ਅਦਾਕਾਰ ਟਿਮ ਰੋਥ ਦੇ ਪੁੱਤਰ ਕਾਰਮੈਕ ਰੋਥ ਦਾ 25 ਸਾਲ ਦੀ ਉਮਰ ’ਚ ਦਿਹਾਂਤ

Tuesday, Nov 01, 2022 - 01:25 PM (IST)

ਅਦਾਕਾਰ ਟਿਮ ਰੋਥ ਦੇ ਪੁੱਤਰ ਕਾਰਮੈਕ ਰੋਥ ਦਾ 25 ਸਾਲ ਦੀ ਉਮਰ ’ਚ ਦਿਹਾਂਤ

ਲਾਸ ਏਂਜਲਸ (ਏ. ਪੀ.)– ਸੰਗੀਤਕਾਰ ਤੇ ਅਦਾਕਾਰ ਟਿਮ ਰੋਥ ਦੇ ਪੁੱਤਰ ਕਾਰਮੈਕ ਰੋਥ ਦਾ ਕੈਂਸਰ ਨਾਲ ਲੰਮੀ ਲੜਾਈ ਤੋਂ ਬਾਅਦ ਦਿਹਾਂਤ ਹੋ ਗਿਆ। ਉਨ੍ਹਾਂ ਦੇ ਪਰਿਵਾਰ ਨੇ ਇਹ ਜਾਣਕਾਰੀ ਦਿੱਤੀ ਹੈ। ਉਹ 25 ਸਾਲ ਦੇ ਸਨ।

ਪਰਿਵਾਰ ਨੇ ਸੋਮਵਾਰ ਨੂੰ ਇਕ ਬਿਆਨ ’ਚ ਕਿਹਾ, ‘‘16 ਅਕਤੂਬਰ ਨੂੰ ਰੋਥ ਨੇ ਆਪਣੇ ਪਰਿਵਾਰ ਦੀ ਮੌਜੂਦਗੀ ’ਚ ਸ਼ਾਂਤੀ ਨਾਲ ਆਖਰੀ ਸਾਹ ਲਿਆ, ਜੋ ਉਸ ਨੂੰ ਬੇਹੱਦ ਪਿਆਰ ਕਰਦਾ ਸੀ।’’

ਇਹ ਖ਼ਬਰ ਵੀ ਪੜ੍ਹੋ : ਗਾਇਕ ਏ. ਪੀ. ਢਿੱਲੋਂ ਦੇ ਲੱਗੀ ਗੰਭੀਰ ਸੱਟ, ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ, ਸ਼ੋਅਜ਼ ਕੀਤੇ ਮੁਲਤਵੀ

ਬੇਨਿੰਗਟਨ ਕਾਲਜ ਤੋਂ ਗ੍ਰੈਜੂਏਟ ਰੋਥ ਇਕ ਗਿਟਾਰਵਾਦਕ, ਸੰਗੀਤਕਾਰ ਤੇ ਨਿਰਮਾਤਾ ਸਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਪੇਜ ’ਤੇ ਖ਼ੁਲਾਸਾ ਕੀਤਾ ਸੀ ਕਿ ਉਨ੍ਹਾਂ ਨੂੰ ਨਵੰਬਰ 2021 ’ਚ ਸਟੇਜ 3 ਜਰਮ ਸੈੱਲ ਕੈਂਸਰ ਦਾ ਪਤਾ ਲੱਗਾ ਸੀ।

ਉਨ੍ਹਾਂ ਦੇ ਪਿਤਾ ਟਿਮ ਰੋਥ ‘ਰਿਜ਼ਰਵਾਇਰ ਡੌਂਗਸ’, ‘ਪਲਪ ਫਿਕਸ਼ਨ’ ਤੇ ‘ਦਿ ਇਨਕ੍ਰੈਡੇਬਲ ਹਲਕ’ ਵਰਗੀਆਂ ਫ਼ਿਲਮਾਂ ’ਚ ਕੰਮ ਕਰ ਚੁੱਕੇ ਹਨ। ਹਾਲ ਹੀ ’ਚ ਟਿਮ ਰੋਥ ਨੂੰ ਮਾਰਵਲ ਦੀ ਸੀਰੀਜ਼ ‘ਸ਼ੀ ਹਲਕ’ ’ਚ ਵੀ ਦੇਖਿਆ ਗਿਆ ਸੀ। ਕਾਰਮੈਕ ਰੋਥ ਦੇ ਪਰਿਵਾਰ ’ਚ ਉਨ੍ਹਾਂ ਦੇ ਮਾਤਾ-ਪਿਤਾ ਟਿਮ ਤੇ ਨਿੱਕੀ ਰੋਥ ਤੇ ਭਰਾ ਹੰਟਰ ਰੋਥ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News