ਪ੍ਰਿਯੰਕਾ ਨੇ ਵਿਖਾਇਆ ਧੀ ਦਾ ਚਿਹਰਾ, 16 ਕਰੋੜ ''ਚ ਬਣੀ ''ਕਾਂਤਾਰਾ'' ਨੇ ਕਮਾਏ 400 ਕਰੋੜ, ਪੜ੍ਹੋ ਮਨੋਰੰਜਨ ਦੀਆਂ ਖ਼ਾਸ ਖ਼ਬਰਾਂ

Wednesday, Nov 23, 2022 - 07:23 PM (IST)

ਪ੍ਰਿਯੰਕਾ ਨੇ ਵਿਖਾਇਆ ਧੀ ਦਾ ਚਿਹਰਾ, 16 ਕਰੋੜ ''ਚ ਬਣੀ ''ਕਾਂਤਾਰਾ'' ਨੇ ਕਮਾਏ 400 ਕਰੋੜ, ਪੜ੍ਹੋ ਮਨੋਰੰਜਨ ਦੀਆਂ ਖ਼ਾਸ ਖ਼ਬਰਾਂ

ਦੇਸੀ ਗਰਲ' ਪ੍ਰਿਯੰਕਾ ਚੋਪੜਾ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਇਸੇ ਸਾਲ ਪ੍ਰਿਯੰਕਾ ਅਤੇ ਨਿਕ ਜੋਨਸ ਸਰੋਗੇਸੀ ਦੇ ਜ਼ਰੀਏ ਇੱਕ ਧੀ ਦੇ ਮਾਤਾ-ਪਿਤਾ ਬਣੇ ਹਨ। ਉਨ੍ਹਾਂ ਨੇ ਆਪਣੀ ਧੀ ਦਾ ਨਾਂ 'ਮਾਲਤੀ ਮੈਰੀ ਚੋਪੜਾ ਜੋਨਸ' ਰੱਖਿਆ ਹੈ। ਪਹਿਲੀ ਵਾਰ ਪ੍ਰਿਯੰਕਾ ਚੋਪੜਾ ਨੇ ਦੁਨੀਆ ਨੂੰ ਆਪਣੀ ਧੀ ਦਾ ਚਿਹਰਾ ਦਿਖਾਇਆ ਹੈ। ਉਥੇ ਹੀ ਕੰਨੜਾ ਸਿਨੇਮਾ ਦੀ ਫ਼ਿਲਮ ‘ਕਾਂਤਾਰਾ’ ਬਾਕਸ ਆਫਿਸ ’ਤੇ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਮੰਗਲਵਾਰ ਨੂੰ ਰਿਸ਼ਬ ਸ਼ੈੱਟੀ ਦੀ ਇਸ ਫ਼ਿਲਮ ਨੇ ਕਮਾਈ ਦੇ ਮਾਮਲੇ ’ਚ ਨਵਾਂ ਰਿਕਾਰਡ ਬਣਾ ਦਿੱਤਾ ਹੈ। ਫ਼ਿਲਮ ‘ਕਾਂਤਾਰਾ’ ਨੇ ਦੁਨੀਆ ਭਰ ’ਚ 400 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਹੈ। ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਪੜ੍ਹੋ ਮਨੋਰੰਜਨ ਦੀਆਂ ਖ਼ਾਸ ਖ਼ਬਰਾਂ, ਜੋ ਇਸ ਪ੍ਰਕਾਰ ਹਨ-

'ਦੇਸੀ ਗਰਲ' ਪ੍ਰਿਯੰਕਾ ਚੋਪੜਾ ਨੇ ਪਹਿਲੀ ਵਾਰ ਪ੍ਰਿਯੰਕਾ ਚੋਪੜਾ ਨੇ ਦੁਨੀਆ ਨੂੰ ਆਪਣੀ ਧੀ ਦਾ ਚਿਹਰਾ ਦਿਖਾਇਆ ਹੈ। ਗਲੋਬਲ ਸਟਾਰ ਪ੍ਰਿਯੰਕਾ ਚੋਪੜਾ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਤੇ ਇੱਕ ਤਸਵੀਰ ਪੋਸਟ ਕੀਤੀ ਹੈ, ਜਿਸ 'ਚ ਉਸ ਨੇ ਪਹਿਲੀ ਵਾਰ ਆਪਣੀ ਧੀ ਦਾ ਚਿਹਰਾ ਦਿਖਾਇਆ ਹੈ। ਮਾਲਤੀ ਮੈਰੀ ਚੋਪੜਾ ਜੋਨਸ ਦੀ ਇਸ ਤਸਵੀਰ 'ਚ ਦੇਖਿਆ ਜਾ ਸਕਦਾ ਹੈ ਕਿ ਮਾਲਤੀ ਬੇਬੀ ਚੇਅਰ 'ਤੇ ਸੌਂਦੀ ਨਜ਼ਰ ਆ ਰਹੀ ਹੈ। ਇਸ ਠੰਡ ਦੇ ਮੌਸਮ ਕਰਕੇ ਮਾਲਤੀ ਨੇ ਬਹੁਤ ਸਾਰੇ ਗਰਮ ਕੱਪੜੇ ਪਾਏ ਹੋਏ ਹਨ ਅਤੇ ਉਸ ਦਾ ਨਿੱਕਾ ਜਿਹਾ ਹੱਥ ਵੀ ਨਜ਼ਰ ਆ ਰਿਹਾ ਹੈ। ਪ੍ਰਿਯੰਕਾ ਤੇ ਨਿਕ ਦੀ ਧੀ ਦੀਆਂ ਅੱਖਾਂ ਤੋਂ ਲੈ ਕੇ ਸਿਰ ਤੱਕ ਉਸ ਦਾ ਚਿਹਰਾ ਛੋਟੀ ਜਿਹੀ ਗੁਲਾਬੀ ਟੋਪੀ ਨਾਲ ਢੱਕਿਆ ਹੋਇਆ ਨਜ਼ਰ ਆ ਰਿਹਾ ਹੈ। ਤਸਵੀਰ 'ਚ ਸਿਰਫ਼ ਉਸ ਦਾ ਨੱਕ ਅਤੇ ਉਸ ਦੇ ਬੁੱਲ੍ਹ ਹੀ ਦਿਖਾਈ ਦੇ ਰਹੇ ਹਨ।

ਕੰਨੜਾ ਸਿਨੇਮਾ ਦੀ ਫ਼ਿਲਮ ‘ਕਾਂਤਾਰਾ’ ਬਾਕਸ ਆਫਿਸ ’ਤੇ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਮੰਗਲਵਾਰ ਨੂੰ ਰਿਸ਼ਬ ਸ਼ੈੱਟੀ ਦੀ ਇਸ ਫ਼ਿਲਮ ਨੇ ਕਮਾਈ ਦੇ ਮਾਮਲੇ ’ਚ ਨਵਾਂ ਰਿਕਾਰਡ ਬਣਾ ਦਿੱਤਾ ਹੈ। ਫ਼ਿਲਮ ‘ਕਾਂਤਾਰਾ’ ਨੇ ਦੁਨੀਆ ਭਰ ’ਚ 400 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਹੈ। ਇੰਨੀ ਕਮਾਈ ਕਰਨ ਵਾਲੀ ਇਹ ਦੂਜੀ ਕੰਨੜਾ ਫ਼ਿਲਮ ਬਣ ਗਈ ਹੈ। ਇੰਨਾ ਹੀ ਨਹੀਂ, ਇਹ ਕਰਨਾਟਕ ’ਚ ਹੁਣ ਤਕ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਵੀ ਬਣ ਚੁੱਕੀ ਹੈ। 400 ਕਰੋੜ ਰੁਪਏ ਦੀ ਕਮਾਈ ਦੇ ਨਾਲ ਰਿਸ਼ਬ ਸ਼ੈੱਟੀ ਦੀ ‘ਕਾਂਤਾਰਾ’ ਨੇ ਯਸ਼ ਦੀ ‘ਕੇ. ਜੀ. ਐੱਫ. ਚੈਪਟਰ 2’ ਨੂੰ ਪਿੱਛੇ ਛੱਡ ਦਿੱਤਾ ਹੈ।

ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖ਼ਾਨ ਦੇ ਕਰੀਅਰ ਦੀ ਸਭ ਤੋਂ ਬੇਹਤਰੀਨ ਫ਼ਿਲਮਾਂ 'ਚੋਂ ਇੱਕ ਰਹੀ ਹੈ 'ਤੇਰੇ ਨਾਮ'। ਕੀ ਤੁਹਾਨੂੰ 'ਤੇਰੇ ਨਾਮ' ਫ਼ਿਲਮ ਦੀ ਉਹ ਅਦਾਕਾਰਾ ਯਾਦ ਹੈ, ਜਿਸ ਨੇ ਇਸ 'ਚ ਰਾਧੇ ਯਾਨੀਕਿ ਸਲਮਾਨ ਦੀ ਪ੍ਰੇਮਿਕਾ ਦਾ ਕਿਰਦਾਰ ਨਿਭਾਇਆ ਸੀ। ਜੀ ਹਾਂ, ਉਹ ਅਦਾਕਾਰਾ ਸੀ ਭੂਮਿਕਾ ਚਾਵਲਾ, ਜਿਸ ਦੇ ਖਾਤੇ 'ਚ 'ਤੇਰੇ ਨਾਮ' ਤੋਂ ਇਲਾਵਾ ਹੋਰ ਕੋਈ ਯਾਦਗਾਰੀ ਫ਼ਿਲਮ ਨਹੀਂ ਹੈ। ਅੱਜ ਵੀ ਭੂਮਿਕਾ ਨੂੰ ਉਨ੍ਹਾਂ ਦੀ ਅਦਾਕਾਰੀ ਲਈ ਯਾਦ ਕੀਤਾ ਜਾਂਦਾ ਹੈ। ਇਸ ਵੀਡੀਓ ਨੂੰ ਵੇਖ ਕੇ ਲੱਗਦਾ ਹੈ ਕਿ ਅਦਾਕਾਰਾ ਦਾ ਲੁੱਕ ਕਾਫ਼ੀ ਬਦਲ ਗਿਆ ਹੈ। 

ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਨੂੰ ਹਰ ਕੋਈ ਆਪਣੇ ਸਟੇਜ ਸ਼ੋਅਜ਼ ਰਾਹੀਂ ਯਾਦ ਕਰਦਾ ਹੈ। ਹਾਲ ਹੀ ’ਚ ਗੈਰੀ ਸੰਧੂ ਨੇ ਵੀ ਆਪਣੇ ਇਕ ਲਾਈਵ ਸ਼ੋਅ ਦੌਰਾਨ ਸਿੱਧੂ ਮੂਸੇ ਵਾਲਾ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ ਹੈ। ਇਸ ਲਾਈਵ ਸ਼ੋਅ ਦੌਰਾਨ ਗੈਰੀ ਸੰਧੂ ਸਟੇਜ ’ਤੇ ਕਹਿੰਦੇ ਹਨ, ‘‘ਸਿੱਧੂ ਮੂਸੇ ਵਾਲਾ ਦੇ ਨਾਂ ’ਤੇ ਇਕ ਵਾਰ ਤਾੜੀ ਮਾਰ ਦਿਓ। ਜਾਂਦਾ-ਜਾਂਦਾ ਸਾਰਿਆਂ ਦਾ ਕੰਮ ਠੱਪ ਕਰਾ ਗਿਆ। ਜਿਥੇ ਵੀ ਜਾਓ ਹੁਣ ਬਸ ਉਸ ਦੇ ਹੀ ਗੀਤ ਚੱਲਦੇ ਹਨ।’’

ਪੰਜਾਬੀ ਅਦਾਕਾਰਾ ਨਿਕੀਤ ਢਿੱਲੋਂ ਦਾ ਇੰਸਟਾਗ੍ਰਾਮ ਅਕਾਊਂਟ ਹੈਕ ਹੋ ਗਿਆ ਹੈ ਅਤੇ ਉਸ ਦੇ ਅਕਾਊਂਟ ਤੋਂ ਇੱਕ ਪੋਸਟ ਵੀ ਸਾਂਝੀ ਕੀਤੀ ਗਈ ਸੀ, ਜਿਸ ਨੂੰ ਦੇਖ ਉਸ ਦੇ ਫੈਨਜ਼ ਹੈਰਾਨ ਪਰੇਸ਼ਾਨ ਹੋ ਗਏ ਸਨ। ਦਰਅਸਲ, ਨਿਕੀਤ ਢਿੱਲੋਂ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਉਸ ਦੀ ਮੌਤ ਬਾਰੇ ਪੋਸਟ ਸਾਂਝੀ ਕੀਤੀ ਗਈ ਸੀ। ਇਸ ਪੋਸਟ ਨਾਲ ਲਿਖਿਆ ਸੀ ਕਿ ਨਿਕੀਤ ਹੁਣ ਇਸ ਦੁਨੀਆ 'ਚ ਨਹੀਂ ਰਹੀ। ਇਸ ਤੋਂ ਬਾਅਦ ਨਿਕੀਤ ਢਿੱਲੋਂ ਦੇ ਇੰਸਟਾਗ੍ਰਾਮ ਪੇਜ 'ਤੇ ਕੁੱਝ ਪੋਸਟਾਂ ਸ਼ੇਅਰ ਕੀਤੀਆਂ ਗਈਆਂ ਹਨ, ਜਿਸ 'ਚ ਉਸ ਦੇ ਸਹੀ ਸਲਾਮਤ ਤੇ ਜ਼ਿੰਦਾ ਹੋਣ ਦੀ ਪੁਸ਼ਟੀ ਕੀਤੀ ਗਈ ਹੈ।

ਅਕਸ਼ੈ ਕੁਮਾਰ 'ਹੇਰਾ ਫੇਰੀ 3' ਲਈ 90 ਕਰੋੜ ਰੁਪਏ ਦੀ ਫੀਸ ਅਤੇ ਫ਼ਿਲਮ ਦੇ ਮੁਨਾਫੇ ਦੇ ਹਿੱਸੇ ਦੀ ਮੰਗ ਕੀਤੀ ਸੀ। ਜਦੋਂ ਕਿ ਕਾਰਤਿਕ ਆਰੀਅਨ ਸਿਰਫ਼ 30 ਕਰੋੜ ਰੁਪਏ 'ਚ ਫ਼ਿਲਮ ਕਰਨ ਲਈ ਤਿਆਰ ਸਨ। ਇਸ ਕਾਰਨ ਅਕਸ਼ੈ ਕੁਮਾਰ ਨੂੰ ਇਸ ਫ਼ਿਲਮ ਤੋਂ ਹੱਥ ਧੋਣੇ ਪਏ। ਹਾਲਾਂਕਿ ਅਕਸ਼ੈ ਕੁਮਾਰ ਨੇ ਇਸ ਬਾਰੇ ਕਿਹਾ ਸੀ ਕਿ ਉਹ ਫ਼ਿਲਮ ਦੀ ਸਕ੍ਰਿਪਟ ਤੋਂ ਖੁਸ਼ ਨਹੀਂ ਹਨ, ਇਸ ਲਈ ਉਨ੍ਹਾਂ ਨੇ ਆਪਣਾ ਹੱਥ ਪਿੱਛੇ ਖਿੱਚ ਲਏ ਹਨ। ਉਥੇ ਹੀ ਬਾਲੀਵੁੱਡ ਹੰਗਾਮਾ ਦੀ ਖ਼ਬਰ ਮੁਤਾਬਕ, ਫ਼ਿਲਮ 'ਹੇਰਾ ਫੇਰੀ 3' ਦੇ ਨਾਲ-ਨਾਲ ਅਕਸ਼ੈ ਆਪਣੀਆਂ ਦੋ ਵੱਡੀਆਂ ਫ਼ਿਲਮਾਂ 'ਆਵਾਰਾ ਪਾਗਲ ਦੀਵਾਨਾ 2' ਅਤੇ 'ਵੈਲਕਮ 3' ਦੇ ਸੀਕਵਲ 'ਚ ਵੀ ਨਜ਼ਰ ਨਹੀਂ ਆਉਣਗੇ।


author

sunita

Content Editor

Related News