ਨਕਦੀ ਤੇ ਹਥਿਆਰ ਚੋਰੀ ਕਰਨ ਦੇ ਦੋਸ਼ 'ਚ ਟੀ. ਵੀ. ਅਦਾਕਾਰ ਗ੍ਰਿਫ਼ਤਾਰ

Thursday, Oct 29, 2020 - 04:17 PM (IST)

ਨਕਦੀ ਤੇ ਹਥਿਆਰ ਚੋਰੀ ਕਰਨ ਦੇ ਦੋਸ਼ 'ਚ ਟੀ. ਵੀ. ਅਦਾਕਾਰ ਗ੍ਰਿਫ਼ਤਾਰ

ਮੁੰਬਈ (ਬਿਊਰੋ) — ਇਕ ਟੀ. ਵੀ. ਅਦਾਕਾਰ ਨੂੰ ਕੋਲਕਾਤਾ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਅਦਾਕਾਰ 'ਤੇ ਦੋਸ਼ ਹੈ ਕਿ ਉਸ ਨੇ ਇਕ ਬਿਜ਼ਨੈੱਸਮੈਨ ਦੇ ਘਰ ਤੋਂ ਨਕਦੀ ਤੇ ਉਸ ਦਾ ਲਾਇਸੈਂਸੀ ਹਥਿਆਰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਇਹ ਘਟਨਾ ਕੋਲਕਾਤਾ ਦੇ ਪੰਚਸੀਅਰ ਥਾਣਾ ਖੇਤਰ ਦੀ ਹੈ।

ਇਹ ਖ਼ਬਰ ਵੀ ਪੜ੍ਹੋ :- ਹੁਣ ਕ੍ਰਿਕੇਟਰ ਇਰਫਾਨ ਪਠਾਨ ਫ਼ਿਲਮਾਂ 'ਚ ਆਉਣਗੇ ਨਜ਼ਰ, ਸਾਂਝੀ ਕੀਤੀ ਪਹਿਲੀ ਝਲਕ

ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਬੁੱਧਵਾਰ ਨੂੰ ਪੰਚਸੀਅਰ ਪੁਲਸ ਸਟੇਸ਼ਨ ਇਕ ਬਿਜ਼ਨੈੱਸਮੈਨ ਨੇ ਨਕਦੀ ਤੇ ਲਾਇਸੈਂਸੀ ਹਥਿਆਰ ਚੋਰੀ ਕਰਨ ਦੀ ਕੋਸ਼ਿਸ਼ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਪੁਲਸ ਨੇ ਦੋਸ਼ ਅਦਾਕਾਰ 'ਤੇ ਕਾਰਵਾਈ ਕੀਤੀ। ਇਸ ਪੂਰੇ ਮਾਮਲੇ 'ਚ ਪੁਲਸ ਨੇ ਦੱਸਿਆ ਕਿ ਦੇਰ ਰਾਤ ਅਦਾਕਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਕੋਲੋਂ 2 ਪਿਸਤੌਲ, 100 ਰਾਊਂਡ ਗੋਲੀਆਂ ਅਤੇ 85 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਹੋਈ ਹੈ।

ਇਹ ਖ਼ਬਰ ਵੀ ਪੜ੍ਹੋ :- ਸੰਸਦ ਹਮਲੇ ਦੇ ਦੋਸ਼ੀ ਅਫਜ਼ਲ ਗੁਰੂ 'ਤੇ ਬਣੀ ਫ਼ਿਲਮ 'ਗਾਲਿਬ' ਦਾ ਟਰੇਲਰ ਰਿਲੀਜ਼ (ਵੀਡੀਓ)

ਉਥੇ ਹੀ ਬਿਜ਼ਨੈੱਸਮੈਨ ਨੇ ਕਿਹਾ ਹੈ ਕਿ ਅਦਾਕਾਰ ਕੋਲੋਂ ਜਿਹੜੀਆਂ ਵੀ ਚੀਜ਼ਾਂ ਪੁਲਸ ਨੂੰ ਮਿਲੀਆਂ ਹਨ, ਉਹ ਉਸ ਦੀਆਂ ਹੀ ਹਨ। ਉਸ ਨੇ ਦੋਸ਼ ਲਾਇਆ ਹੈ ਕਿ ਅਦਾਕਾਰ ਨੇ ਮੇਰੇ ਘਰ ਤੋਂ ਇਹ ਸਭ ਚੀਜ਼ਾਂ ਚੋਰੀ ਕੀਤੀਆਂ ਸਨ, ਜਦੋਂ ਉਹ 15 ਤੋਂ 21 ਅਕਤੂਬਰ ਦੌਰਾਨ ਸ਼ਹਿਰ ਤੋਂ ਬਾਹਰ ਸੀ। ਫ਼ਿਲਹਾਲ ਪੁਲਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ :- ਹਰਿਆਣਾ 'ਚ ਗਾਇਕ ਦੇ ਘਰ ਬਾਹਰ ਬਦਮਾਸ਼ਾਂ ਨੇ ਚਲਾਈਆਂ ਅੰਨ੍ਹੇਵਾਹ ਗੋਲ਼ੀਆਂ, ਜਾਨੋਂ ਮਾਰਨ ਦੀ ਦਿੱਤੀ ਧਮਕੀ


author

sunita

Content Editor

Related News