ਟੀ. ਵੀ. ਅਦਾਕਾਰ ਨੇ ਵਿਅਕਤੀ ’ਤੇ ਕੀਤੀ ਫਾਇਰਿੰਗ, ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ

Monday, Jul 17, 2023 - 10:14 AM (IST)

ਟੀ. ਵੀ. ਅਦਾਕਾਰ ਨੇ ਵਿਅਕਤੀ ’ਤੇ ਕੀਤੀ ਫਾਇਰਿੰਗ, ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ

ਹੈਦਰਾਬਾਦ (ਬਿਊਰੋ) : ਇਕ ਟੀਵੀ ਅਦਾਕਾਰ ਨੂੰ ਸ਼ਨਿਚਰਵਾਰ ਨੂੰ ਹੈਦਰਾਬਾਦ ਦੇ ਇਕ ਵਿਲਾ ’ਚ ਇਕ ਵਿਅਕਤੀ ’ਤੇ ਏਅਰਗਨ ਨਾਲ ਗੋਲੀ ਦਾਗ਼ਣ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਕਿਹਾ ਕਿ ਟੀ. ਵੀ. ਅਦਾਕਾਰ ਨੇ ਬੱਚਿਆਂ ਦੀ ਕਸਟੱਡੀ ਨਾਲ ਜੁੜੇ ਘਰੇਲੂ ਮੁੱਦਿਆਂ ਨੂੰ ਲੈ ਕੇ ਪੀੜਤ ’ਤੇ ਗੋਲੀ ਚਲਾਈ। ਇਹ ਘਟਨਾ ਸ਼ਮੀਰਪੇਟ ਪੁਲਸ ਥਾਣੇ ਦੀ ਹੱਦ ’ਚ ਵਾਪਰੀ। ਪੀੜਤ ਦੀ ਸ਼ਿਕਾਇਤ ਦੇ ਆਧਾਰ ’ਤੇ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਹਾਲੀਵੁੱਡ ਦੀ ਸਭ ਤੋਂ ਵੱਡੀ ਹੜਤਾਲ, 1.71 ਲੱਖ ਲੇਖਕਾਂ-ਅਦਾਕਾਰਾਂ ਨੇ ਕੀਤਾ ਕੰਮ ਬੰਦ, ਜਾਣੋ ਕੀ ਹੈ ਵਜ੍ਹਾ 

ਪੁਲਸ ਅਨੁਸਾਰ, ਪੀੜਤ ਵਿਸ਼ਾਖਾਪਟਨਮ ਸਥਿਤ ਇਕ ਕੰਪਨੀ ਦਾ ਮੁਲਾਜ਼ਮ ਹੈ ਅਤੇ ਉਸ ਦੀ ਪਤਨੀ 2019 ’ਚ ਉਸ ਤੋਂ ਵੱਖ ਹੋ ਗਈ ਸੀ। ਪੀੜਤ ਦੀ ਪਤਨੀ ਫਿਲਹਾਲ ਆਪਣੇ ਦੋ ਬੱਚਿਆਂ ਨਾਲ ਟੀ. ਵੀ. ਅਦਾਕਾਰ ਨਾਲ ਰਹਿ ਰਹੀ ਹੈ। ਪੀੜਤ ਆਪਣੀ ਧੀ ਨੂੰ ਆਪਣੇ ਨਾਲ ਲੈ ਕੇ ਵਿਲਾ ਗਿਆ ਸੀ ਤੇ ਉਥੇ ਟੀਵੀ ਅਦਾਕਾਰ ਨਾਲ ਧੀ ਦੀ ਕਸਟੱਡੀ ਨੂੰ ਲੈ ਕੇ ਦੋਵੇਂ ਉਲਝ ਗਏ।


ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News