ਤੁਸ਼ਾਰ ਕਪੂਰ ਨੇ ਪੁੱਤਰ ਦੇ ਜਨਮਦਿਨ ’ਤੇ ਰੱਖੀ ਮਿਨੀ ਪਾਰਟੀ, ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਵੀਡੀਓ

Wednesday, Jun 02, 2021 - 06:06 PM (IST)

ਤੁਸ਼ਾਰ ਕਪੂਰ ਨੇ ਪੁੱਤਰ ਦੇ ਜਨਮਦਿਨ ’ਤੇ ਰੱਖੀ ਮਿਨੀ ਪਾਰਟੀ, ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਵੀਡੀਓ

ਮੁੰਬਈ: ਬਾਲੀਵੁੱਡ ਅਦਾਕਾਰ ਤੁਸ਼ਾਰ ਕਪੂਰ ਪੁੱਤਰ ਲਕਸ਼ਯ ਦੇ ਸਿੰਗਲ ਪਿਤਾ ਹਨ। ਉਹ ਇਕੱਲੇ ਹੀ ਆਪਣੇ ਪੁੱਤਰ ਦੀ ਚੰਗੀ ਤਰ੍ਹਾਂ ਪਰਵਰਿਸ਼ ਕਰ ਰਹੇ ਹਨ। ਹਾਲ ਹੀ ’ਚ ਅਦਾਕਾਰ ਦਾ ਪੁੱਤਰ 5 ਸਾਲ ਦਾ ਹੋ ਗਿਆ ਹੈ। ਉਨ੍ਹਾਂ ਨੇ ਪੁੱਤਰ ਦਾ ਪੰਜਵਾ ਜਨਮਦਿਨ ਪਰਿਵਾਰ ਨਾਲ ਬਹੁਤ ਧੂਮਧਾਮ ਨਾਲ ਮਨਾਇਆ ਹੈ ਜਿਸ ਦੀ ਵੀਡੀਓ ਅਦਾਕਾਰ ਨੇ ਸੋਸ਼ਲ ਮੀਡੀਆ ਅਕਾਊਂਟ ’ਤੇ ਸ਼ੇਅਰ ਕੀਤੀ ਹੈ। ਇਹ ਵੀਡੀਓ ਹੁਣ ਖ਼ੂਬ ਵਾਇਰਲ ਹੋ ਰਹੀ ਹੈ ਅਤੇ ਪ੍ਰਸ਼ੰਸਕਾਂ ਵੱਲੋਂ ਖ਼ੂਬ ਪਸੰਦ ਕੀਤੀ ਜਾ ਰਹੀ ਹੈ। 

PunjabKesari
ਤੁਸ਼ਾਰ ਕਪੂਰ ਨੇ ਪੁੱਤਰ ਦੇ ਜਨਮਦਿਨ ’ਤੇ ਇਕ ਮਿਨੀ ਪਾਰਟੀ ਰੱਖੀ ਸੀ ਜਿਸ ’ਚ ਸਿਰਫ਼ ਉਨ੍ਹਾਂ ਦੇ ਕਰੀਬੀ ਦੋਸਤ ਹੀ ਸ਼ਾਮਲ ਹਨ। ਲਕਸ਼ਯ ਦੇ ਜਨਮਦਿਨ ਦਾ ਕੇਕ ਵੀ ਬਹੁਤ ਖ਼ੂਬਸੂਰਤ ਸੀ। ਇਸ ਵੀਡੀਓ ’ਚ ਤੁਸ਼ਾਰ ਅਤੇ ਉਨ੍ਹਾਂ ਦੇ ਪੁੱਤਰ ਤੋਂ ਇਲਾਵਾ ਜਤਿੰਦਰ ਅਤੇ ਏਕਤਾ ਕਪੂਰ ਅਤੇ ਨੰਨ੍ਹੇ ਬੱਚੇ ਵੀ ਨਜ਼ਰ ਆ ਰਹੇ ਸਨ। 

https://www.instagram.com/p/CPmwWr6jaBb/?utm_source=ig_web_copy_link
ਪਾਰਟੀ ਦੀ ਵੀਡੀਓ ਸ਼ੇਅਰ ਕਰਦੇ ਹੋਏ ਤੁਸ਼ਾਰ ਨੇ ਕੈਪਸ਼ਨ ’ਚ ਲਿਖਿਆ ਕਿ ‘ਵਾਰ ਵਾਰ ਦਿਨ ਯੇ ਆਏ, ਵਾਰ-ਵਾਰ ਦਿਲ ਯੇ ਗਾਏ, ਤੁਮ ਜੀਓ ਹਜ਼ਾਰਾਂ ਸਾਲ, ਯੇ ਮੇਰੀ ਹੈ ਆਰਜੂ...ਹੈਪੀ ਬਰਥਡੇਅ ਟੂ ਯੂ...ਦੱਸ ਦੇਈਏ ਕਿ ਤੁਸ਼ਾਰ ਕਪੂਰ ਨੇ ਸਾਲ 2016 ’ਚ ਸੈਰੋਗੇਸੀ ਦੇ ਰਾਹੀਂ ਪਿਤਾ ਬਣਨ ਦਾ ਫ਼ੈਸਲਾ ਲਿਆ ਸੀ। ਤੁਸ਼ਾਰ ਦੇ ਵਰਕ ਫਰੰਟ ਦੀ ਕਰੀਏ ਤਾਂ ਉਹ ਜਲਦ ਹੀ ਫ਼ਿਲਮ ‘ਮਾਰੀਚ’ ਨਾਲ ਓ.ਟੀ.ਟੀ. ਪਲੇਟਫਾਰਮ ’ਤੇ ਡੈਬਿਊ ਕਰਨਗੇ। 


author

Aarti dhillon

Content Editor

Related News