ਦਿਵਿਆਂਕਾ ਤ੍ਰਿਪਾਠੀ ਦੇ ਘਰ ਜਲਦ ਗੁੰਜਣਗੀਆਂ ਕਿਲਕਾਰੀਆਂ; ਮੁੰਬਈ ''ਚ ਹੋਈ ਸ਼ਾਨਦਾਰ ''ਬੇਬੀ ਸ਼ਾਵਰ'' ਸੈਰੇਮਨੀ

Monday, Apr 06, 2026 - 11:15 AM (IST)

ਦਿਵਿਆਂਕਾ ਤ੍ਰਿਪਾਠੀ ਦੇ ਘਰ ਜਲਦ ਗੁੰਜਣਗੀਆਂ ਕਿਲਕਾਰੀਆਂ; ਮੁੰਬਈ ''ਚ ਹੋਈ ਸ਼ਾਨਦਾਰ ''ਬੇਬੀ ਸ਼ਾਵਰ'' ਸੈਰੇਮਨੀ

ਮੁੰਬਈ (ਏਜੰਸੀ) : ਟੀਵੀ ਜਗਤ ਦੀ ਮਸ਼ਹੂਰ ਅਦਾਕਾਰਾ ਦਿਵਿਆਂਕਾ ਤ੍ਰਿਪਾਠੀ ਅਤੇ ਅਦਾਕਾਰ ਵਿਵੇਕ ਦਾਹੀਆ ਦੇ ਘਰ ਜਲਦ ਹੀ ਨੰਨ੍ਹੇ ਮਹਿਮਾਨ ਦੀ ਆਮਦ ਹੋਣ ਵਾਲੀ ਹੈ। ਵਿਆਹ ਦੇ 10 ਸਾਲਾਂ ਬਾਅਦ ਮਾਪੇ ਬਣਨ ਜਾ ਰਹੇ ਇਸ ਜੋੜੇ ਨੇ ਐਤਵਾਰ ਨੂੰ ਮੁੰਬਈ ਵਿੱਚ ਇੱਕ ਸ਼ਾਨਦਾਰ 'ਬੇਬੀ ਸ਼ਾਵਰ' ਮਨਾਇਆ, ਜਿਸ ਵਿੱਚ ਟੀਵੀ ਇੰਡਸਟਰੀ ਦੇ ਕਈ ਦਿੱਗਜ ਸਿਤਾਰਿਆਂ ਨੇ ਸ਼ਿਰਕਤ ਕੀਤੀ।

ਇਹ ਵੀ ਪੜ੍ਹੋ: ਮਸ਼ਹੂਰ ਪੰਜਾਬੀ ਅਦਾਕਾਰਾ ਨੇ ਗਾਇਕ ਔਜਲਾ 'ਤੇ ਲਾਏ ਵੱਡੇ ਇਲਜ਼ਾਮ, 'ਮੈਨੂੰ ਡੇਢ ਸਾਲ ਤੱਕ...'

PunjabKesari

ਸਫੇਦ ਡਰੈੱਸ 'ਚ ਪਰੀ ਵਾਂਗ ਲੱਗੀ ਦਿਵਿਆਂਕਾ

ਇਸ ਖਾਸ ਮੌਕੇ 'ਤੇ ਦਿਵਿਆਂਕਾ ਤ੍ਰਿਪਾਠੀ ਨੇ ਸਫੇਦ ਰੰਗ ਦੀ ਬੇਹੱਦ ਖੂਬਸੂਰਤ ਡਰੈੱਸ ਪਹਿਨੀ ਹੋਈ ਸੀ, ਜਿਸ ਵਿੱਚ ਉਸ ਦੇ ਚਿਹਰੇ 'ਤੇ ਮਾਂ ਬਣਨ ਦੀ ਖੁਸ਼ੀ ਅਤੇ ਨੂਰ ਸਾਫ ਝਲਕ ਰਿਹਾ ਸੀ। ਉੱਥੇ ਹੀ ਵਿਵੇਕ ਦਾਹੀਆ ਨੀਲੇ ਰੰਗ ਦੇ ਸੂਟ ਵਿੱਚ ਕਾਫੀ ਹੈਂਡਸਮ ਨਜ਼ਰ ਆ ਰਹੇ ਸਨ। ਜੋੜੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

ਇਹ ਵੀ ਪੜ੍ਹੋ: "2021 ਤੋਂ ਸੁਣ ਰਿਹਾ ਹਾਂ ਸਰਤਾਜ ਦੇ ਗੀਤ": ਸੰਨੀ ਦਿਓਲ ਨੇ ਕੀਤੀ ਪੰਜਾਬੀ ਗਾਇਕ ਨਾਲ ਮੁਲਾਕਾਤ

PunjabKesari

ਟੀਵੀ ਸਿਤਾਰਿਆਂ ਨੇ ਲਾਈਆਂ ਰੌਣਕਾਂ

ਇਸ ਸਮਾਗਮ ਵਿੱਚ ਪਹੁੰਚ ਕੇ ਕਈ ਨਾਮੀ ਹਸਤੀਆਂ ਨੇ ਜੋੜੇ ਨੂੰ ਆਸ਼ੀਰਵਾਦ ਦਿੱਤਾ। ਮਹਿਮਾਨਾਂ ਦੀ ਸੂਚੀ ਵਿੱਚ ਕੁੰਡਲੀ ਭਾਗਿਆ ਫੇਮ ਸ਼ਰਧਾ ਆਰੀਆ, ਆਕਾਂਸ਼ਾ ਪੁਰੀ, ਕੁਨਿਕਾ ਲਾਲ, ਫੈਸ਼ਨ ਡਿਜ਼ਾਈਨਰ ਅਰਚਨਾ ਕੋਚਰ ਅਤੇ ਹੋਰ ਕਈ ਕਰੀਬੀ ਦੋਸਤ ਸ਼ਾਮਲ ਸਨ।

ਇਹ ਵੀ ਪੜ੍ਹੋ: ਸ਼ੂਟਿੰਗ ਦੌਰਾਨ ਵੱਡਾ ਹਾਦਸਾ: 6 ਫੁੱਟ ਉੱਚੀ ਕੱਚ ਦੀ ਖਿੜਕੀ ਤੋਂ ਹੇਠਾਂ ਡਿੱਗਿਆ ਮਸ਼ਹੂਰ ਹਾਲੀਵੁੱਡ ਅਦਾਕਾਰ

PunjabKesari

ਦੋਸਤਾਂ ਨੇ ਦਿੱਤਾ 'ਸਰਪ੍ਰਾਈਜ਼'

ਦਿਵਿਆਂਕਾ ਨੇ ਸੋਸ਼ਲ ਮੀਡੀਆ 'ਤੇ ਆਪਣੀ ਖੁਸ਼ੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਇੱਕ 'ਸਰਪ੍ਰਾਈਜ਼ ਗੋਦ ਭਰਾਈ' ਸੀ। ਉਸ ਨੇ ਕੈਪਸ਼ਨ ਵਿੱਚ ਲਿਖਿਆ, "ਸਾਨੂੰ ਲੱਗਿਆ ਅਸੀਂ ਸਿਰਫ਼ ਘੁੰਮਣ ਜਾ ਰਹੇ ਹਾਂ, ਪਰ ਉੱਥੇ ਜਾ ਕੇ ਦੇਖਿਆ ਕਿ ਕਮਰਾ ਪਿਆਰ ਨਾਲ ਭਰਿਆ ਹੋਇਆ ਸੀ। ਸਾਡੇ ਦੋਸਤਾਂ ਨੇ ਸਾਡੇ ਲਈ ਇਹ ਖਾਸ ਦਿਨ ਪਲਾਨ ਕੀਤਾ, ਜਿਸ ਲਈ ਅਸੀਂ ਉਨ੍ਹਾਂ ਦੇ ਬਹੁਤ ਸ਼ੁਕਰਗੁਜ਼ਾਰ ਹਾਂ।"

ਇਹ ਵੀ ਪੜ੍ਹੋ: ਬ੍ਰਾਜ਼ੀਲ: ਖੰਭੇ ਨਾਲ ਟਕਰਾ ਕੇ ਰੈਸਟੋਰੈਂਟ 'ਤੇ ਡਿੱਗਿਆ ਜਹਾਜ਼, ਪਤੀ-ਪਤਨੀ ਸਮੇਤ 4 ਦੀ ਮੌਤ

2016 'ਚ ਹੋਇਆ ਸੀ ਵਿਆਹ

ਦੱਸ ਦੇਈਏ ਕਿ 'ਯੇ ਹੈ ਮੁਹੱਬਤੇਂ' ਦੇ ਸੈੱਟ 'ਤੇ ਮਿਲੇ ਦਿਵਿਆਂਕਾ ਅਤੇ ਵਿਵੇਕ ਨੇ ਸਾਲ 2016 ਵਿੱਚ ਵਿਆਹ ਕਰਵਾਇਆ ਸੀ। ਦਿਵਿਆਂਕਾ ਨੇ 'ਬਨੂੰ ਮੈਂ ਤੇਰੀ ਦੁਲਹਨ' ਤੋਂ ਪਛਾਣ ਬਣਾਈ ਅਤੇ ਬਾਅਦ ਵਿੱਚ 'ਨਚ ਬਲੀਏ 8', 'ਖਤਰੋਂ ਕੇ ਖਿਲਾੜੀ 11' ਵਰਗੇ ਰਿਐਲਿਟੀ ਸ਼ੋਅਜ਼ ਵਿੱਚ ਵੀ ਆਪਣਾ ਜੌਹਰ ਦਿਖਾਇਆ। ਹੁਣ ਪ੍ਰਸ਼ੰਸਕਾਂ ਨੂੰ ਜੋੜੇ ਦੇ ਘਰ ਆਉਣ ਵਾਲੇ ਨੰਨ੍ਹੇ ਮਹਿਮਾਨ ਦਾ ਬੇਸਬਰੀ ਨਾਲ ਇੰਤਜ਼ਾਰ ਹੈ।

ਇਹ ਵੀ ਪੜ੍ਹੋ: ਵਿਗਿਆਨੀਆਂ ਦਾ ਵੱਡਾ ਤੋਹਫ਼ਾ: ਹੁਣ ਭੂਚਾਲ ਆਉਣ 'ਤੇ ਵੀ ਨਹੀਂ ਡਿੱਗਣਗੇ ਤੁਹਾਡੇ ਘਰ !

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News