ਟੋਰਾਂਟੋ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਦਾ ਹਿੱਸਾ ਬਣੀ ਫ਼ਿਲਮ ''ਆਵਾਰਾ'', ਇਸ ਦਿਨ ਹੋਵੇਗਾ ਵਰਲਡ ਪ੍ਰੀਮੀਅਰ
Sunday, Sep 08, 2024 - 12:38 PM (IST)

ਮੁੰਬਈ (ਬਿਊਰੋ) : ਹਿੰਦੀ ਸਿਨੇਮਾ ਦੀਆਂ ਕਲਾਸਿਕ ਫ਼ਿਲਮਾਂ 'ਚ ਸ਼ੁਮਾਰ ਰਹੀ ਮਰਹੂਮ ਰਾਜ ਕਪੂਰ ਦੀ ਆਈਕੋਨਿਕ ਫ਼ਿਲਮ 'ਆਵਾਰਾ' 49ਵੇਂ ਟੋਰਾਂਟੋ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ (TIFF) ਦਾ ਹਿੱਸਾ ਬਣਾਈ ਗਈ ਹੈ, ਜਿਸ ਦੇ ਹੋਣ ਜਾ ਰਹੇ ਗ੍ਰੈਂਡ ਪ੍ਰੀਮੀਅਰ ਸਮਾਰੋਹ 'ਚ ਦੁਨੀਆ ਭਰ ਦੀਆਂ ਮੰਨੀਆਂ-ਪ੍ਰਮੰਨੀਆਂ ਸਿਨੇਮਾ ਸ਼ਖਸ਼ੀਅਤਾਂ ਹਿੱਸਾ ਲੈਣਗੀਆਂ। ਸਾਲ 1951 'ਚ ਰਿਲੀਜ਼ ਹੋਈ ਆਈਕੋਨਿਕ ਹਿੰਦੀ ਫ਼ਿਲਮ 'ਆਵਾਰਾ' ਦਾ ਨਿਰਮਾਣ 'ਆਰਕੇ ਫਿਲਮਜ਼' ਦੇ ਬੈਨਰ ਹੇਠ ਕੀਤਾ ਗਿਆ ਸੀ, ਜਿਸ ਦੇ ਨਿਰਦੇਸ਼ਨਾ ਰਾਜ ਕਪੂਰ ਨੇ ਕੀਤੀ, ਜਿਨ੍ਹਾਂ ਦੀ ਅਦਾਕਾਰੀ ਨੂੰ ਨਵੇਂ ਅਯਾਮ ਦੇਣ ਵਾਲੀ ਇਸ ਫ਼ਿਲਮ 'ਚ ਮਰਹੂਮ ਨਰਗਿਸ ਵੱਲੋਂ ਉਨ੍ਹਾਂ ਨਾਲ ਲੀਡਿੰਗ ਕਿਰਦਾਰ ਅਦਾ ਕੀਤਾ ਗਿਆ।
ਇਹ ਖ਼ਬਰ ਵੀ ਪੜ੍ਹੋ - ਭਾਰਤ 'ਚ ਬੈਨ ਹੋਵੇਗਾ Wikipedia? ਹਾਈ ਕੋਰਟ ਦੀ ਚੇਤਾਵਨੀ ਮਗਰੋਂ ਕੰਪਨੀ ਦਾ ਬਿਆਨ
ਆਲਮੀ ਪੱਧਰ 'ਤੇ ਸਲਾਹੁਤਾ ਹਾਸਲ ਕਰਨ ਵਾਲੀ ਇਸ ਫ਼ਿਲਮ ਦਾ ਮਰਹੂਮ ਸ਼ੰਕਰ ਜਯਕਿਸ਼ਨ ਵੱਲੋਂ ਰਚਿਆ ਗਿਆ ਸੰਗੀਤ ਵੀ ਧੂੰਮਾਂ ਪਾਉਣ 'ਚ ਕਾਮਯਾਬ ਰਿਹਾ, ਜਿਨ੍ਹਾਂ ਦੇ ਸਿਰਜੇ ਗੀਤਾਂ ਦੀ ਰਚਨਾ ਮਰਹੂਮ ਸ਼ੈਲੈਂਦਰ ਨੇ ਕੀਤੀ, ਜਦਕਿ ਪਿੱਠਵਰਤੀ ਅਵਾਜ਼ ਮਰਹੂਮ ਮੁਕੇਸ਼ ਦੀ ਰਹੀ। ਕੈਨੇਡਾ ਦੇ ਟਰਾਂਟੋਂ ਸਥਿਤ ਡਾਊਨਟਾਊਨ ਵਿਖੇ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਹੋ ਚੁੱਕੇ 49ਵੇਂ ਟੋਰਾਂਟੋ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ (TIFF) 'ਚ ਪ੍ਰਦਰਸ਼ਿਤ ਕੀਤੀ ਜਾਣ ਵਾਲੀ 'ਆਵਾਰਾ' ਇਕਮਾਤਰ ਹਿੰਦੀ ਫ਼ਿਲਮ ਹੋਵੇਗੀ, ਜਿਸ ਤੋਂ ਇਲਾਵਾ ਆਲਮੀ ਭਾਸ਼ਾਵਾਂ 'ਚ ਬਣੀਆਂ ਕਈ ਚਰਚਿਤ ਫ਼ਿਲਮਾਂ ਵੀ ਉਕਤ ਵੱਕਾਰੀ ਫ਼ਿਲਮ ਸਮਾਰੋਹ 'ਚ ਅਪਣੀ ਮੌਜੂਦਗੀ ਦਰਜ ਕਰਵਾਉਣਗੀਆਂ, ਜਿਨ੍ਹਾਂ ਦਾ ਆਨੰਦ ਮਾਣਨ ਲਈ ਵੱਖ-ਵੱਖ ਮੁਲਕਾਂ ਤੋਂ ਵੀ ਵੱਡੀ ਤਾਦਾਦ ਦਰਸ਼ਕਾਂ ਦੇ ਕੈਨੇਡਾ ਪਹੁੰਚਣ ਦਾ ਸਿਲਸਿਲਾ ਵੀ ਜਾਰੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਮੰਗਲਵਾਰ ਨੂੰ ਛੁੱਟੀ ਦਾ ਐਲਾਨ! ਸਕੂਲਾਂ-ਕਾਲਜਾਂ ਦੇ ਨਾਲ ਠੇਕੇ ਵੀ ਰਹਿਣਗੇ ਬੰਦ
15 ਸਤੰਬਰ ਤੱਕ ਜਾਰੀ ਰਹਿਣ ਵਾਲੇ ਉਕਤ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ 'ਚ ਪ੍ਰਦਰਸ਼ਿਤ ਹੋ ਰਹੀ 'ਆਵਾਰਾ' ਦੇ ਪ੍ਰੀਮੀਅਰ 'ਚ ਮਰਹੂਮ ਰਾਜ ਕਪੂਰ ਦੇ ਪਰਿਵਾਰ ਅਤੇ ਕੁਨਬੇ 'ਚੋਂ ਕੌਣ-ਕੌਣ ਸ਼ਮੂਲੀਅਤ ਕਰੇਗਾ, ਇਸ ਬਾਰੇ ਕੋਈ ਆਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ। ਹਿੰਦੀ ਸਿਨੇਮਾ ਦਾ ਮਾਣ ਵਧਾਉਣ ਵਾਲੀ ਅਤੇ ਦਿਲ ਨੂੰ ਛੂਹ ਲੈਣ ਵਾਲੀ ਉਕਤ ਫ਼ਿਲਮ ਰੂਸ ਸਮੇਤ ਹੋਰ ਵੀ ਕਈ ਇੰਟਰਨੈਸ਼ਨਲ ਫ਼ਿਲਮ ਸਮਾਰੋਹ ਦਾ ਹਿੱਸਾ ਬਣ ਚੁੱਕੀ ਹੈ, ਜੋ ਮਾਣਮੱਤੇ ਐਵਾਰਡਸ ਵੀ ਅਪਣੀ ਝੋਲੀ ਪਾ ਚੁੱਕੀ ਹੈ।
ਇਹ ਖ਼ਬਰ ਵੀ ਪੜ੍ਹੋ - ਫਾਇਰਿੰਗ ਮਰਗੋਂ ਏਪੀ ਢਿੱਲੋਂ ਨੇ ਇਕ ਹੋਰ ਵੀਡੀਓ ਕੀਤੀ ਸਾਂਝੀ, ਵੇਖ ਫੈਨਜ਼ ਹੋਏ ਖ਼ੁਸ਼
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।