ਟਾਈਗਰ ਸ਼ਰਾਫ਼ ਨੇ  ਡਾਂਸ ਮੂਵ ਦੇ ਨਾਲ ਜੈਮਿੰਗ ਸੈਸ਼ਨ ਦਾ ਵੀਡੀਓ ਸਾਂਝਾ ਕੀਤਾ

06/14/2022 6:26:10 PM

ਬਾਲੀਵੁੱਡ ਡੈਸਕ: ਟਾਈਗਰ ਸ਼ਰਾਫ਼ ਆਪਣੀ ਦਮਦਾਰ ਪ੍ਰਤਿਭਾ ਲਈ ਹਮੇਸ਼ਾ ਹੀ ਖ਼ਾਸ ਪਛਾਣ ਰੱਖਦੇ ਹਨ।  ਸਕਰੀਨ 'ਤੇ ਸ਼ਾਨਦਾਰ ਐਕਸ਼ਨ ਸਟੰਟ ਕਰਨ ਲਈ ਆਪਣੀਆਂ ਸ਼ਾਨਦਾਰ ਡਾਂਸ ਸ਼ੈਲੀਆਂ ਦੇ ਨਾਲ ਟਾਈਗਰ  ਸ਼ਰਾਫ਼ ਸਭ ਤੋਂ ਵੱਧ ਨਿਪੁੰਨ ਸਿਤਾਰਿਆਂ ’ਚੋਂ ਇਕ ਕਾਮਯਾਬ ਅਦਾਕਾਰ ਹਨ ਅਤੇ ਪ੍ਰਸ਼ੰਸਕਾਂ ਤੋਂ ਬਹੁਤ ਸਾਰਾ ਪਿਆਰ ਪ੍ਰਾਪਤ ਕਰਨ ’ਚ ਕਾਮਯਾਬ ਰਹੇ ਨੇ।  ਅਦਾਕਾਰੀ ਹੋਵੇ ਜਾਂ ਡਾਂਸ, ਟਾਈਗਰ ਦਾ ਨਾਂ ਸੁਣਦੇ ਹੀ ਪ੍ਰਸ਼ੰਸਕਾਂ ਦੇ ਹੋਸ਼ ਉੱਡ ਜਾਂਦੇ ਹਨ।

ਟਾਈਗਰ ਸ਼ਰਾਫ ਨੇ ਦੇਸ਼ ਦੇ ਆਪਣੇ ਬਹੁ-ਭਾਸ਼ਾਈ ਮਾਈਕ੍ਰੋ-ਬਲੌਗਿੰਗ ਪਲੇਟਫ਼ਾਰਮ, ਕੂ ਐਪ 'ਤੇ ਇਕ ਸਨਸਨੀਖੇਜ਼ ਜੈਮਿੰਗ ਸੈਸ਼ਨ ਵੀਡੀਓ ਪੋਸਟ ਕੀਤਾ ਹੈ।  ਇਸ ਰਾਹੀਂ ਉਸਨੇ ਕਿਹਾ ਹੈ ਕਿ ਇਹ ਇੱਕ ਘੰਟੇ ਦਾ ਸੈਸ਼ਨ ਇਕ ਵਾਰ ਫਿਰ ਤੁਹਾਡੇ ਨਾਲ ਬਹੁਤ ਮਜ਼ੇਦਾਰ ਰਿਹਾ #piyushbhagat #shaziasamji #mihiratz

 

ਇਹ  ਵੀ ਪੜ੍ਹੋ :  ਕ੍ਰਿਤੀ ਸੈਨਨ ਨੇ ਭੁੱਖੇ-ਪਿਆਸੇ ਕੁੱਤਿਆਂ ਨੂੰ ਦਿੱਤਾ ਭੋਜਨ-ਪਾਣੀ, ਪ੍ਰਸ਼ੰਸਕਾਂ ਨੇ ਕੀਤੀ ਅਦਾਕਾਰਾ ਦੀ ਖ਼ੂਬ ਤਾਰੀਫ਼

ਵੀਡੀਓ ’ਚ ਸ਼ਰਾਫ਼ ਨੂੰ ਨੀਲੇ ਰੰਗ ਦੀ ਟੀ-ਸ਼ਰਟ ਅਤੇ ਧਾਰੀਦਾਰ ਟਰੈਕ ਪੈਂਟ ਅਤੇ ਟ੍ਰੇਨਰ ਜੁੱਤੇ ਦੇ ਨਾਲ ਦੇਖਿਆ ਜਾ ਸਕਦਾ ਹੈ।  ਉਹ ਪੀਯੂਸ਼ ਭਗਤ ਅਤੇ ਸ਼ਾਜ਼ੀਆ ਸਾਮਜੀ ਨਾਲ ਨੱਚਦੇ ਹੋਏ ਦਿਖਾਈ ਦੇ ਰਹੇ ਹਨ ਜੋ ਪਹਿਲਾਂ ਜਾਹਨਵੀ ਕਪੂਰ ਸਟਾਰਰ 'ਨਦੀਓਂ ਪਾਰ' ਸਮੇਤ ਕਈ ਗੀਤਾਂ ਲਈ ਆਪਣੀ ਵਿਲੱਖਣ ਕੋਰੀਓਗ੍ਰਾਫ਼ੀ ਨਾਲ ਪ੍ਰਸਿੱਧੀ ਪ੍ਰਾਪਤ ਕਰ ਚੁੱਕੇ ਹਨ।

ਇਹ  ਵੀ ਪੜ੍ਹੋ : ਕਿਰਨ ਖ਼ੇਰ ਦੇ ਜਨਮਦਿਨ ‘ਤੇ ਪਤੀ ਅਨੁਪਮ ਨੇ ਦਿੱਤੀਆਂ ਸ਼ੁਭਕਾਮਨਾਵਾਂ, ਪੁੱਤਰ ਨੂੰ ਲੈ ਕੇ ਕਹੀ ਇਹ ਗੱਲ

ਜਦੋਂ ਟਾਈਗਰ ਦੇ ਡਾਂਸ ਮੂਵਜ਼ ਦੀ ਗੱਲ ਆਉਂਦੀ ਹੈ ਤਾਂ ਪ੍ਰਸ਼ੰਸਕ ਅਤੇ ਦਰਸ਼ਕ ਇਕ ਲੂਪ ’ਚ ਉਸਦੇ ਡਾਂਸਿੰਗ ਵੀਡੀਓਜ਼ ਨੂੰ ਬਹੁਤ ਜੋਸ਼ ਨਾਲ ਦੇਖਦੇ ਹਨ ਅਤੇ ਇੰਨਾ ਹੀ ਨਹੀਂ, ਉਸਦੇ ਗੀਤਾਂ 'ਤੇ ਗੂੰਜਣ ਤੋਂ ਵੀ ਆਪਣੇ ਆਪ ਨੂੰ ਰੋਕ ਨਹੀਂ ਸਕਦੇ।


Anuradha

Content Editor

Related News