ਆਰਥਿਕ ਤੰਗੀ ਤੋਂ ਪਰੇਸ਼ਾਨ ਸ਼ਗੁਫਤਾ ਅਲੀ ਨੇ ਮੰਗੀ ਸੋਨੂੰ ਸੂਦ ਤੋਂ ਮਦਦ, ਤਾਂ ਅੱਗੋ ਮਿਲਿਆ ਇਹ ਜਵਾਬ

07/07/2021 1:19:30 PM

ਮੁੰਬਈ : ਕੋਰੋਨਾ ਵਾਇਰਸ ਦੇ ਕਹਿਰ ਦੇ ਮੱਦੇਨਜ਼ਰ ਤਾਲਾਬੰਦੀ ਕਾਰਨ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਵਿਚ ਸਮੱਸਿਆਵਾਂ ਖੜੀਆਂ ਹੋ ਰਹੀਆਂ ਹਨ। ਬਹੁਤ ਸਾਰੇ ਲੋਕ ਵਿੱਤੀ ਸੰਕਟ ਦਾ ਸ਼ਿਕਾਰ ਹੋ ਗਏ। ਬਹੁਤ ਸਾਰੇ ਫ਼ਿਲਮ ਅਤੇ ਟੈਲੀਵਿਜ਼ਨ ਸਿਤਾਰੇ ਵੀ ਇਹਨਾਂ ਲੋਕਾਂ ਵਿਚ ਸ਼ਾਮਲ ਹਨ। ਅਜਿਹੀ ਸਥਿਤੀ ਵਿਚ ਹਾਲ ਹੀ ਵਿਚ ਮਸ਼ਹੂਰ ਅਦਾਕਾਰਾ ਸ਼ਗੁਫਤਾ ਅਲੀ ਨੇ ਵੀ ਆਪਣੀ ਜ਼ਿੰਦਗੀ 'ਚ ਆ ਰਹੀਆਂ ਮੁਸ਼ਕਲਾਂ ਸਾਂਝੀਆਂ ਕਰਦਿਆਂ ਮਦਦ ਦੀ ਅਪੀਲ ਕੀਤੀ ਹੈ। ਅਨੇਕ ਸੀਰੀਅਲਾਂ ਅਤੇ ਫ਼ਿਲਮਾਂ ਵਿਚ ਨਜ਼ਰ ਆਈ ਅਦਾਕਾਰਾ ਸ਼ਗੁਫਤਾ ਅਲੀ ਵੀ ਤਾਲਾਬੰਦੀ ਦੇ ਸਮੇਂ ਕੰਮ ਨਾ ਹੋਣ ਕਰਕੇ ਵਿੱਤੀ ਸੰਕਟ ਦਾ ਸ਼ਿਕਾਰ ਹੋ ਗਈ। ਸ਼ਗੁਫਤਾ ਦੀ ਹਾਲਤ ਅਜਿਹੀ ਹੋ ਗਈ ਕਿ ਉਸ ਨੂੰ ਆਪਣੇ ਗਹਿਣਿਆਂ ਅਤੇ ਆਪਣੀ ਕਾਰ ਵੀ ਵੇਚਣੀ ਪਈ। ਜਿਸ ਕਾਰਨ ਉਸ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਹ ਖੁਲਾਸਾ ਹਾਲ ਹੀ ਵਿਚ ਦਿੱਤੇ ਗਏ ਇਕ ਇੰਟਰਵਿਊ ਦੌਰਾਨ ਹੋਇਆ ਹੈ।

PunjabKesari
ਸ਼ਗੁਫਤਾ ਨੂੰ ਇਸ ਸਮੇਂ ਪੈਸੇ ਦੀ ਸਖ਼ਤ ਜ਼ਰੂਰਤ ਹੈ। ਇਕ ਟੀਵੀ ਚੈਨਲ ਨਾਲ ਗੱਲਬਾਤ ਕਰਦਿਆਂ ਸ਼ਗੁਫਤਾ ਨੇ ਦੱਸਿਆ ਕਿ ਸਿਨਟਾ ਨੇ ਉਸ ਨੂੰ ਮਦਦ ਦੀ ਪੇਸ਼ਕਸ਼ ਕੀਤੀ ਸੀ ਪਰ ਅਦਾਕਾਰਾ ਨੇ ਉਸ ਦੀ ਮਦਦ ਲੈਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਹ ਮਦਦ ਲਈ ਬਹੁਤ ਘੱਟ ਪੈਸੇ ਦੇ ਰਹੇ ਸਨ। ਅਦਾਕਾਰਾ ਨੇ ਕਿਹਾ, 'ਮੈਨੂੰ ਹੁਣ ਤਕ ਕੋਈ ਮਦਦ ਨਹੀਂ ਮਿਲੀ ਹੈ। ਮੈਂ ਸਿਨਟਾ ਦੀ ਮੈਂਬਰ ਰਹੀ ਹਾਂ ਮੈਨੂੰ ਪਤਾ ਹੈ ਕਿ ਉਹ ਸਿਰਫ਼ ਥੋੜੇ ਜਿਹੇ ਪੈਸਿਆਂ ਦੀ ਸਹਾਇਤਾ ਕਰ ਸਕਦੇ ਹਨ ਅਤੇ ਮੇਰੇ ਲਈ ਉਹ ਕਾਫ਼ੀ ਨਹੀਂ ਹੋਣਗੇ। ਇਸ ਲਈ ਮੈਂ ਉਨ੍ਹਾਂ ਦੀ ਮਦਦ ਨਹੀਂ ਲਈ। ਮੈਂ ਸੋਨੂੰ ਸੂਦ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਵਿੱਤੀ ਸਹਾਇਤਾ ਨਹੀਂ ਕਰਦੇ, ਉਹ ਸਿਰਫ਼ ਸਰਵਿਸ ਦਿੰਦੇ ਹਨ।

PunjabKesari
ਸ਼ਗੁਫਤਾ ਅਲੀ ਨੇ ਹਾਲ ਹੀ ਵਿਚ ਇਕ ਨਿਊਜ਼ ਵੈੱਬਸਾਈਟ ਨਾਲ ਗੱਲਬਾਤ ਕੀਤੀ। ਇਸ ਦੌਰਾਨ ਸ਼ਗੁਫਤਾ ਨੇ ਕਿਹਾ, ‘ਮੇਰੀ ਲੱਤ ਸ਼ੂਗਰ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਸੀ। ਮੇਰੀ ਲੱਤ ਸੁੰਨ ਹੋ ਜਾਂਦੀ ਅਤੇ ਇਸ ਨਾਲ ਬਹੁਤ ਜ਼ਿਆਦਾ ਦਰਦ ਹੁੰਦਾ ਸੀ। ਮੇਰਾ ਸ਼ੂਗਰ ਲੈਵਲ ਤਣਾਅ ਦੇ ਕਾਰਨ ਹੀ ਵਧਿਆ ਹੈ। ਇਸ ਨੇ ਮੇਰੀਆਂ ਅੱਖਾਂ ਨੂੰ ਵੀ ਪ੍ਰਭਾਵਤ ਕੀਤਾ ਹੈ। ਇਸ ਕਾਰਨ ਮੈਨੂੰ ਇਲਾਜ ਕਰਵਾਉਣਾ ਪਿਆ। ਮੈਂ ਆਪਣੀ ਕਾਰ, ਗਹਿਣਿਆਂ ਨੂੰ ਵੇਚ ਦਿੱਤਾ ਹੈ। ਮੈਂ ਆਟੋ ਰਿਕਸ਼ਾ ਰਾਹੀਂ ਡਾਕਟਰ ਕੋਲ ਜਾ ਰਹੀ ਹਾਂ। ਮੈਨੂੰ ਤੁਰੰਤ ਜਿਉਣ ਲਈ ਵਿੱਤੀ ਮਦਦ ਦੀ ਲੋੜ ਹੈ। ਮੈਂ ਲੋਨ ਲਿਆ ਹੈ। ਇਸ ਤੋਂ ਇਲਾਵਾ, ਮੈਂ ਘਰ ਦੀ ਈ.ਐੱਮ.ਆਈ, ਮੈਡੀਕਲ ਬਿੱਲਾਂ ਦਾ ਭੁਗਤਾਨ ਕਰਨਾ ਹੈ।

PunjabKesari
ਆਪਣੇ ਕੰਮ ਬਾਰੇ ਗੱਲ ਕਰਦਿਆਂ ਸ਼ਗੁਫਤਾ ਨੇ ਕਿਹਾ, 'ਮੈਨੂੰ ਨਹੀਂ ਪਤਾ ਕਿ ਪਿਛਲੇ ਚਾਰ ਸਾਲਾਂ ਤੋਂ ਮੇਰੇ ਕੋਲ ਇੰਨਾ ਘੱਟ ਕੰਮ ਕਿਉਂ ਆਇਆ। ਜੋ ਵੀ ਕੰਮ ਆਇਆ, ਆਖਰੀ ਸਮੇਂ 'ਤੇ ਮੈਂ ਚੀਜ਼ਾਂ ਨੂੰ ਫਾਈਨਲ ਨਹੀਂ ਕਰ ਪਾਈ। ਕੁਝ ਕੰਮਾਂ ਨੂੰ 99 ਪ੍ਰਤੀਸ਼ਤ ਤੋਂ ਬਾਅਦ ਇਨਕਾਰ ਕਰ ਦਿੱਤੇ ਗਏ। ਮੈਂ ਇਕ ਫ਼ਿਲਮ ਕੀਤੀ ਪਰ ਉਹ ਪੂਰੀ ਨਹੀਂ ਹੋ ਸਕੀ। ਆਖ਼ਰੀ ਕੰਮ ਜੋ ਮੈਂ ਕੀਤਾ ਉਹ 'ਸਾਥ ਨਿਭਾਨਾ ਸਾਥੀਆ' ਸੀਰੀਅਲ ਸੀ ਜੋ 10 ਤੋਂ 11 ਮਹੀਨੇ ਚੱਲਿਆ।'
ਸ਼ਗੁਫਤਾ ਜੋ ਆਪਣੀ ਬੀਮਾਰ ਮਾਂ ਅਤੇ ਭਤੀਜੀ ਨਾਲ ਰਹਿੰਦੀ ਹੈ, ਉਸ ਦਾ ਕਹਿਣਾ ਹੈ ਕਿ “ਮੇਰੇ ਪਿਤਾ ਅਤੇ ਛੋਟੇ ਭਰਾ ਦਾ ਦਿਹਾਂਤ ਹੋ ਗਿਆ ਹੈ ਅਤੇ ਜਿਸ ਨਾਲ ਮੈਂ ਵਿਆਹ ਕਰਨ ਜਾ ਰਹੀ ਸੀ ਉਸ ਦਾ ਦਾ ਅੱਠ ਸਾਲ ਪਹਿਲਾਂ ਦਿਹਾਂਤ ਹੋ ਗਿਆ ਸੀ। ਜਦੋਂ ਮੈਂ 20 ਸਾਲਾਂ ਦੀ ਸੀ, ਮੈਨੂੰ ਥਰਡ ਸਟੇਜ ਦਾ ਬ੍ਰੈਸਟ ਕੈਂਸਰ ਸੀ। ਮੇਰੀ ਕੀਮੋਥੈਰੇਪੀ ਅਤੇ ਸਰਜਰੀ ਹੋਈ। ਸਰਜਰੀ ਤੋਂ ਬਾਅਦ 17ਵੇਂ ਦਿਨ ਮੈਂ ਦੁਬਈ ਸ਼ੋਅ ਲਈ ਗਈ। ਉਸ ਸਮੇਂ ਮੇਰੀ ਛਾਤੀ ਵਿਚ ਇਕ ਕੁਸ਼ਨ ਲੱਗਾ ਹੋਇਆ ਸੀ।


Aarti dhillon

Content Editor

Related News