ਟੀ.ਵੀ. ’ਤੇ ਇਕ ਵਾਰ ਫਿਰ ਹੋਵੇਗੀ ‘ਰਾਮਾਇਣ’ ਦੀ ਵਾਪਸੀ, ਆਨਸਕ੍ਰੀਨ ਸੀਤਾ ਨੇ ਜਤਾਈ ਖੁਸ਼ੀ

Friday, Apr 16, 2021 - 12:30 PM (IST)

ਟੀ.ਵੀ. ’ਤੇ ਇਕ ਵਾਰ ਫਿਰ ਹੋਵੇਗੀ ‘ਰਾਮਾਇਣ’ ਦੀ ਵਾਪਸੀ, ਆਨਸਕ੍ਰੀਨ ਸੀਤਾ ਨੇ ਜਤਾਈ ਖੁਸ਼ੀ

ਮੁੰਬਈ: ਪਿਛਲੇ ਸਾਲ ਦੇਸ਼ ’ਚ ਕੋਰੋਨਾ ਕਾਰਨ ਸੰਪੂਰਨ ਤਾਲਾਬੰਦੀ ਲਗਾਈ ਗਈ ਸੀ। ਇਸ ਤਾਲਾਬੰਦੀ ਦੌਰਾਨ ਰਾਮਾਨੰਗ ਸਾਗਰ ਦੀ ਮਹਾਕ੍ਰਿਤ ‘ਰਾਮਾਇਣ’ ਨੂੰ ਛੋਟੇ ਪਰਦੇ ’ਤੇ ਪ੍ਰਸਾਰਣ ਕੀਤਾ ਗਿਆ ਸੀ। ਉੱਧਰ ਇਸ ਸਾਲ ਵੀ ਕੋਰੋਨਾ ਸਥਿਤੀ ਪਹਿਲੇ ਵਰਗੀ ਬਣੀ ਹੋਈ ਨਜ਼ਰ ਆ ਰਹੀ ਹੈ। ਦੇਸ਼ ਦੇ ਕਈ ਸੂਬਿਆਂ ’ਚ ਨਾਈਟ ਕਰਫਿਊ ਅਤੇ ਵੀਕੈਂਡ ਤਾਲਾਬੰਦੀ ਦੀ ਘੋਸ਼ਣਾ ਕੀਤੀ ਜਾ ਚੁੱਕੀ ਹੈ। 
ਅਜਿਹੇ ’ਚ ਹੁਣ ਇਕ ਵਾਰ ਫਿਰ ਇਸ ਕਰਫਿਊ ਅਤੇ ਵੀਕੈਂਡ ਤਾਲਾਬੰਦੀ ਨੂੰ ਦੇਖਦੇ ਹੋਏ ਰਾਮਾਇਣ ਨੂੰ ਛੋਟੇ ਪਰਦੇ ’ਤੇ ਪ੍ਰਸਾਰਿਤ ਕੀਤਾ ਜਾ ਰਿਹ ਹੈ। ਦੱਸ ਦੇਈਏ ਕਿ ਪਿਛਲੇ ਸਾਲ 33 ਸਾਲ ਬਾਅਦ ਦੂਰਦਰਸ਼ਨ ਨੈਸ਼ਨਲ ਚੈਨਲ ’ਤੇ ‘ਰਾਮਾਇਣ’ ਨੂੰ ਪ੍ਰਸਾਰਿਤ ਕੀਤਾ ਗਿਆ ਸੀ। 
‘ਰਾਮਾਇਣ’ ’ਚ ਸੀਤਾ ਦੇ ਕਿਰਦਾਰ ਦੀ ਭੂਮਿਕਾ ਨੂੰ ਨਿਭਾਉਣ ਵਾਲੀ ਅਦਾਕਾਰਾ ਦੀਪਿਕਾ ਚਿਖਲੀਆ ਟੋਪੀਵਾਲਾ ਨੇ ਸੋਸ਼ਲ ਮੀਡੀਆ ਦੇ ਰਾਹੀਂ ‘ਰਾਮਾਇਣ’ ਨੂੰ ਇਕ ਵਾਰ ਫਿਰ ਛੋਟੇ ਪਰਦੇ ’ਤੇ ਪ੍ਰਸਾਰਿਤ ਕਰਨ ਦੀ ਖ਼ਬਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੈਂ ਬਹੁਤ ਖੁਸ਼ੀ ਅਤੇ ਉਤਸ਼ਾਹ ਨਾਲ ਇਸ ਗੱਲ ਦੀ ਜਾਣਕਾਰੀ ਦੇ ਰਹੀ ਹਾਂ ਕਿ ਰਾਮਾਇਣ ਇਸ ਸਾਲ ਇਕ ਵਾਰ ਫਿਰ ਛੋਟੇ ਪਰਦੇ ’ਤੇ ਪ੍ਰਸਾਰਣ ਹੋਵੇਗੀ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਰਾਮਾਇਣ ਦਾ ਲੋਕ ਮਜ਼ਾ ਲੈ ਸਕਣਗੇ ਅਤੇ ਅਜਿਹਾ ਲੱਗ ਰਿਹਾ ਹੈ ਕਿ ਜਿਵੇਂ ਇਤਿਹਾਸ ਖ਼ੁਦ ਨੂੰ ਦੁਬਾਰਾ ਦੋਹਰਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸ਼ੋਅ ਸਿਰਫ਼ ਮੇਰੇ ਜੀਵਨ ਦਾ ਨਹੀਂ ਸਗੋਂ ਹਜ਼ਾਰਾਂ ਭਾਰਤੀ ਪਰਿਵਾਰਾਂ ਦਾ ਵੱਡਾ ਹਿੱਸਾ ਸਾਬਿਤ ਹੋਇਆ। ਦੀਪਿਕਾ ਨੇ ਅੱਗੇ ਕਿਹਾ ਕਿ ਰਾਮਾਇਣ ਨਾਲ ਗਿਆਨ ਨੂੰ ਸਾਂਝਾ ਕਰੋ, ਇਸ ਨੂੰ ਸਾਡੇ ਭਾਈਚਾਰੇ ਦਾ ਇਕ ਹਿੱਸਾ ਬਣਾਓ ਅਤੇ ਆਉਣ ਵਾਲੀਆਂ ਪੀੜ੍ਹੀਆਂ ’ਚ ਇਸ ਗਿਆਨ ਨੂੰ ਵੰਡੋ। 


author

Aarti dhillon

Content Editor

Related News