ਆਲੀਆ ਭੱਟ ਨੂੰ ਅੱਧੀ ਰਾਤ ਨੂੰ ਕਿਉਂ ਮੈਸੇਜ ਕਰਦੀ ਸੀ ਕੈਟਰੀਨਾ? ਅਦਾਕਾਰਾ ਨੇ ਖ਼ੁਦ ਕੀਤਾ ਖੁਲਾਸਾ

Tuesday, Aug 06, 2024 - 10:53 AM (IST)

ਆਲੀਆ ਭੱਟ ਨੂੰ ਅੱਧੀ ਰਾਤ ਨੂੰ ਕਿਉਂ ਮੈਸੇਜ ਕਰਦੀ ਸੀ ਕੈਟਰੀਨਾ? ਅਦਾਕਾਰਾ ਨੇ ਖ਼ੁਦ ਕੀਤਾ ਖੁਲਾਸਾ

ਨਵੀਂ ਦਿੱਲੀ (ਬਿਊਰੋ) - ਅਦਾਕਾਰਾ ਕੈਟਰੀਨਾ ਕੈਫ ਅਤੇ ਆਲੀਆ ਭੱਟ ਬਾਲੀਵੁੱਡ ਦੀਆਂ ਟਾਪ ਅਭਿਨੇਤਰੀਆਂ ਦੀ ਸੂਚੀ 'ਚ ਸ਼ਾਮਲ ਹਨ। ਉਨ੍ਹਾਂ ਦੀ ਦੋਸਤੀ ਸਾਲਾਂ ਪੁਰਾਣੀ ਹੈ ਅਤੇ ਅੱਜ ਵੀ ਉਨ੍ਹਾਂ ਵਿਚਕਾਰ ਚੰਗੀ ਬਾਂਡਿੰਗ ਹੈ। ਕੁਝ ਸਾਲ ਪਹਿਲਾਂ ਕੈਟਰੀਨਾ ਕੈਫ ਨੇ ਖੁਲਾਸਾ ਕੀਤਾ ਸੀ ਕਿ ਉਹ ਕਈ ਵਾਰ ਦੇਰ ਰਾਤ ਤੱਕ ਆਲੀਆ ਨੂੰ ਮੈਸੇਜ ਕਰਦੀ ਹੈ, ਜਿਸ ਦਾ ਉਸ ਨੂੰ ਤੁਰੰਤ ਜਵਾਬ ਵੀ ਮਿਲਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਕੀ ਹੈ ਪੂਰਾ ਮਾਮਲਾ।

ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਦੀਪਿਕਾ ਪਾਦੂਕੋਣ ਨੇ ਦਿੱਤਾ ਪੁੱਤਰ ਨੂੰ ਜਨਮ! ਹਸਪਤਾਲ ਤੋਂ ਵਾਇਰਲ ਹੋਈ ਤਸਵੀਰ

ਆਲੀਆ ਭੱਟ ਅਤੇ ਕੈਟਰੀਨਾ ਕੈਫ ਨੇ ਸਾਲ 2017 'ਚ ਵੋਗ ਦੇ ਨਾਲ ਸ਼ੋਅ BFFs ਦੇ ਇੱਕ ਐਪੀਸੋਡ 'ਚ ਹਿੱਸਾ ਲਿਆ ਸੀ। ਸ਼ੋਅ ‘ਚ ਦੋਵੇਂ ਮੈਚਿੰਗ ਕਰਦਿਆਂ ਨਜ਼ਰ ਆਈਆਂ। ਕੈਟਰੀਨਾ ਕੈਫ ਨੇ ਸ਼ੋਅ ‘ਚ ਖੁਲਾਸਾ ਕੀਤਾ ਸੀ ਕਿ ਉਹ ਅਤੇ ਆਲੀਆ ਭੱਟ ਦੇਰ ਰਾਤ ਇੰਸਟਾਗ੍ਰਾਮ ‘ਤੇ ਗੱਲ ਕਰਦੇ ਹਨ। ਕੈਟਰੀਨਾ ਕੈਫ ਨੇ ਕਿਹਾ, ‘ਆਲੀਆ ਇੰਸਟਾ ਨਾਲ ਜੁੜੀਆਂ ਮੇਰੀਆਂ ਸਮੱਸਿਆਵਾਂ ਨੂੰ ਹੱਲ ਕਰਦੀ ਹੈ। ਰਾਤ ਨੂੰ 2-3 ਵਜੇ ਮੈਂ ਉਸਨੂੰ ਮੈਸੇਜ ਕਰਦੀ ਹਾਂ ਅਤੇ ਪੁੱਛਦੀ ਹਾਂ ਕਿ ਮੇਰੀ ਤਸਵੀਰ ਮੇਰੇ ਇੰਸਟਾ ‘ਤੇ ਫਿੱਟ ਨਹੀਂ ਆ ਰਹੀ, ਮੈਂ ਕੀ ਕਰਾਂ? ਆਲੀਆ ਨੇ ਮੈਨੂੰ ਤਸਵੀਰ ਦਾ ਆਕਾਰ ਘੱਟ ਕਰਨ ਦੀ ਸਲਾਹ ਦਿੱਤੀ। ਮੈਂ ਕਿਹਾ ਕਿ ਮੈਂ ਵੀ ਅਜਿਹਾ ਹੀ ਕੀਤਾ ਹੈ ਪਰ ਅਜਿਹਾ ਨਹੀਂ ਹੋਇਆ। ਇਸ ਤੋਂ ਬਾਅਦ ਕੈਟਰੀਨਾ ਨੇ ਕਿਹਾ ਕਿ ਕਈ ਵਾਰ ਮੈਨੂੰ ਲੱਗਦਾ ਸੀ ਕਿ ਰਾਤ ਦੇ 1 ਵਜੇ ਹਨ ਅਤੇ ਇਹ ਲੋਕਾਂ ਤੋਂ ਸਵਾਲ ਪੁੱਛਣ ਦਾ ਸਮਾਂ ਨਹੀਂ ਹੈ।

ਇਹ ਖ਼ਬਰ ਵੀ ਪੜ੍ਹੋ - ਸਾਰਾ ਗੁਰਪਾਲ ਦੀ ਇਸ ਹਰਕਤ ਨੂੰ ਵੇਖ ਲੋਕਾਂ ਸ਼ਰੇਆਮ ਕੱਢੀਆਂ ਗਾਲਾਂ, ਕਿਹਾ- ਇਹਦੀ ਜਾਂਚ ਕਰਵਾਓ...

ਆਲੀਆ ਭੱਟ ਅਤੇ ਕੈਟਰੀਨਾ ਕੈਫ ਦੀ ਫ਼ਿਲਮ ‘ਜੀ ਲੇ ਜ਼ਾਰਾ’ ਦਾ ਸਾਲ 2021 ‘ਚ ਐਲਾਨ ਕੀਤਾ ਗਿਆ ਸੀ। ਪ੍ਰਿਅੰਕਾ ਚੋਪੜਾ ਵੀ ਇਸ ਫ਼ਿਲਮ ਦਾ ਹਿੱਸਾ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਫਰਹਾਨ ਅਖ਼ਤਰ ਕਰਨਗੇ ਪਰ ਹੈਰਾਨੀ ਦੀ ਗੱਲ ਹੈ ਕਿ ਇਹ ਫ਼ਿਲਮ ਅਜੇ ਤੱਕ ਫਲੋਰ ‘ਤੇ ਨਹੀਂ ਗਈ ਹੈ। ਕੈਟਰੀਨਾ ਕੈਫ ਨੂੰ ਆਖ਼ਰੀ ਵਾਰ ਰਹੱਸ-ਥ੍ਰਿਲਰ ਫ਼ਿਲਮ ‘ਮੇਰੀ ਕ੍ਰਿਸਮਸ’ 'ਚ ਦੇਖਿਆ ਗਿਆ ਸੀ, ਜਿਸ 'ਚ ਉਸ ਨੇ ਵਿਜੇ ਸੇਤੂਪਤੀ ਨਾਲ ਕੰਮ ਕੀਤਾ ਸੀ। ਹਾਲਾਂਕਿ ਕਮਾਈ ਦੇ ਮਾਮਲੇ ‘ਚ ਫ਼ਿਲਮ ਕੋਈ ਕਮਾਲ ਨਹੀਂ ਕਰ ਸਕੀ। ਆਲੀਆ ਇਨ੍ਹੀਂ ਦਿਨੀਂ ਆਪਣੀ ਨਵੀਂ ਫ਼ਿਲਮ ‘ਅਲਫਾ’ ਨੂੰ ਲੈ ਕੇ ਸੁਰਖੀਆਂ ‘ਚ ਹੈ, ਜੋ ਕਿ ਇਕ ਜਾਸੂਸੀ-ਥ੍ਰਿਲਰ ਫ਼ਿਲਮ ਹੈ। ਆਲੀਆ ਫਿਲਹਾਲ ਇਸ ਫ਼ਿਲਮ ਦੀ ਸ਼ੂਟਿੰਗ ‘ਚ ਰੁੱਝੀ ਹੋਈ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News