ਤੁਨਿਸ਼ਾ ਖ਼ੁਦਕੁਸ਼ੀ ਮਾਮਲਾ : ਸ਼ੀਜ਼ਾਨ ਖ਼ਾਨ ਨੂੰ ਵਿਦੇਸ਼ ਜਾਣ ਦੀ ਮਿਲੀ ਆਗਿਆ

Friday, May 05, 2023 - 10:08 AM (IST)

ਪਾਲਘਰ (ਬਿਊਰੋ) - ਮਹਾਰਾਸ਼ਟਰ ਦੇ ਪਾਲਘਰ ਜ਼ਿਲੇ ਦੀ ਇਕ ਅਦਾਲਤ ਨੇ ਟੈਲੀਵਿਜ਼ਨ ਅਦਾਕਾਰਾ ਤੁਨਿਸ਼ਾ ਸ਼ਰਮਾ ਨੂੰ ਆਤਮਹੱਤਿਆ ਲਈ ਉਕਸਾਉਣ ਦੇ ਮੁਲਜ਼ਮ ਸ਼ੀਜ਼ਾਨ ਖ਼ਾਨ ਨੂੰ ਇਕ ਲੜੀਵਾਰ ਦੀ ਸ਼ੂਟਿੰਗ ਲਈ ਵਿਦੇਸ਼ ਜਾਣ ਦੀ ਆਗਿਆ ਦਿੰਦੇ ਹੋਏ ਕਿਹਾ ਕਿ ਉਹ ਫਿਲਹਾਲ ਬੇਰੋਜ਼ਗਾਰ ਹੈ ਅਤੇ ਕੰਮ ਲਈ ਦੂਜੇ ਦੇਸ਼ ਦੀ ਯਾਤਰਾ ਕਰ ਸਕਦਾ ਹੈ।

ਇਹ ਖ਼ਬਰ ਵੀ ਪੜ੍ਹੋ : ਸੰਨੀ ਦਿਓਲ ਦੇ ਪੁੱਤਰ ਕਰਨ ਦਿਓਲ ਨੇ ਚੋਰੀ-ਛਿਪੇ ਕਰਵਾਈ ਮੰਗਣੀ, ਜਾਣੋ ਕਦੋਂ ਹੋਵੇਗਾ ਵਿਆਹ

ਲੜੀਵਾਰ ‘ਅਲੀ ਬਾਬਾ : ਦਾਸਤਾਨ-ਏ-ਕਾਬੁਲ’ ’ਚ ਅਦਾਕਾਰੀ ਕਰਨ ਵਾਲੀ ਤੁਨਿਸ਼ਾ ਸ਼ਰਮਾ (21) ਪਿਛਲੇ ਸਾਲ 24 ਦਸੰਬਰ, 2022 ਨੂੰ ਪਾਲਘਰ ਜ਼ਿਲੇ ਦੇ ਵਸਈ ਦੇ ਕੋਲ ਹਿੰਦੀ ਲੜੀਵਾਰ ਦੇ ਸੈੱਟ ’ਤੇ ਵਾਸ਼ਰੂਮ ’ਚ ਫਾਹੇ ਨਾਲ ਲਮਕਦੀ ਮਿਲੀ ਸੀ। ਇਸ ਤੋਂ ਬਾਅਦ ਸ਼ੀਜ਼ਾਨ ਖ਼ਾਨ ਨੂੰ ਤੁਨਿਸ਼ਾ ਨੂੰ ਖ਼ੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ’ਚ ਅਗਲੇ ਦਿਨ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ਉਸ ਨੂੰ 5 ਮਾਰਚ ਨੂੰ ਜ਼ਮਾਨਤ ਮਿਲੀ ਸੀ।

ਇਹ ਖ਼ਬਰ ਵੀ ਪੜ੍ਹੋ : 40 ਕਰੋੜ ’ਚ ਬਣੀ ‘ਦਿ ਕੇਰਲਾ ਸਟੋਰੀ’, ਜਾਣੋ ਸਟਾਰ ਕਾਸਟ ਨੂੰ ਕਿੰਨੀ ਮਿਲੀ ਫੀਸ?

ਦੱਸਣਯੋਗ ਹੈ ਕਿ ਤੁਨਿਸ਼ਾ ਦੀ ਮਾਂ ਦੀ ਸ਼ਿਕਾਇਤ ’ਤੇ ਸ਼ੀਜ਼ਾਨ ਨੂੰ ਅਗਲੇ ਦਿਨ ਗ੍ਰਿਫ਼ਤਾਰ ਕੀਤਾ ਗਿਆ ਸੀ। ਐਡੀਸ਼ਨਲ ਸੈਸ਼ਨ ਅਦਾਲਤ ਦੇ ਜੱਜ ਆਰ. ਡੀ. ਦੇਸ਼ਪਾਂਡੇ ਨੇ ਖ਼ਾਨ ਨੂੰ 1,00,000 ਰੁਪਏ ਦੇ ਮੁਚਲਕੇ ’ਤੇ ਰਿਹਾਅ ਕਰਨ ਦਾ ਹੁਕਮ ਦਿੱਤਾ। ਅਦਾਲਤ ਨੇ ਅਦਾਕਾਰ ਨੂੰ ਆਪਣਾ ਪਾਸਪੋਰਟ ਜਮ੍ਹਾ ਕਰਾਉਣ ਤੇ ਅਦਾਲਤ ਦੀ ਇਜਾਜ਼ਤ ਤੋਂ ਬਿਨਾਂ ਦੇਸ਼ ਛੱਡ ਕੇ ਨਾ ਜਾਣ ਲਈ ਵੀ ਕਿਹਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News