''ਖਤਰੋਂ ਕੇ ਖਿਲਾੜੀ 12'' ਦੇ ਜੇਤੂ ਤੁਸ਼ਾਰ ਕਾਲੀਆ ਬੱਝੇ ਵਿਆਹ ਦੇ ਬੰਧਨ ''ਚ, ਵੇਖੋ ਪਤਨੀ ਨਾਲ ਖ਼ੂਬਸੂਰਤ ਤਸਵੀਰਾਂ
Wednesday, Jan 18, 2023 - 03:34 PM (IST)
![''ਖਤਰੋਂ ਕੇ ਖਿਲਾੜੀ 12'' ਦੇ ਜੇਤੂ ਤੁਸ਼ਾਰ ਕਾਲੀਆ ਬੱਝੇ ਵਿਆਹ ਦੇ ਬੰਧਨ ''ਚ, ਵੇਖੋ ਪਤਨੀ ਨਾਲ ਖ਼ੂਬਸੂਰਤ ਤਸਵੀਰਾਂ](https://static.jagbani.com/multimedia/2023_1image_15_32_283019420tushar1.jpg)
ਮੁੰਬਈ (ਬਿਊਰੋ) : ਮਸ਼ਹੂਰ ਕੋਰੀਓਗ੍ਰਾਫਰ ਅਤੇ ਰਿਐਲਿਟੀ ਸ਼ੋਅ 'ਖਤਰੋਂ ਕੇ ਖਿਲਾੜੀ 12' ਦੇ ਜੇਤੂ ਤੁਸ਼ਾਰ ਕਾਲੀਆ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਤੁਸ਼ਾਰ ਕਾਲੀਆ ਨੇ ਮਈ 2022 'ਚ ਤ੍ਰਿਵੇਣੀ ਬਰਮਨ ਨਾਲ ਕੁੜਮਾਈ ਕਰਵਾਈ ਸੀ। ਉਦੋਂ ਤੋਂ ਹੀ ਪ੍ਰਸ਼ੰਸਕ ਜੋੜੇ ਦੇ ਵਿਆਹ ਦੀ ਉਡੀਕ ਕਰ ਰਹੇ ਹਨ।
ਹੁਣ ਤੁਸ਼ਾਰ ਨੇ ਅਚਾਨਕ ਆਪਣੇ ਵਿਆਹ ਦੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।
ਦਰਅਸਲ, ਨਵਾਂ ਸਾਲ ਕੋਰੀਓਗ੍ਰਾਫਰ ਤੁਸ਼ਾਰ ਕਾਲੀਆ ਲਈ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਇਆ ਹੈ ਕਿਉਂਕਿ ਉਨ੍ਹਾਂ ਨੇ ਆਪਣੀ ਪ੍ਰੇਮਿਕਾ ਤ੍ਰਿਵੇਣੀ ਬਰਮਨ ਨਾਲ ਵਿਆਹ ਕਰਵਾ ਲਿਆ ਹੈ।
ਤੁਸ਼ਾਰ ਨੇ 18 ਜਨਵਰੀ 2023 ਨੂੰ ਆਪਣੇ ਇੰਸਟਾ ਹੈਂਡਲ 'ਤੇ ਆਪਣੇ ਵਿਆਹ ਦੀ ਇਕ ਖੂਬਸੂਰਤ ਤਸਵੀਰ ਸ਼ੇਅਰ ਕਰਕੇ ਆਪਣੇ ਪ੍ਰਸ਼ੰਸਕਾਂ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ ਸੀ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।