ਅੱਜ ਹੈ ਬਾਲੀਵੁੱਡ ਦੀ ਡ੍ਰੀਮ ਗਰਲ ਹੇਮਾ ਮਾਲਿਨੀ ਦਾ ਜਨਮਦਿਨ, ਜਾਣੋ ਕਰੀਅਰ ਤੋਂ ਲੈ ਕੇ ਵਿਆਹ ਤੱਕ ਦਾ ਸਫ਼ਰ

Wednesday, Oct 16, 2024 - 02:39 PM (IST)

ਅੱਜ ਹੈ ਬਾਲੀਵੁੱਡ ਦੀ ਡ੍ਰੀਮ ਗਰਲ ਹੇਮਾ ਮਾਲਿਨੀ ਦਾ ਜਨਮਦਿਨ, ਜਾਣੋ ਕਰੀਅਰ ਤੋਂ ਲੈ ਕੇ ਵਿਆਹ ਤੱਕ ਦਾ ਸਫ਼ਰ

ਮੁੰਬਈ- ਡ੍ਰੀਮ ਗਰਲ ਹੇਮਾ ਮਾਲਿਨੀ ਅਤੇ ਧਰਮਿੰਦਰ  ਦੀ ਪ੍ਰੇਮ ਕਹਾਣੀ ਹਿੰਦੀ ਸਿਨੇਮਾ ਦੇ ਇਤਿਹਾਸ ਵਿੱਚ ਬਹੁਤ ਚਰਚਾ ਵਿੱਚ ਰਹੀ ਹੈ। ਅੱਜ ਹੇਮਾ ਮਾਲਿਨੀ ਦੇ ਜਨਮਦਿਨ ਤੋਂ ਪਹਿਲਾਂ ਅਸੀਂ ਤੁਹਾਨੂੰ ਇਸ ਦੇ ਪਿੱਛੇ ਦੀ ਦਿਲਚਸਪ ਕਹਾਣੀ ਦੱਸਾਂਗੇ। ਹੇਮਾ ਮਾਲਿਨੀ  ਨੇ ਆਪਣੇ ਸਮੇਂ ਦੌਰਾਨ ਹਿੰਦੀ ਸਿਨੇਮਾ ‘ਤੇ ਰਾਜ ਕੀਤਾ ਹੈ।ਉਨ੍ਹਾਂ ਦੀ ਅਦਾਕਾਰੀ ਦੇ ਨਾਲ-ਨਾਲ ਪ੍ਰਸ਼ੰਸਕਾਂ ਨੇ ਅਦਾਕਾਰਾ ਦੀ ਖੂਬਸੂਰਤੀ ਦੀ ਵੀ ਤਰੀਫ਼ ਕੀਤੀ। ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਇੰਡਸਟਰੀ ਦੇ ਸੁਪਰਸਟਾਰ ਜਤਿੰਦਰ ਨੂੰ ਵੀ ਇੱਕ ਸਮੇਂ ਹੇਮਾ ਮਾਲਿਨੀ ਨਾਲ ਪਿਆਰ ਹੋ ਗਿਆ ਸੀ। ਦੱਸਿਆ ਜਾਂਦਾ ਹੈ ਕਿ ਦੋਵਾਂ ਦਾ ਵਿਆਹ ਵੀ ਤੈਅ ਹੋ ਗਿਆ ਸੀ।

ਅਦਾਕਾਰੀ ਦਾ ਸ਼ੁਰੂਆਤ
ਹੇਮਾ ਮਾਲਿਨੀ ਨੇ 1963 ਵਿੱਚ ਤਮਿਲ ਫਿਲਮਾਂ ਵਿੱਚ ਬਾਲ ਕਲਾਕਾਰ ਦੇ ਰੂਪ ਵਿੱਚ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਹਿੰਦੀ ਸਿਨੇਮਾ ‘ਚ ਐਂਟਰੀ ਕੀਤੀ ਅਤੇ ਕੁਝ ਹੀ ਸਮੇਂ ‘ਚ ਉਸ ਦਾ ਨਾਂ ਇੱਥੋਂ ਦੀਆਂ ਚੋਟੀ ਦੀਆਂ ਅਦਾਕਾਰਾਂ ਦੀ ਸੂਚੀ ‘ਚ ਸ਼ਾਮਲ ਹੋ ਗਿਆ। ਇਸ ਸਮੇਂ ਦੌਰਾਨ ਅਦਾਕਾਰਾ ਦਾ ਨਾਂ ਸੰਜੀਵ ਕੁਮਾਰ ਅਤੇ ਜਤਿੰਦਰ ਵਰਗੇ ਸੁਪਰਸਟਾਰਾਂ ਨਾਲ ਜੁੜਿਆ ਸੀ। ਕਿਹਾ ਜਾਂਦਾ ਹੈ ਕਿ ਹੇਮਾ ਦੇ ਪਿਤਾ ਨੇ ਜਤਿੰਦਰ ਨਾਲ ਅਦਾਕਾਰਾ ਦਾ ਰਿਸ਼ਤਾ ਤੈਅ ਕੀਤਾ ਸੀ ਪਰ ਧਰਮਿੰਦਰ ਨੇ ਉਹ ਵਿਆਹ ਤੋੜ ਦਿੱਤਾ ਸੀ।

ਹੇਮਾ ਮਾਲਿਨੀ ਤੇ ਧਰਮਿੰਦਰ ਦੀ ਲਵ ਸਟੋਰੀ 

 ਹੇਮਾ ਮਾਲਿਨੀ ਨੇ ਕਈ ਸ਼ਾਨਦਾਰ ਫਿਲਮਾਂ ਦਿੱਤੀਆਂ ਹਨ। ਉਸ ਨੇ ਸ਼ੋਲੇ ਦੀ ਬਸੰਤੀ ਬਣ ਕੇ ਦਰਸ਼ਕਾਂ ਦੇ ਦਿਲਾਂ 'ਚ ਖਾਸ ਥਾਂ ਬਣਾ ਲਿਆ। ਹਾਲਾਂਕਿ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਕਾਫੀ ਦਿਲਚਸਪ ਰਹੀ ਹੈ। ਹੇਮਾ ਮਾਲਿਨੀ ਆਪਣੇ ਫਿਲਮੀ ਕਰੀਅਰ ਦੌਰਾਨ ਅਦਾਕਾਰ ਧਰਮਿੰਦਰ ਨਾਲ ਪਿਆਰ ਕਰਦੀ ਸੀ। ਇਸ ਜੋੜੀ ਦੀ ਆਨਸਕ੍ਰੀਨ ਜੋੜੀ ਸੁਪਰਹਿੱਟ ਰਹੀ। ਹੇਮਾ ਅਤੇ ਧਰਮਿੰਦਰ ਨੇ ਲਗਭਗ 16 ਤੋਂ 17 ਫਿਲਮਾਂ ਵਿੱਚ ਇਕੱਠੇ ਕੰਮ ਕੀਤਾ ਹੈ।

ਧਰਮਿੰਦਰ ਤੇ ਹੇਮਾ ਨੇ ਧਰਮ ਬਦਲ ਕੇ ਕੀਤਾ ਵਿਆਹ 

ਹੇਮਾ ਅਤੇ ਧਰਮਿੰਦਰ ਇੱਕ ਰੋਮਾਂਟਿਕ ਜੋੜੀ ਦੇ ਰੂਪ ਵਿੱਚ ਕਾਫੀ ਹਿੱਟ ਰਹੇ ਹਨ। ਦੋਵਾਂ ਨੇ ਕਈ ਫਿਲਮਾਂ 'ਚ ਬਤੌਰ ਕਪਲ ਕਿਰਦਾਰ ਅਦਾ ਕੀਤੇ ਹਨ। ਅਜਿਹੇ 'ਚ ਉਨ੍ਹਾਂ ਦਾ ਪਿਆਰ ਅਸਲ ਜ਼ਿੰਦਗੀ 'ਚ ਵੀ ਖਿੜਿਆ। ਹੇਮਾ ਧਰਮਿੰਦਰ ਤੋਂ 16 ਸਾਲ ਛੋਟੀ ਸੀ। ਹੇਮਾ ਨੇ ਧਰਮਿੰਦਰ ਨਾਲ ਵਿਆਹ ਕਰਨ ਦਾ ਫੈਸਲਾ ਕੀਤਾ ਪਰ ਉਨ੍ਹਾਂ ਦਾ ਪ੍ਰਕਾਸ਼ ਕੌਰ ਨਾਲ ਪਹਿਲਾਂ ਹੀ ਵਿਆਹ ਹੋਇਆ ਸੀ। ਧਰਮਿੰਦਰ ਦੀ ਪਤਨੀ ਹੇਮਾ ਨਾਲ ਉਨ੍ਹਾਂ ਦੇ ਵਿਆਹ ਦੇ ਖਿਲਾਫ ਸੀ। ਇਸ ਦੇ ਲਈ ਆਪਣੀ ਪਹਿਲੀ ਪਤਨੀ ਨੂੰ ਬਿਨਾਂ ਤਲਾਕ ਦਿੱਤੇ ਧਰਮਿੰਦਰ ਨੇ ਧਰਮ ਬਦਲ ਕੇ ਹੇਮਾ ਨਾਲ ਵਿਆਹ ਕੀਤਾ।  ਧਰਮਿੰਦਰ ਪੰਜਾਬੀ ਪਰਿਵਾਰ ਤੋਂ ਸਬੰਧਤ ਹਨ ਜਦਕਿ ਹੇਮਾ ਮੂਲ ਰੂਪ ਤੋਂ ਸਾਊਥ ਤੋਂ ਹੈ।

ਧਰਮਿੰਦਰ ਨੇ ਵਿਆਹ ਲਈ ਰੱਖੀਆਂ ਇਹ ਸ਼ਰਤਾਂ 

ਹੇਮਾ ਨੇ 1980 'ਚ ਧਰਮਿੰਦਰ ਨਾਲ ਵਿਆਹ ਕੀਤਾ ਸੀ। ਇਹ ਵਿਆਹ ਉਸ ਦੇ ਪਰਿਵਾਰ ਦੇ ਖਿਲਾਫ ਸੀ। ਆਪਣੀ ਪਹਿਲੀ ਪਤਨੀ ਪ੍ਰਕਾਸ਼ ਕੌਰ ਤੋਂ ਤਲਾਕ ਨਾ ਲੈਣ ਤੋਂ ਬਾਅਦ ਧਰਮਿੰਦਰ ਨੇ ਹੇਮਾ ਅੱਗੇ ਕੁਝ ਸ਼ਰਤਾਂ ਰੱਖੀਆਂ। ਪਹਿਲੀ ਸ਼ਰਤ ਇਹ ਸੀ ਕਿ ਹੇਮਾ ਧਰਮਿੰਦਰ ਦੇ ਪਹਿਲੇ ਪਰਿਵਾਰ ਤੋਂ ਦੂਰ ਰਹੇਗੀ। ਇਸ ਕਾਰਨ ਅਦਾਕਾਰਾ ਵਿਆਹ ਤੋਂ ਬਾਅਦ ਕਦੇ ਵੀ ਆਪਣੇ ਸਹੁਰੇ ਘਰ ਨਹੀਂ ਗਈ। ਉਸ ਨੇ ਕਦੇ ਧਰਮਿੰਦਰ ਦਾ ਘਰ ਨਹੀਂ ਦੇਖਿਆ। ਦੂਜੀ ਸ਼ਰਤ ਇਹ ਸੀ ਕਿ ਹੇਮਾ ਧਰਮਿੰਦਰ ਨੂੰ ਆਪਣੀ ਪਹਿਲੀ ਪਤਨੀ ਅਤੇ ਬੱਚਿਆਂ ਨੂੰ ਮਿਲਣ ਤੋਂ ਕਦੇ ਨਹੀਂ ਰੋਕੇਗੀ। ਹੈਰਾਨੀ ਦੀ ਗੱਲ ਇਹ ਹੈ ਕਿ ਹੇਮਾ ਦਾ ਘਰ ਧਰਮਿੰਦਰ ਦੇ ਘਰ ਤੋਂ 10 ਮਿੰਟ ਦੀ ਦੂਰੀ 'ਤੇ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News