ਆਸਾਮ ਹੜ੍ਹ ਪੀੜਤਾਂ ਲਈ ਗਲੋਬਲ ਸਿੱਖਸ ਨੇ ਸਲਮਾਨ ਖਾਨ ਨਾਲ ਮਿਲ ਕੇ ਵਿੱਢੀ ਮੁੜ ਵਸੇਬੇ ਦੀ ਮੁਹਿੰਮ

Wednesday, Aug 05, 2026 - 11:23 AM (IST)

ਆਸਾਮ ਹੜ੍ਹ ਪੀੜਤਾਂ ਲਈ ਗਲੋਬਲ ਸਿੱਖਸ ਨੇ ਸਲਮਾਨ ਖਾਨ ਨਾਲ ਮਿਲ ਕੇ ਵਿੱਢੀ ਮੁੜ ਵਸੇਬੇ ਦੀ ਮੁਹਿੰਮ

ਐਂਟਰਟੇਨਮੈਂਟ ਡੈਸਕ - ਆਸਾਮ ਇਸ ਸਮੇਂ ਵਿਨਾਸ਼ਕਾਰੀ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ। ਇਨ੍ਹਾਂ ਹੜ੍ਹਾਂ ਕਾਰਨ ਕਈ ਲੋਕ ਘਰੋਂ ਬੇਘਰ ਹੋ ਗਏ ਹਨ, ਜਿਨ੍ਹਾਂ ਦੀ ਮਦਦ ਲਈ ਕਈ ਸਮਾਜਸੇਵੀ ਸੰਸਥਾਵਾਂ ਅਤੇ ਬਾਲੀਵੁੱਡ ਦੇ ਸਿਤਾਰੇ ਅੱਗੇ ਆਏ ਹਨ। ਗਲੋਬਲ ਸਿੱਖਸ ਪਿਛਲੇ ਕਈ ਦਿਨਾਂ ਤੋਂ ਆਸਾਮ ਦੇ ਵੱਖ-ਵੱਖ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਭੋਜਨ, ਆਸਰਾ ਅਤੇ ਹੋਰ ਜ਼ਰੂਰੀ ਸਹਾਇਤਾ ਪ੍ਰਦਾਨ ਕਰ ਰਿਹਾ ਹੈ। 

PunjabKesari

'ਗਲੋਬਲ ਸਿੱਖਸ' ਸੰਸਥਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਪੋਸਟ ਸਾਂਝੀ ਕਰਕੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੇ ਹੁਣ ਆਸਾਮ ਦੇ ਹੜ੍ਹ ਪੀੜਤਾਂ ਦੇ ਪੂਨਰਵਾਸ ਲਈ 'ਆਸ਼ਿਆਨਾ' ਪ੍ਰੋਜੈਕਟ ਦੇ ਤਹਿਤ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੇ ਸਹਿਯੋਗ ਨਾਲ ਅਰਧ-ਸਥਾਈ ਰਿਹਾਇਸ਼ੀ ਆਸਰੇ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਹੜ੍ਹਾਂ ਕਾਰਨ ਹਜ਼ਾਰਾਂ ਪਰਿਵਾਰ ਖੁੱਲ੍ਹੇ ਅਸਮਾਨ ਹੇਠ, ਸੜਕਾਂ ਦੇ ਕਿਨਾਰੇ ਅਤੇ ਬਹੁਤ ਮੁਸ਼ਕਲ ਹਾਲਤਾਂ ਵਿੱਚ ਰਹਿਣ ਲਈ ਮਜਬੂਰ ਹਨ। ਹਾਲਾਂਕਿ ਹੁਣ ਕਿਸੇ ਨੂੰ ਵੀ ਅਜਿਹੀ ਸਥਿਤੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

ਉਨ੍ਹਾਂ ਅੱਗੇ ਲਿਖਿਆ, ਪਰਮਾਤਮਾ ਦੀ ਕਿਰਪਾ ਨਾਲ, ਅੱਜ ਅਸੀਂ ਆਪਣਾ ਪਹਿਲਾ ਆਸਰਾ-ਘਰ ਬਣਾਉਣ ਦਾ ਕੰਮ ਮੁਕੰਮਲ ਕਰ ਲਿਆ ਹੈ, ਜੋ ਆਉਣ ਵਾਲੇ ਦਿਨਾਂ ਵਿੱਚ ਬਹੁਤ ਸਾਰੇ ਹੋਰ ਆਸਰਾ-ਘਰਾਂ ਦੀ ਸ਼ੁਰੂਆਤ ਦਾ ਪ੍ਰਤੀਕ ਹੈ। ਹਰੇਕ ਆਸਰਾ ਘਰ ਉਸ ਪਰਿਵਾਲ ਲਈ ਸੁਰੱਖਿਆ, ਸਨਮਾਨ ਅਤੇ ਉਮੀਦ ਦਾ ਪ੍ਰਤੀਕ ਹੈ, ਜੋ ਆਪਣੇ ਜ਼ਿੰਦਗੀ ਨੂੰ ਫਿਰ ਤੋਂ ਦੁਬਾਰਾ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। beingsalmankhan ਅਤੇ ਉਨ੍ਹਾਂ ਦੀ ਟੀਮ ਦਾ ਸਾਡੇ ਨਾਲ ਖੜ੍ਹੇ ਹੋਣ ਅਤੇ ਇਸ ਮਾਨਵਤਾਵਾਦੀ ਮਿਸ਼ਨ ਦਾ ਸਮਰਥਨ ਕਰਨ ਲਈ ਦਿਲੋਂ ਧੰਨਵਾਦ। ਇਕੱਠੇ ਮਿਲ ਕੇ, ਅਸੀਂ ਉਨ੍ਹਾਂ ਲੋਕਾਂ ਨੂੰ ਦਿਲਾਸਾ ਅਤੇ ਉਮੀਦ ਦੇ ਸਕਦੇ ਹਾਂ ਜਿਨ੍ਹਾਂ ਨੂੰ ਇਸਦੀ ਸਭ ਤੋਂ ਵੱਧ ਲੋੜ ਹੈ।


author

cherry

Content Editor

Related News