ਟੀ.ਵੀ. ਅਦਾਕਾਰਾ ਨੇ ਬੇਬੀ ਬੰਪ ਫਲਾਂਟ ਕਰਦੇ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

Thursday, Sep 19, 2024 - 10:08 AM (IST)

ਟੀ.ਵੀ. ਅਦਾਕਾਰਾ ਨੇ ਬੇਬੀ ਬੰਪ ਫਲਾਂਟ ਕਰਦੇ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

ਮੁੰਬਈ- 'ਕੁੰਡਲੀ ਭਾਗਿਆ' ਅਤੇ 'ਦਿਵਿਆ ਦ੍ਰਿਸ਼ਟੀ' ਦੀ ਅਦਾਕਾਰਾ ਸਨਾ ਸੱਯਦ ਜਲਦ ਹੀ ਮਾਂ ਬਣਨ ਜਾ ਰਹੀ ਹੈ। ਵਿਆਹ ਦੇ ਤਿੰਨ ਸਾਲ ਬਾਅਦ ਉਨ੍ਹਾਂ ਦੇ ਘਰ 'ਚ ਬੱਚੇ ਦੀਆਂ ਕਿਲਕਾਰੀਆਂ ਗੂੰਜਣ ਵਾਲੀਆਂ ਹਨ। ਅਭਿਨੇਤਰੀ ਨੇ ਹਾਲ ਹੀ 'ਚ ਆਪਣੇ ਬੇਬੀ ਬੰਪ ਨੂੰ ਫਲਾਂਟ ਕਰਦੇ ਹੋਏ ਫੋਟੋਸ਼ੂਟ ਕਰਵਾਇਆ ਹੈ।

PunjabKesari

ਇਸ ਫੋਟੋਸ਼ੂਟ 'ਚ ਪਤੀ ਇਮਾਦ ਸ਼ਮਸੀ ਵੀ ਨਜ਼ਰ ਆਏ। ਸਨਾ ਸੱਯਦ ਨੇ ਇਸ ਫੋਟੋਸ਼ੂਟ ਦੀਆਂ ਮਨਮੋਹਕ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ, ਜੋ ਵਾਇਰਲ ਹੋ ਰਹੀਆਂ ਹਨ।

PunjabKesari

ਪ੍ਰਸ਼ੰਸਕ ਉਸ 'ਤੇ ਕਾਫੀ ਪਿਆਰ ਦੀ ਵਰਖਾ ਕਰ ਰਹੇ ਹਨ।

PunjabKesari

ਤਸਵੀਰਾਂ 'ਚ ਸਨਾ ਸੱਯਦ ਚਿੱਟੀ ਕਮੀਜ਼ ਅਤੇ ਨੀਲੀ ਜੀਨਸ 'ਚ ਆਪਣੇ ਬੇਬੀ ਬੰਪ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ।ਉਹ ਫਰਸ਼ 'ਤੇ ਬੈਠੀ ਪੋਜ਼ ਦੇ ਰਹੀ ਹੈ।

 

PunjabKesari

ਕੁਝ ਤਸਵੀਰਾਂ 'ਚ ਉਸ ਨੂੰ ਸਟੂਲ 'ਤੇ ਬੈਠ ਕੇ ਬੇਬੀ ਬੰਪ ਫਲਾਂਟ ਕਰਦੇ ਦੇਖਿਆ ਜਾ ਸਕਦਾ ਹੈ।

PunjabKesari

ਕੁਝ ਹੋਰ ਤਸਵੀਰਾਂ 'ਚ ਅਦਾਕਾਰਾ ਆਪਣੇ ਪਤੀ ਇਮਾਦ ਨਾਲ ਰੋਮਾਂਟਿਕ ਅੰਦਾਜ਼ 'ਚ ਪੋਜ਼ ਦੇ ਰਹੀ ਹੈ।

PunjabKesari

ਸਨਾ ਦੀਆਂ ਇਨ੍ਹਾਂ ਤਸਵੀਰਾਂ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਯੂਜ਼ਰਸ ਉਸ ਨੂੰ ਇਸ ਖੁਸ਼ਖਬਰੀ ਲਈ ਵਧਾਈ ਦੇ ਰਹੇ ਹਨ ਅਤੇ ਉਸ ਦੀ ਅਤੇ ਉਸ ਦੇ ਹੋਣ ਵਾਲੇ ਬੱਚੇ ਦੀ ਚੰਗੀ ਸਿਹਤ ਲਈ ਪ੍ਰਾਰਥਨਾ ਕਰ ਰਹੇ ਹਨ।

PunjabKesari

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News