ਟੀਵੀ ਸ਼ੋਅ ਨੂੰ ਜੱਜ ਕਰਨਗੇ ਫਰਹਾਨ ਅਖਤਰ

Sunday, Aug 30, 2015 - 12:01 PM (IST)

ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਫਿਲਮਕਾਰ ਫਰਹਾਨ ਖਾਨ ਇਕ ਟੀ.ਵੀ. ਸ਼ੋਅ ਨੂੰ ਜੱਜ ਕਰਨ ਜਾ ਰਹੇ ਹਨ। ਉਹ ਟੀ.ਵੀ. ਸ਼ੋਅ ''ਨੱਚ ਬਲੀਏ'' ਨੂੰ ਜੱਜ ਕਰ ਚੁੱਕੇ ਅਤੇ ''ਓਏ ਇਟਸ ਫਰਾਈਡੇ'' ਨੂੰ ਹੋਸਟ ਕਰ ਚੁੱਕੇ ਫਰਹਾਨ ਅਖਤਰ ਹੁਣ ਇਕ ਨਵੇਂ ਟੀਵੀ ਸ਼ੋਅ ''ਚ ਨਜ਼ਰ ਆਉਣਗੇ। ਵਿਦੇਸ਼ੀ ਸ਼ੋਅ ''ਆਈ ਕੈਨ ਡੂ ਡੈਟ'' ਦੇ ਹਿੰਦੀ ਵਰਜ਼ਨ ਨੂੰ ਫਰਹਾਨ ਹੋਸਟ ਕਰਦੇ ਹੋਏ ਨਜ਼ਰ ਆਉਣਗੇ। ਸ਼ੋਅ ਦੀ ਸ਼ੁਰੂਆਤ ਇਜ਼ਰਾਈਲ ''ਚ ਹੋਈ ਸੀ ਉਸ ਤੋਂ ਬਾਅਦ ਰੂਸ, ਚੀਨ, ਸਪੇਨ, ਬ੍ਰਾਜ਼ੀਲ, ਮੈਕਸਿਕੋ ਅਤੇ 12 ਹੋਰ ਦੇਸ਼ਾਂ ਤੋਂ ਬਾਅਦ ਇਹ ਸ਼ੋਅ ਹੁਣ ਭਾਰਤ ''ਚ ਸ਼ੁਰੂ ਹੋਣ ਵਾਲਾ ਹੈ। ਇਸ ਸ਼ੋਅ ''ਚ 12 ਵੱਖ-ਵੱਖ ਖੇਤਰ ਦੇ ਲੋਕ ਇਕੱਠੇ ਹਿੱਸਾ ਲੈਂਦੇ ਹਨ ਅਤੇ ਆਪਣੇ ਕਫਰਟ ਜੋਨ ਤੋਂ ਬਾਹਰ ਆ ਕੇ ਚੈਲੇਂਜਿੰਗ ਟਾਸਕ ਕਰਦੇ ਹਨ। ਫਰਹਾਨ ਨੇ ਕਿਹਾ ਹੈ ਕਿ ਇਹ ਕਾਫੀ ਮਹੱਤਵਪੂਰਨ ਸ਼ੋਅ ਹੈ ਜਿਥੇ ਵੱਡਾ ਸੋਚਿਆ ਜਾਂਦਾ ਹੈ। ਲੋਕਾਂ ਦੀ ਇਸ ਸੋਚ ਤੋਂ ਮੈਂ ਕਾਫੀ ਪ੍ਰੇਰਿਤ ਹਾਂ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Related News