ਅਮਿਤਾਭ ਨੇ ਐਸ਼ਵਰਿਆ ਨੂੰ ਕਦੇ ਸਮਝਿਆ ਹੀ ਨਹੀਂ ਆਪਣੀ ਨੂੰਹ, ਜਯਾ ਨੇ ਕਿਹਾ- ਅਸੀਂ ਐਡਜਸਟ ਨਹੀਂ ਕਰ ਸਕੇ...

Thursday, Aug 01, 2024 - 11:27 AM (IST)

ਅਮਿਤਾਭ ਨੇ ਐਸ਼ਵਰਿਆ ਨੂੰ ਕਦੇ ਸਮਝਿਆ ਹੀ ਨਹੀਂ ਆਪਣੀ ਨੂੰਹ, ਜਯਾ ਨੇ ਕਿਹਾ- ਅਸੀਂ ਐਡਜਸਟ ਨਹੀਂ ਕਰ ਸਕੇ...

ਮੁੰਬਈ (ਬਿਊਰੋ) - ਬੱਚਨ ਪਰਿਵਾਰ ਇਨ੍ਹੀਂ ਦਿਨੀਂ ਸੁਰਖੀਆਂ ‘ਚ ਹੈ। ਪਿਛਲੇ ਕਈ ਦਿਨਾਂ ਤੋਂ ਅਜਿਹੀਆਂ ਖ਼ਬਰਾਂ ਆ ਰਹੀਆਂ ਹਨ ਕਿ ਅਮਿਤਾਭ ਬੱਚਨ-ਜਯਾ ਬੱਚਨ ਦੀ ਨੂੰਹ ਅਤੇ ਬੇਟਾ ਆਪਣੀ ਵਿਆਹੁਤਾ ਜ਼ਿੰਦਗੀ ‘ਚ ਖੁਸ਼ ਨਹੀਂ ਹਨ। ਅਮਿਤਾਭ ਬੱਚਨ-ਐਸ਼ਵਰਿਆ ਰਾਏ ਦੀ ਵਿਆਹੁਤਾ ਜ਼ਿੰਦਗੀ ‘ਚ ਤਣਾਅ ਹੈ। ਇਸ ਸਭ ਦੇ ਵਿਚਕਾਰ ਜਯਾ ਬੱਚਨ ਦਾ ਇੱਕ ਬਿਆਨ ਸੁਰਖੀਆਂ 'ਚ ਹੈ, ਜਿਸ 'ਚ ਉਨ੍ਹਾਂ ਨੇ ਦੱਸਿਆ ਕਿ ਐਸ਼ਵਰਿਆ ਰਾਏ ਨੂੰ ਆਪਣੇ ਆਲੇ-ਦੁਆਲੇ ਦੇਖ ਕੇ ਬਿੱਗ ਬੀ ਕਿਵੇਂ ਮਹਿਸੂਸ ਕਰਦੇ ਹਨ। ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਨੂੰ ਇਕੱਠੇ ਦੇਖ ਕੇ ਹਰ ਕਿਸੇ ਦੇ ਚਿਹਰੇ ‘ਤੇ ਰੌਣਕ ਆ ਜਾਂਦੀ ਹੈ। ਜਦੋਂ ਵੀ ਇਹ ਦੋਵੇਂ ਆਪਣੀ ਬੇਟੀ ਆਰਾਧਿਆ ‘ਤੇ ਆਪਣੇ ਪਿਆਰ ਦਾ ਦਿਖਾਉਂਦੇ ਹਨ ਤਾਂ ਉਨ੍ਹਾਂ ਨੂੰ ਵੇਖ ਕੇ ਲੋਕ ਹੋਰ ਵੀ ਖੁਸ਼ ਹੁੰਦੇ ਹਨ।

PunjabKesari

ਦੱਸ ਦੇਈਏ ਕਿ ਇਸ ਪਿਆਰੇ ਜੋੜੇ ਦਾ ਵਿਆਹ 20 ਅਪ੍ਰੈਲ 2007 ਨੂੰ ਹੋਇਆ ਸੀ। ਜੋੜੇ ਦੀ ਇੱਕ 14 ਸਾਲ ਦੀ ਬੇਟੀ ਆਰਾਧਿਆ ਹੈ। ਹਾਲਾਂਕਿ, ਪਿਛਲੇ ਦਿਨਾਂ ਤੋਂ ਇਸ ਜੋੜੀ ਨੂੰ ਲੈ ਕੇ ਕਈ ਨੈਗੇਟਿਵ ਖ਼ਬਰਾਂ ਆ ਰਹੀਆਂ ਹਨ। ਕਿਆਸ ਲਗਾਏ ਜਾ ਰਹੇ ਹਨ ਕਿ ਜੋੜੇ ਦਾ 17 ਸਾਲ ਦਾ ਵਿਆਹ ਖ਼ਤਰੇ 'ਚ ਹੈ। ਅਜਿਹੇ ‘ਚ ਪ੍ਰਸ਼ੰਸਕ ਇਸ ਜੋੜੀ ਨੂੰ ਲੈ ਕੇ ਕਾਫੀ ਚਿੰਤਤ ਹਨ। ਇਸ ਸਭ ਦੇ ਵਿਚਕਾਰ ਜਯਾ ਬੱਚਨ ਦਾ ਇੱਕ ਬਿਆਨ ਕਾਫ਼ੀ ਸੁਰਖੀਆਂ ਬਟੋਰ ਰਿਹਾ ਹੈ, ਜਿਸ 'ਚ ਉਹ ਅਮਿਤਾਭ ਬੱਚਨ ਅਤੇ ਐਸ਼ਵਰਿਆ ਦੀ ਬਾਂਡਿੰਗ ਦੀ ਗੱਲ ਕਰ ਰਹੀ ਹੈ।

PunjabKesari

ਜਯਾ ਬੱਚਨ ਦਾ ਇਹ ਬਿਆਨ ਵੀ 17 ਸਾਲ ਪੁਰਾਣਾ ਹੈ। ਜਦੋਂ ਐਸ਼ ਦਾ ਨਵਾਂ ਵਿਆਹ ਹੋਇਆ ਸੀ ਅਤੇ ਉਹ ਬੱਚਨ ਪਰਿਵਾਰ 'ਚ ਨੂੰਹ ਦੇ ਰੂਪ 'ਚ ਸ਼ਾਮਲ ਹੋਈ ਸੀ। ਇਸੇ ਦੌਰਾਨ ਜਯਾ ਬੱਚਨ ਨੇ ਕਰਨ ਜੌਹਰ ਦੇ ਟਾਕ ਸ਼ੋਅ ‘ਕੌਫੀ ਵਿਦ ਕਰਨ’ ‘ਚ ਮਹਿਮਾਨ ਵਜੋਂ ਸ਼ਿਰਕਤ ਕੀਤੀ ਸੀ। ਉਨ੍ਹਾਂ ਨੇ ਨੂੰਹ ਅਤੇ ਬੇਟੇ ਦੇ ਰਿਸ਼ਤੇ ਦੇ ਨਾਲ-ਨਾਲ ਨੂੰਹ ਦਾ ਪਰਿਵਾਰ ਨਾਲ ਕਿਸ ਤਰ੍ਹਾਂ ਦਾ ਰਿਸ਼ਤਾ ਹੈ, ਬਾਰੇ ਖੁੱਲ੍ਹ ਕੇ ਗੱਲ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਅਮਿਤਾਭ ਅਤੇ ਐਸ਼ ਦੇ ਰਿਸ਼ਤੇ ਨੂੰ ਲੈ ਕੇ ਕਈ ਰਾਜ਼ ਵੀ ਖੋਲ੍ਹੇ।‘ਕੌਫੀ ਵਿਦ ਕਰਨ’ ‘ਚ ਜਯਾ ਨੇ ਆਪਣੀ ਜ਼ਿੰਦਗੀ ਦਾ ਇਕ ਖੂਬਸੂਰਤ ਪਲ ਸ਼ੇਅਰ ਕੀਤਾ ਸੀ। ਜਯਾ ਬੱਚਨ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੀ ਬੇਟੀ ਸ਼ਵੇਤਾ ਬੱਚਨ ਦਾ ਵਿਆਹ ਹੋਇਆ ਤਾਂ ਅਮਿਤਾਭ ਬੱਚਨ ਦੀ ਜ਼ਿੰਦਗੀ ‘ਚ ਇਕ ਖਾਲੀਪਨ ਆ ਗਿਆ ਅਤੇ ਉਹ ਖਾਲੀਪਨ ਉਦੋਂ ਭਰ ਗਿਆ ਜਦੋਂ ਐਸ਼ਵਰਿਆ ਰਾਏ ਉਨ੍ਹਾਂ ਦੀ ਨੂੰਹ ਬਣ ਕੇ ਉਨ੍ਹਾਂ ਦੇ ਘਰ ਆਈ। ਅਮਿਤਾਭ ਉਨ੍ਹਾਂ ਨੂੰ ਵੇਖ ਕੇ ਕਾਫ਼ੀ ਖੁਸ਼ ਸਨ। ਉਨ੍ਹਾਂ ਨੇ ਕਦੇ ਵੀ ਐਸ਼ ਨੂੰ ਆਪਣੀ ਨੂੰਹ ਵਜੋਂ ਨਹੀਂ ਦੇਖਿਆ। ਉਹ ਹਮੇਸ਼ਾ ਐਸ਼ ਨੂੰ ਧੀ ਦੀ ਤਰ੍ਹਾਂ ਦੇਖਦੇ ਸਨ।

PunjabKesari

ਇਸ ਦੇ ਨਾਲ ਹੀ ਆਪਣੇ ਪਤੀ ਅਮਿਤਾਭ ਬੱਚਨ ਬਾਰੇ ਗੱਲ ਕਰਦੇ ਹੋਏ ਜਯਾ ਨੇ ਕਿਹਾ ਕਿ ਜਦੋਂ ਵੀ ਉਹ ਆਪਣੀ ਨੂੰਹ ਐਸ਼ਵਰਿਆ ਨੂੰ ਘਰ ‘ਚ ਦੇਖਦੀ ਸਨ ਤਾਂ ਉਨ੍ਹਾਂ ਦੀਆਂ ਅੱਖਾਂ ‘ਚ ਚਮਕ ਆ ਜਾਂਦੀ ਸੀ। ਇੰਝ ਲੱਗਦਾ ਹੈ ਜਿਵੇਂ ਉਹ ਸ਼ਵੇਤਾ ਨੂੰ ਘਰ ਆਉਂਦੀ ਦੇਖ ਰਹੀ ਹੋਣ। ਐਸ਼ਵਰਿਆ ਨੇ ਸ਼ਵੇਤਾ ਦੇ ਜਾਣ ਨਾਲ ਖਾਲੀ ਥਾਂ ਨੂੰ ਭਰ ਦਿੱਤਾ ਸੀ। ਅਸੀਂ ਕਦੇ ਵੀ ਇਸ ਗੱਲ ਨੂੰ ਅਡਜਸਟ ਨਹੀਂ ਕਰ ਪਾਏ ਕਿ ਸ਼ਵੇਤਾ ਪਰਿਵਾਰ 'ਚ ਨਹੀਂ ਹੈ।

PunjabKesari

ਦੱਸ ਦੇਈਏ ਕਿ ਜਯਾ ਨੂੰ ਜਦੋਂ ਵੀ ਮੌਕਾ ਮਿਲਦਾ ਹੈ ਤਾਂ ਉਹ ਆਪਣੇ ਪਰਿਵਾਰ ਬਾਰੇ ਗੱਲ ਕਰਦੀ ਹੈ। ਇੱਕ ਵਾਰ ਸਟਾਰਡਸਟ ਮੈਗਜ਼ੀਨ ਨਾਲ ਗੱਲ ਕਰਦੇ ਹੋਏ ਜਯਾ ਨੇ ਆਪਣੀ ਨੂੰਹ ਐਸ਼ ਦੀ ਤਾਰੀਫ਼ ਕੀਤੀ ਅਤੇ ਉਨ੍ਹਾਂ ਨੂੰ ਇੱਕ ਸ਼ਾਨਦਾਰ ਮਾਂ ਕਿਹਾ। ਖ਼ਬਰਾਂ ਮੁਤਾਬਕ ਉਨ੍ਹਾਂ ਨੇ ਕਿਹਾ ਸੀ, ‘ਉਹ ਖੁਦ ਇੰਡਸਟਰੀ ‘ਚ ਇਕ ਵੱਡੀ ਸਟਾਰ ਹੈ, ਫਿਰ ਵੀ ਉਹ ਆਪਣੇ ਪਰਿਵਾਰ ਨੂੰ ਬਹੁਤ ਮਹੱਤਵ ਦਿੰਦੀ ਹੈ। ਉਹ ਇੱਕ ਮਜ਼ਬੂਤ ​​ਔਰਤ ਹੈ। ਇਸ ਦੇ ਨਾਲ ਹੀ ਜਯਾ ਨੇ ਦੱਸਿਆ ਕਿ ਐਸ਼ ਇੱਕ ਸ਼ਾਨਦਾਰ ਮਾਂ ਹੈ ਅਤੇ ਉਹ ਆਪਣੀ ਬੇਟੀ ਦਾ ਪੂਰਾ ਧਿਆਨ ਰੱਖਦੀ ਹੈ ਅਤੇ ਸਾਰਾ ਕੰਮ ਖੁਦ ਕਰਦੀ ਹੈ। ਜਦੋਂ ਜਯਾ ਬੱਚਨ ਦੀ ਬੇਟੀ ਸ਼ਵੇਤਾ ਆਪਣੇ ਭਰਾ ਅਭਿਸ਼ੇਕ ਨਾਲ ‘ਕੌਫੀ ਵਿਦ ਕਰਨ’ ‘ਚ ਪਹੁੰਚੀ ਸੀ ਤਾਂ ਉਨ੍ਹਾਂ ਨੇ ਐਸ਼ ਬਾਰੇ ਬਹੁਤ ਹੀ ਸਕਾਰਾਤਮਕ ਗੱਲਾਂ ਕਹੀਆਂ ਸਨ। ਉਨ੍ਹਾਂ ਨੇ ਐਸ਼ ਨੂੰ ਇੱਕ ਸ਼ਾਨਦਾਰ ਮਾਂ ਵੀ ਕਿਹਾ। ਉਨ੍ਹਾਂ ਨੇ ਕਿਹਾ ਸੀ ਕਿ ਜਿਸ ਤਰ੍ਹਾਂ ਉਹ ਆਰਾਧਿਆ ਦੀ ਦੇਖਭਾਲ ਕਰਦੀ ਹੈ। ਇਹ ਦੇਖ ਕੇ ਅਸੀਂ ਵੀ ਹੈਰਾਨ ਹਾਂ। ਉਹ ਮੇਰੇ ਬੱਚੇ ਜਾਂ ਆਰਾਧਿਆ 'ਚ ਕੋਈ ਫਰਕ ਮਹਿਸੂਸ ਨਹੀਂ ਕਰਦੀ। ਇਹ ਉਸਦਾ ਸਭ ਤੋਂ ਵਧੀਆ ਗੁਣ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News