First look: ਟਾਈਗਰ ਅਤੇ ਸ਼ਰਧਾ ਕਰਨਗੇ ''ਪਿਆਰ ਦੀਆਂ ਗੱਲਾਂ''

Wednesday, Mar 23, 2016 - 01:13 PM (IST)

First look: ਟਾਈਗਰ ਅਤੇ ਸ਼ਰਧਾ ਕਰਨਗੇ ''ਪਿਆਰ ਦੀਆਂ ਗੱਲਾਂ''

ਮੁੰਬਈ- ਅਦਾਕਾਰ ਟਾਈਗਰ ਸ਼ਰਾਫ ਅਤੇ ਸ਼ਰਧਾ ਕਪੂਰ ਦੀ ਆਉਣ ਵਾਲੀ ਫ਼ਿਲਮ ''ਬਾਗੀ'' ਦੇ ਪਹਿਲੇ ਲੁੱਕ ਅਤੇ ਪਹਿਲੇ ਗੀਤ ਦੇ ਬਾਅਦ ਹੁਣ ਦੂਜੇ ਗੀਤ ਦਾ ਖਾਸ ਲੁੱਕ ਸਾਹਮਣੇ ਆਇਆ ਹੈ। ਇਸ ਤਸਵੀਰ ''ਚ ਟਾਈਗਰ ਅਤੇ ਸ਼ਰਧਾ ਪਾਰਟੀ ਮੂਡ ''ਚ ਨਜ਼ਰ ਆ ਰਹੇ ਹਨ ਅਤੇ ਇਸ ਗੀਤ ਦਾ ਨਾਂ ''''Let''s Talk About Love'''' ਹੈ। ਯਾਨਿ ਕਿ ਟਾਈਗਰ ਅਤੇ ਸ਼ਰਧਾ ਇਸ ਗੀਤ ''ਚ ਪਿਆਰ ਦੀਆਂ ਗੱਲਾਂ ਕਰਦੇ ਹੋਏ ਨਜ਼ਰ ਆਉਣਗੇ।

''ਹੀਰੋਪੰਤੀ'' ਦੇ ''ਵਿਸਲ ਬਜਾ'' ਦੇ ਬਾਅਦ ਡਾਇਰੈਕਟਰ ਸਾਬਿਰ ਖਾਨ ਨੇ ਇਕ ਵਾਰ ਫਿਰ ਤੋਂ ਮੰਜ ਮਿਊਂਜ਼ਿਕ ਨਾਲ ਇਸ ਗੀਤ ''ਚ ਕੰਮ ਕੀਤਾ ਹੈ। ਇਸ ਗੀਤ ਨੂੰ ਰਫਤਾਰ ਅਤੇ ਨੇਹਾ ਕੱਕੜ ਨੇ ਗਾਇਆ ਹੈ। ''ਸਭ ਤੇਰਾ'' ਵਾਲੇ ਗੀਤ ਦੇ ਬਾਅਦ ਹੁਣ ਇਸ ਡਾਸਿੰਗ ਨੰਬਰ ਨੂੰ ਜਲਦ ਹੀ ਦਰਸ਼ਕ ਦੇਖ ਸਕਣਗੇ ਅਤੇ ਖਾਸ ਤੌਰ ''ਤੇ ਟਾਈਗਰ ਸ਼ਰਾਫ ਦੇ ਡਾਂਸ ਦੇ ਹੁਨਰ ਤਾਂ ਸਭ ਨੂੰ ਪਤਾ ਹੈ। ਟਾਈਗਰ ਸ਼ਰਾਫ ਅਤੇ ਸ਼ਰਧਾ ਕਪੂਰ ਦੀ ਇਹ ਫ਼ਿਲਮ 29 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।

 


author

Anuradha Sharma

News Editor

Related News