ਗਣਤੰਤਰ ਦਿਵਸ ਦੇ ਮੌਕੇ ਰਿਲੀਜ਼ ਹੋਇਆ ਟਾਈਗਰ ਸ਼ਰਾਫ ਦਾ ਗਾਣਾ ''ਵੰਦੇ ਮਾਤਰਮ''
Wednesday, Jan 26, 2022 - 05:50 PM (IST)

ਮੁੰਬਈ- ਦੇਸ਼ 'ਚ ਅੱਜ 73ਵੇਂ ਗਣਤੰਤਰ ਦਿਵਸ ਦਾ ਜਸ਼ਨ ਮਨਾਇਆ ਜਾ ਰਿਹਾ ਹੈ। ਆਮ ਲੋਕਾਂ ਤੋਂ ਲੈ ਕੇ ਬਾਲੀਵੁੱਡ ਸਿਤਾਰੇ ਦੇਸ਼ ਭਗਤੀ ਦੇ ਰੰਗ 'ਚ ਰੰਗੇ ਨਜ਼ਰ ਆ ਰਹੇ ਹਨ। ਉਧਰ ਇਸ ਮੌਕੇ 'ਤੇ ਟਾਈਗਰ ਸ਼ਰਾਫ ਦਾ ਨਵਾਂ ਗਾਣਾ 'ਵੰਦੇ ਮਾਤਰਮ' ਰਿਲੀਜ਼ ਕਰ ਦਿੱਤਾ ਗਿਆ ਹੈ ਜਿਸ ਨੂੰ ਲੋਕਾਂ ਦਾ ਖ਼ੂਬ ਪਿਆਰ ਮਿਲ ਰਿਹਾ ਹੈ।
ਇਸ ਦੀ ਵੀਡੀਓ ਟਾਈਗਰ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ ਜਿਸ ਦੇ ਕੈਪਸ਼ਨ 'ਚ ਲਿਖਿਆ 'ਆਪਣੇ ਦਿਲਾਂ 'ਚ ਵਿਸ਼ਵਾਸ ਅਤੇ ਸਾਡੇ ਵਿਚਾਰਾਂ 'ਚ ਸੁਤੰਤਰਤਾ ਦੇ ਨਾਲ ਆਓ ਰਾਸ਼ਟਰ ਨੂੰ ਸਲਾਮ ਕਰੀਏ। ਗਣਤੰਤਰ ਦਿਵਸ ਦੀਆਂ ਸ਼ੁੱਭਕਾਮਨਾਵਾਂ'। ਇਸ ਗਾਣੇ ਦਾ ਨਿਰਦੇਸ਼ਨ ਰੈਮੋ ਡਿਸੂਜ਼ਾ ਨੇ ਕੀਤਾ ਹੈ। ਉਧਰ ਟਾਈਗਰ ਨੇ ਹੀ ਸਾਂਗ ਨੂੰ ਆਪਣੀ ਆਵਾਜ਼ ਦਿੱਤੀ ਹੈ। ਦੇਸ਼ ਭਗਤੀ ਨਾਲ ਭਰੇ ਇਸ ਗੀਤ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ।