ਨੂੰ ਫਿਲਮ ਦੀ ਰਿਲੀਜ਼ ਲਈ ਬੇਤਾਬ ਕਰ ਦਿੱਤਾ ਹੈ, ਜੋ ‘ਯੂ.ਆਈ.’ ਲਈ ਉਪੇਂਦਰ ਦੀ ਵਿਲੱਖਣ ਦਿਸ਼ਾ ਨੂੰ ਦਰਸਾਉਂਦਾ ਹੈ, ਜਿਸ ਨੂੰ ਅੰਦਰੂਨੀ ਸੂਤਰਾਂ ਨੇ ਅਸਾਧਾਰਣ ਤੋਂ ਘੱਟ ਨਹੀਂ ਦੱਸਿਆ ਹੈ।

ਇਹ ਖ਼ਬਰ ਵੀ ਪੜ੍ਹੋ : ਅਦਾਕਾਰ ਯਸ਼ ਦੇ ਜਨਮਦਿਨ ਨੂੰ ਯਾਦਗਰ ਬਣਾਉਣ ਦੇ ਚੱਕਰ 'ਚ 3 ਲੋਕਾਂ ਦੀ ਮੌਤ, ਪੜ੍ਹੋ ਪੂਰੀ ਖ਼ਬਰ

ਫਿਲਮ ਦੀ ਦਿਲਚਸਪ ਟੈਗ ਲਾਈਨ ‘ਯੇਹ ਏ.ਆਈ. ਨਹੀਂ ਹੈ, ਯੇਹ ਯੂ.ਆਈ. ਹੈ’ ਨਾਲ ਟੀਜ਼ਰ, ਫਿਲਮ ਦੇ ਪਿੱਛੇ ਪ੍ਰਤਿਭਾਸ਼ਾਲੀ ਟੀਮ ਦੁਆਰਾ ਬਣਾਏ ਗਏ ਡੂੰਘੇ ਤੇ ਦਿਲਚਸਪ ਯੂਨੀਵਰਸ ਦੀ ਇਕ ਝਲਕ ਪੇਸ਼ ਕਰਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

sunita

Content Editor

Related News