ਹਿਨਾ ਖ਼ਾਨ ਨੇ ਸਾਂਝੀ ਕੀਤੀ ਪੋਸਟ, ਲਿਖਿਆ ਲੋਕ ਤੁਹਾਨੂੰ ਜਾਨ ਤੋਂ...

Thursday, Dec 19, 2024 - 12:56 PM (IST)

ਮੁੰਬਈ- ਮਸ਼ਹੂਰ ਅਦਾਕਾਰਾ ਹਿਨਾ ਖਾਨ ਇਨ੍ਹੀਂ ਦਿਨੀਂ ਬ੍ਰੈਸਟ ਕੈਂਸਰ ਨਾਲ ਲੜਾਈ ਲੜ ਰਹੀ ਹੈ। ਉਹ ਇਸ ਬੀਮਾਰੀ ਦਾ ਬਹਾਦਰੀ ਨਾਲ ਸਾਹਮਣਾ ਕਰ ਰਹੀ ਹੈ ਪਰ ਇਸ ਦੌਰਾਨ ਉਸ ਨੇ ਇੰਸਟਾਗ੍ਰਾਮ 'ਤੇ ਇਕ ਸਟੋਰੀ ਸ਼ੇਅਰ ਕੀਤੀ ਹੈ।'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਫੇਮ ਅਦਾਕਾਰਾ ਹਿਨਾ ਖਾਨ ਸੋਸ਼ਲ ਮੀਡੀਆ 'ਤੇ ਆਪਣੇ ਪ੍ਰਸ਼ੰਸਕਾਂ ਨੂੰ ਕੈਂਸਰ ਦੇ ਸਫਰ ਬਾਰੇ ਦੱਸਦੀ ਰਹਿੰਦੀ ਹੈ। ਉਨ੍ਹਾਂ ਨੇ ਆਪਣੀ ਤਾਜ਼ਾ ਸਟੋਰੀ 'ਚ ਲਿਖਿਆ ਹੈ ਕਿ ਉਨ੍ਹਾਂ ਦੇ ਨਜ਼ਰੀਏ 'ਚ ਅਸਲ ਜ਼ਿੰਦਗੀ ਉਹ ਹੈ ਜਿਸ 'ਚ ਲੋਕ ਤੁਹਾਨੂੰ ਪਿਆਰ ਕਰਨ ਅਤੇ ਤੁਹਾਡੇ ਚਲੇ ਜਾਣ ਤੋਂ ਬਾਅਦ ਲੋਕ ਤੁਹਾਨੂੰ ਯਾਦ ਕਰਦੇ ਹਨ ਅਤੇ ਤਾਰੀਫ ਕਰਨ।

PunjabKesari

ਮਾਂ- ਪ੍ਰਸ਼ੰਸਕਾਂ ਦੀਆਂ ਦੁਆਵਾਂ ਹਨ ਨਾਲ
ਕੈਂਸਰ ਨਾਲ ਲੜ ਰਹੀ ਹਿਨਾ ਖਾਨ ਹੁਣ ਆਪਣਾ ਸਾਰਾ ਸਮਾਂ ਪ੍ਰਾਰਥਨਾ 'ਚ ਬਿਤਾਉਂਦੀ ਹੈ। ਇਸ ਬਾਰੇ ਉਸ ਨੇ ਆਪਣੀ ਇਕ ਪੋਸਟ 'ਚ ਦੱਸਿਆ ਸੀ। ਉਸ ਦੇ ਪ੍ਰਸ਼ੰਸਕ ਉਸ ਦੇ ਜਲਦੀ ਠੀਕ ਹੋਣ ਦੀ ਦੁਆ ਕਰ ਰਹੇ ਹਨ। ਇਸ ਔਖੀ ਘੜੀ ਵਿੱਚ ਜੇਕਰ ਕੋਈ ਹਿਨਾ ਦੇ ਨਾਲ ਹੈ ਤਾਂ ਉਹ ਉਸਦੀ ਮਾਂ ਹੈ।ਜੋ ਲੋਕ ਨਹੀਂ ਜਾਣਦੇ, ਤੁਹਾਨੂੰ ਦੱਸ ਦੇਈਏ ਕਿ ਅਦਾਕਾਰਾ ਬ੍ਰੈਸਟ ਕੈਂਸਰ ਦਾ ਇਲਾਜ ਕਰਵਾ ਰਹੀ ਹੈ। ਉਹ ਲੰਬੇ ਸਮੇਂ ਤੋਂ ਇਸ ਨਾਲ ਲੜ ਰਹੀ ਹੈ। ਪਰ ਚੰਗੀ ਖ਼ਬਰ ਇਹ ਹੈ ਕਿ ਹਿਨਾ ਖਾਨ ਹੁਣ ਰਿਕਵਰੀ ਵੱਲ ਵਧ ਰਹੀ ਹੈ। ਭਾਵ ਉਹ ਠੀਕ ਹੋਣ ਦੇ ਰਾਹ 'ਤੇ ਹੈ ਪਰ ਉਹ ਹਮੇਸ਼ਾ ਆਪਣੇ ਪ੍ਰਸ਼ੰਸਕਾਂ ਨਾਲ ਇਹ ਗੱਲ ਸਾਂਝੀ ਕਰਦੀ ਹੈ ਕਿ ਇਸ ਸਫ਼ਰ ਵਿੱਚ ਉਸ ਨੇ ਕਿੰਨੇ ਦੁੱਖ ਝੱਲੇ ਹਨ।

ਇਹ ਵੀ ਪੜ੍ਹੋ- ਮਸ਼ਹੂਰ ਅਦਾਕਾਰਾ ਦਾ ਦਿਹਾਂਤ, ਇੰਡਸਟਰੀ 'ਚ ਸੋਗ ਦੀ ਲਹਿਰ

ਸਦਮੇ 'ਤੇ ਕੀਤੀ ਗੱਲ
ਹਾਲ ਹੀ 'ਚ ਹਿਨਾ ਖਾਨ ਨੇ ਆਪਣੀ ਇੰਸਟਾ ਸਟੋਰੀ 'ਚ ਆਪਣੇ ਪ੍ਰਸ਼ੰਸਕਾਂ ਨੂੰ ਦੱਸਿਆ ਕਿ ਉਹ ਕਿਸ ਤਰ੍ਹਾਂ ਦੇ ਸਦਮੇ ਦਾ ਸਾਹਮਣਾ ਕਰ ਰਹੀ ਹੈ। ਹਿਨਾ ਖਾਨ ਨੇ ਇਸ ਵਿੱਚ ਲਿਖਿਆ ਹੈ ਕਿ ਇੱਕ ਔਰਤ ਜਿਸ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੇ ਸਦਮਿਆਂ ਨੂੰ ਪਾਰ ਕੀਤਾ ਹੈ ਅਤੇ ਅਜੇ ਵੀ ਉਸ ਦਾ ਸਾਫ਼ ਦਿਲ ਹੈ ਤਾਂ ਉਹ ਇੱਕ ਔਰਤ ਨਹੀਂ ਇੱਕ ਜਾਦੂ ਹੈ। ਉਸ ਦੀ ਇਹ ਪੋਸਟ ਵਾਇਰਲ ਹੋ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Priyanka

Content Editor

Related News