ਕਰੋੜਾਂ ਦੀ ਜਾਇਦਾਦ ਦੀ ਮਾਲਕਨ ਹੈ ਅਦਾਕਾਰਾ ਜੈਸਮੀਨ ਭਸੀਨ, ਮੁੰਬਈ ''ਚ ਬਣਾਇਆ ਆਲੀਸ਼ਾਨ ਘਰ

Wednesday, Jun 28, 2023 - 02:17 PM (IST)

ਕਰੋੜਾਂ ਦੀ ਜਾਇਦਾਦ ਦੀ ਮਾਲਕਨ ਹੈ ਅਦਾਕਾਰਾ ਜੈਸਮੀਨ ਭਸੀਨ, ਮੁੰਬਈ ''ਚ ਬਣਾਇਆ ਆਲੀਸ਼ਾਨ ਘਰ

ਜਲੰਧਰ (ਬਿਊਰੋ) : 'ਬਿੱਗ ਬੌਸ 14' 'ਚ ਨਜ਼ਰ ਆਉਣ ਵਾਲੀ ਅਦਾਕਾਰਾ ਜੈਸਮੀਨ ਭਸੀਨ ਅੱਜ ਲੱਖਾਂ ਦਿਲਾਂ 'ਤੇ ਰਾਜ ਕਰਦੀ ਹੈ। ਅੱਜ ਯਾਨੀਕਿ 28 ਜੂਨ ਨੂੰ ਜੈਸਮੀਨ ਆਪਣਾ 33ਵਾਂ ਜਨਮਦਿਨ ਮਨਾ ਰਹੀ ਹੈ। ਸਿੰਪਲ-ਕਿਊਟ ਜੈਸਮੀਨ ਦੇ ਜਨਮਦਿਨ ਦੇ ਖ਼ਾਸ ਮੌਕੇ 'ਤੇ ਅਸੀਂ ਤੁਹਾਨੂੰ ਉਸ ਦੀ ਨੈੱਟਵਰਥ ਬਾਰੇ ਦੱਸ ਰਹੇ ਹਾਂ।

PunjabKesari

ਇਹ ਅਭਿਨੇਤਰੀ ਉਨ੍ਹਾਂ ਟੀ. ਵੀ. ਅਭਿਨੇਤਰੀਆਂ ਦੀ ਸੂਚੀ 'ਚ ਸ਼ਾਮਲ ਹੈ, ਜਿਨ੍ਹਾਂ ਨੇ ਆਪਣਾ ਕਰੀਅਰ ਆਪਣੇ ਦਮ 'ਤੇ ਬਣਾਇਆ ਹੈ ਅਤੇ ਅੱਜ ਕਰੋੜਾਂ ਰੁਪਏ ਕਮਾਉਂਦੀ ਹੈ।

PunjabKesari

11 ਕਰੋੜ ਦੀ ਜਾਇਦਾਦ ਦੀ ਹੈ ਮਾਲਕਨ
'ਦਿਲ ਤੋਂ ਹੈਪੀ ਹੈ ਜੀ', 'ਨਾਗਿਨ' ਤੇ 'ਦਿਲ ਸੇ ਦਿਲ ਤਕ' ਵਰਗੇ ਕਈ ਸੀਰੀਅਲਾਂ 'ਚ ਕੰਮ ਕਰ ਚੁੱਕੀ ਜੈਸਮੀਨ ਨੇ 'ਬਿੱਗ ਬੌਸ 14' ਦੌਰਾਨ ਇਕ ਹਫ਼ਤੇ ਲਈ 3 ਲੱਖ ਰੁਪਏ ਫੀਸ ਲਈ ਸੀ। ਜਿੰਨੇ ਹਫ਼ਤੇ ਉਹ ਘਰ ਅੰਦਰ ਰਹੀ, ਉਸ ਦੀ ਕਮਾਈ 'ਚ ਸ਼ਾਨਦਾਰ ਵਾਧਾ ਹੋਇਆ।

PunjabKesari

ਖ਼ਬਰਾਂ ਮੁਤਾਬਕ, ਜੈਸਮੀਨ ਕੋਲ ਕਰੀਬ 11 ਕਰੋੜ ਦੀ ਜਾਇਦਾਦ ਹੈ। ਅਦਾਕਾਰਾ ਨੇ ਇਹ ਕਮਾਈ ਮਾਡਲਿੰਗ, ਇਸ਼ਤਿਹਾਰਬਾਜ਼ੀ ਤੇ ਅਦਾਕਾਰੀ ਜ਼ਰੀਏ ਕੀਤੀ ਹੈ।

PunjabKesari
ਮੁੰਬਈ 'ਚ ਬਣਾਇਆ ਸੁਫ਼ਨਿਆਂ ਦਾ ਆਲੀਸ਼ਾਨ ਘਰ
ਪਿਛਲੇ ਕਈ ਸਾਲਾਂ ਤੋਂ ਜੈਸਮੀਨ ਭਸੀਨ ਸੁਫ਼ਨਿਆਂ ਦੇ ਸ਼ਹਿਰ ਮੁੰਬਈ 'ਚ ਰਹਿ ਰਹੀ ਹੈ। ਹਾਲਾਂਕਿ ਇਕ ਸਮਾਂ ਸੀ ਜਦੋਂ ਉਹ ਸ਼ਹਿਰ 'ਚ ਕਿਰਾਏ ਦੇ ਮਕਾਨ 'ਚ ਰਹਿੰਦੀ ਸੀ।

PunjabKesari

ਅੱਜ ਉਹ ਮੁੰਬਈ 'ਚ ਇਕ ਆਲੀਸ਼ਾਨ ਫਲੈਟ ਦੀ ਮਾਲਕਨ ਹੈ। ਅਦਾਕਾਰਾ ਨੇ ਇਹ ਘਰ ਸਾਲ 2021 'ਚ ਖਰੀਦਿਆ ਸੀ। ਇਸ ਤੋਂ ਇਲਾਵਾ ਉਸ ਦਾ ਆਪਣੇ ਗ੍ਰਹਿ ਸ਼ਹਿਰ ਕੋਟਾ 'ਚ ਵੀ ਇਕ ਆਲੀਸ਼ਾਨ ਘਰ ਵੀ ਹੈ, ਜਿਸ 'ਚ ਉਸ ਦਾ ਪੂਰਾ ਪਰਿਵਾਰ ਰਹਿੰਦਾ ਹੈ।

PunjabKesari

ਲਗਜ਼ਰੀ ਗੱਡੀਆਂ ਦੀ ਹੈ ਮਾਲਕ
ਜੈਸਮੀਨ ਕੋਲ ਕਈ ਲਗਜ਼ਰੀ ਗੱਡੀਆਂ ਹਨ, ਜਿਨ੍ਹਾਂ 'ਚ ਇਕ ਔਡੀ ਤੇ ਇਕ ਬਲੂ ਕਲਰ ਮਰਸੀਡੀਜ਼ ਹੈ। ਉਸ ਨੇ ਇਹ ਗੱਡੀ ਸਾਲ 2022 'ਚ ਹੀ ਖਰੀਦੀ ਸੀ। ਇਸ ਦੀਆਂ ਕਈ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ।

PunjabKesari


author

sunita

Content Editor

Related News