ਗਰਦਿਸ਼ 'ਚ ਆਏ ਬਾਲੀਵੁੱਡ ਦੇ ਸਿਤਾਰੇ ! ਸਲਮਾਨ ਤੋਂ ਬਾਅਦ ਹੁਣ ਜੀਜੇ ਆਯੂਸ਼ ਸ਼ਰਮਾ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
Thursday, Feb 12, 2026 - 09:14 AM (IST)
ਮੁੰਬਈ (ਏਜੰਸੀ) : ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ ਪਰਿਵਾਰ 'ਤੇ ਖ਼ਤਰੇ ਦੇ ਬੱਦਲ ਲਗਾਤਾਰ ਮੰਡਰਾ ਰਹੇ ਹਨ। ਹੁਣ ਖ਼ਬਰ ਸਾਹਮਣੇ ਆਈ ਹੈ ਕਿ ਸਲਮਾਨ ਖਾਨ ਦੇ ਜੀਜਾ ਅਤੇ ਅਦਾਕਾਰ ਆਯੂਸ਼ ਸ਼ਰਮਾ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਜਾਣਕਾਰੀ ਮੁਤਾਬਕ ਆਯੂਸ਼ ਨੂੰ ਇਕ ਧਮਕੀ ਭਰੀ ਈ-ਮੇਲ ਭੇਜੀ ਗਈ ਹੈ, ਜਿਸ ਵਿੱਚ ਭੇਜਣ ਵਾਲੇ ਨੇ ਖੁਦ ਨੂੰ ਲਾਰੈਂਸ ਗੈਂਗ ਦਾ ਮੈਂਬਰ ਦੱਸਿਆ ਹੈ।
ਇਹ ਵੀ ਪੜ੍ਹੋ: "ਧੋਖੇ ਨਾਲ ਕਢਵਾਈ ਬੱਚੇਦਾਨੀ"; ਬਾਲੀਵੁੱਡ ਗਾਇਕ ਉਦਿਤ ਨਾਰਾਇਣ ਖਿਲਾਫ ਪਹਿਲੀ ਪਤਨੀ ਨੇ ਦਰਜ ਕਰਾਈ FIR
ਮੁੰਬਈ ਪੁਲਸ ਵਲੋਂ ਜਾਂਚ ਸ਼ੁਰੂ
ਹਾਲਾਂਕਿ ਇਸ ਮਾਮਲੇ ਵਿੱਚ ਅਜੇ ਤੱਕ ਕੋਈ ਰਸਮੀ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ, ਪਰ ਮੁੰਬਈ ਪੁਲਸ ਨੇ ਖ਼ੁਦ ਹੀ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਦੇ ਕ੍ਰਾਈਮ ਬ੍ਰਾਂਚ ਵਿੰਗ ਵਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਜਾ ਰਹੀ ਹੈ ਕਿ ਇਹ ਈ-ਮੇਲ ਸੱਚਮੁੱਚ ਗੈਂਗ ਵਲੋਂ ਭੇਜੀ ਗਈ ਹੈ ਜਾਂ ਫਿਰ ਕਿਸੇ ਨੇ ਸ਼ਰਾਰਤ ਕੀਤੀ ਹੈ।
ਬਾਲੀਵੁੱਡ ਸਿਤਾਰੇ ਲਗਾਤਾਰ ਨਿਸ਼ਾਨੇ 'ਤੇ
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਫ਼ਿਲਮੀ ਜਗਤ ਦੀਆਂ ਹਸਤੀਆਂ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ:
ਰਣਵੀਰ ਸਿੰਘ: ਆਯੂਸ਼ ਸ਼ਰਮਾ ਤੋਂ ਇਕ ਦਿਨ ਪਹਿਲਾਂ ਅਦਾਕਾਰ ਰਣਵੀਰ ਸਿੰਘ ਨੂੰ ਵੀ ਵਟਸਐਪ ਰਾਹੀਂ ਧਮਕੀ ਮਿਲੀ ਸੀ। ਪੁਲਸ ਨੂੰ ਸ਼ੱਕ ਹੈ ਕਿ ਇਸ ਪਿੱਛੇ ਵੀ ਲਾਰੈਂਸ ਗੈਂਗ ਦਾ ਹੱਥ ਹੋ ਸਕਦਾ ਹੈ।
ਰੋਹਿਤ ਸ਼ੈੱਟੀ: ਪਿਛਲੇ ਹਫਤੇ ਮਸ਼ਹੂਰ ਫਿਲਮ ਨਿਰਦੇਸ਼ਕ ਰੋਹਿਤ ਸ਼ੈੱਟੀ ਦੇ ਜੂਹੂ ਸਥਿਤ ਘਰ ਦੇ ਬਾਹਰ ਇਕ ਅਣਪਛਾਤੇ ਹਮਲਾਵਰ ਵਲੋਂ 5 ਗੋਲੀਆਂ ਚਲਾਈਆਂ ਗਈਆਂ ਸਨ।
ਇਹ ਵੀ ਪੜ੍ਹੋ: ਰਾਘਵ ਚੱਢਾ ਨੂੰ ਕੁੜੀ ਨੇ ਕਿਹਾ 'ਹੈਂਡਸਮ' ਤਾਂ ਪਤਨੀ ਪਰਿਣੀਤੀ ਨੇ ਦਿਖਾਈਆਂ ਅੱਖਾਂ ! ਵੇਖੋ ਵੀਡੀਓ
ਸੁਰੱਖਿਆ ਨੂੰ ਲੈ ਕੇ ਵਧੀ ਚਿੰਤਾ
ਲਗਾਤਾਰ ਵਾਪਰ ਰਹੀਆਂ ਇਨ੍ਹਾਂ ਘਟਨਾਵਾਂ ਨੇ ਮੁੰਬਈ ਪੁਲਸ ਅਤੇ ਬਾਲੀਵੁੱਡ ਸਿਤਾਰਿਆਂ ਦੀ ਚਿੰਤਾ ਵਧਾ ਦਿੱਤੀ ਹੈ। ਸਲਮਾਨ ਖਾਨ ਪਹਿਲਾਂ ਹੀ ਲਾਰੈਂਸ਼ ਗੈਂਗ ਦੀ ਹਿੱਟ ਲਿਸਟ 'ਤੇ ਹਨ ਅਤੇ ਹੁਣ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਨਿਸ਼ਾਨਾ ਬਣਾਉਣਾ ਸੁਰੱਖਿਆ ਪ੍ਰਬੰਧਾਂ 'ਤੇ ਵੱਡੇ ਸਵਾਲ ਖੜ੍ਹੇ ਕਰਦਾ ਹੈ।
ਇਹ ਵੀ ਪੜ੍ਹੋ: 33 ਸਾਲਾਂ ਬਾਅਦ ਵੱਡਾ ਖੁਲਾਸਾ, ਦਿਵਿਆ ਭਾਰਤੀ ਦੀ ਮੌਤ 'ਤੇ ਕਰੀਬੀ ਦੋਸਤ ਦਾ ਹੈਰਾਨ ਕਰਨ ਵਾਲਾ ਦਾਅਵਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Related News
ਸਲਮਾਨ ਖਾਨ ਦੀ ਫਿਲਮ ''ਮਾਤ੍ਰਭੂਮੀ'' ਦਾ ਗੀਤ ''ਚਾਂਦ ਦੇਖ ਲੈਣਾ'' ਰਿਲੀਜ਼, ਚਿੱਤ੍ਰਾਂਗਦਾ ਸਿੰਘ ਨਾਲ ਨਜ਼ਰ ਆਏ ਭਾਈਜਾਨ
