ਫਿੱਟ ਹੋਣ ਲਈ ਇਸ TV ਅਦਾਕਾਰਾ ਨੇ ਅਪਣਾਇਆ ਹੈਰਾਨੀਜਨਕ ਤਰੀਕਾ

Friday, Oct 25, 2024 - 01:43 PM (IST)

ਫਿੱਟ ਹੋਣ ਲਈ ਇਸ TV ਅਦਾਕਾਰਾ ਨੇ ਅਪਣਾਇਆ ਹੈਰਾਨੀਜਨਕ ਤਰੀਕਾ

ਮੁੰਬਈ- ਨੀਆ ਸ਼ਰਮਾ ਭਾਰਤੀ ਟੀ.ਵੀ. ਅਦਾਕਾਰਾ ਹੈ। ਅਦਾਕਾਰੀ ਦੇ ਨਾਲ-ਨਾਲ ਉਹ ਆਪਣੀ ਬੋਲਡਨੈੱਸ ਕਰਕੇ ਮਸ਼ਹੂਰ ਹੈ। ਸੋਸ਼ਲ ਮੀਡੀਆ ਉੱਤੇ ਉਹ ਬਹੁਤ ਬੋਲਡ ਪੋਸਟਾਂ ਪਾਉਂਦੀ ਹੈ। ਉਸਦੀ ਬੋਲਡਨੈੱਸ ਅਤੇ ਉਸਦੇ ਪਹਿਰਾਵੇ ਦਾ ਸਟਾਇਲ ਹੀ ਕਈ ਵਾਰ ਉਸ ਲਈ ਸਮੱਸਿਆ ਬਣ ਜਾਂਦਾ ਹੈ। ਉਸਦੇ ਇਸ ਅੰਦਾਜ਼ ਕਾਰਨ ਉਸਨੂੰ ਅਕਸਰ ਹੀ ਸੋਸ਼ਲ ਮੀਡੀਆ ਉੱਤੇ ਟ੍ਰੋਲ ਕੀਤਾ ਜਾਂਦਾ ਹੈ। ਪਰ ਉਸ ਨੂੰ ਇਸ ਟ੍ਰੋਲਿੰਗ ਨਾਲ ਕੋਈ ਫ਼ਰਕ ਨਹੀਂ ਪੈਂਦਾ।ਨੀਆ ਸ਼ਰਮਾ ਦੀ ਪਤਲੀ ਫ਼ਿੱਗਰ ਸਭ ਨੂੰ ਬਹੁਤ ਆਕਰਸ਼ਿਤ ਕਰਦੀ ਹੈ। ਉਸ ਨੇ ਆਪਣੀ ਫ਼ਿੱਗਰ ਪ੍ਰਤੀ ਹੈਰਾਨ ਕਰ ਦੇਣ ਵਾਲਾ ਖ਼ੁਲਾਸਾ ਕੀਤਾ ਹੈ। 

ਇਹ ਖ਼ਬਰ ਵੀ ਪੜ੍ਹੋ -'ਯਾਰੀਆਂ' ਫੇਮ ਅਦਾਕਾਰ ਜਲਦ ਚੜੇਗਾ ਘੋੜੀ, ਇਸ ਦਿਨ ਹੋਵੇਗਾ ਵਿਆਹ

ਨੀਆ ਸ਼ਰਮਾ ਨੇ ਕੀ ਦੱਸਿਆ

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਨੀਆ ਸ਼ਰਮਾ ਨੇ ਆਪਣੀ ਪਤਲੀ ਫ਼ਿੱਗਰ ਰਾਹੀਂ ਸਭ ਨੂੰ ਹੈਰਾਨ ਕਰ ਦੇਣ ਵਾਲਾ ਖ਼ੁਲਾਸਾ ਕੀਤਾ ਹੈ। ਉਸ ਨੇ ਦੱਸਿਆ ਕਿ ਉਹ ਆਪਣੀ ਫ਼ਿੱਗਰ ਨੂੰ ਪਤਲੀ ਰੱਖਣ ਲਈ ਬਹੁਤ ਸੰਘਰਸ਼ ਕਰਦੀ ਹੈ। ਉਹ ਪਿਛਲੇ 14 ਸਾਲਾਂ ਤੋਂ ਆਪਣੇ ਆਪ ਨੂੰ ਫ਼ਿੱਟ ਰੱਖਣ ਤੇ ਸਲਿਮ ਦਿਖਣ ਲਈ ਬਹੁਤ ਮਿਹਨਤ ਕਰ ਰਹੀ ਹੈ। ਨੀਆ ਸ਼ਰਮਾ ਨੇ ਦੱਸਿਆ ਕਿ ਉਸ ਨੇ ਸਾਰਾ-ਸਾਰਾ ਦਿਨ ਭੁੱਖੇ ਰਹਿ ਕੇ ਆਪਣੇ ਸਰੀਰ ਨੂੰ ਫਿੱਟ ਕੀਤਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਉਹ ਆਪਣੇ ਆਪ ਨੂੰ ਫਿੱਟ ਕਰਨ ਲਈ 10-10 ਦਿਨ ਵੀ ਭੁੱਖੀ ਰਹੀ ਹੈ। ਅਦਾਕਾਰਾ ਨੇ ਦੱਸਿਆ ਕਿ ਉਹ ਡਾਈਟ ਬਾਰੇ ਜ਼ਿਆਦਾ ਨਹੀਂ ਜਾਣਦੀ ਸੀ। ਉਸ ਨੂੰ ਨਹੀਂ ਪਤਾ ਸੀ ਕਿ ਫਿੱਟ ਹੋਣ ਲਈ ਕਿੰਨੀ ਡਾਈਟ ਲੈਣੀ ਚਾਹੀਦੀ ਹੈ।

ਇਹ ਖ਼ਬਰ ਵੀ ਪੜ੍ਹੋ -ਬਾਲੀਵੁੱਡ 'ਤੇ ਰਾਜ ਕਰਨ ਵਾਲੇ ਗਾਇਕ ਦਾ ਗੂਗਲ ਨੇ ਬਣਾਇਆ ਡੂਡਲ

ਉਹ ਸਿਰਫ਼ ਇੱਕ ਗੱਲ ਜਾਣਦੀ ਸੀ ਕਿ ਜੇ ਉਹ ਨਾ ਖਾਵੇ ਤਾਂ ਉਸ ਦਾ ਪੇਟ ਅੰਦਰ ਹੀ ਰਹੇਗਾ। ਫਿੱਟ ਰਹਿਣ ਲਈ ਉਹ ਪਿਛਲੇ ਲੰਮੇ ਸਮੇਂ ਤੋਂ ਅਨੁਸ਼ਾਸਿਤ ਜੀਵਨ ਜਿਊ ਰਹੀ ਹੈ। ਇਹ ਸਭ ਉਸ ਨੇ ਫਿੱਟ ਤੇ ਚੰਗਾ ਦਿਖਣ ਲਈ ਕੀਤਾ। ਨੀਆ ਨੇ ਕਿਹਾ ਕਿ ਜੇਕਰ ਤੁਹਾਡੇ 'ਚ ਆਤਮਵਿਸ਼ਵਾਸ ਹੈ ਤਾਂ ਤੁਸੀਂ ਦੂਜਿਆਂ ਤੋਂ ਕੋਈ ਉਮੀਦ ਨਹੀਂ ਰੱਖਦੇ ਪਰ ਜੇਕਰ ਆਤਮਵਿਸ਼ਵਾਸ ਦੀ ਕਮੀਂ ਹੋਵੇ ਤਾਂ ਤੁਸੀਂ ਉਮੀਦ ਕਰਦੇ ਹੋ ਕਿ ਦੂਜੇ ਤੁਹਾਡੇ ਬਾਰੇ ਚੰਗਾ ਬੋਲਣ ਅਤੇ ਤੁਹਾਡੀ ਤਾਰੀਫ਼ ਕਰਨ। ਭਾਰਤੀ ਸਿੰਘ ਦੇ ਪੋਡਕਾਸਟ ਵਿੱਚ ਇਹ ਕਹਿ ਕੇ ਨੀਆ ਨੇ ਦੱਸ ਦਿੱਤਾ ਕਿ ਲੋਕਾਂ ਦੁਆਰਾ ਟ੍ਰੋਲ ਕੀਤੇ ਜਾਣ ‘ਤੇ ਉਸਨੂੰ ਕੋਈ ਫ਼ਰਕ ਨਹੀਂ ਪੈਂਦਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News