''ਮੈਂ ਬੀਫ ਤੇ ਮਟਨ ਦਾ ਸ਼ੌਕੀਨ ਹਾਂ..'' ''ਰਾਮਾਇਣ'' ''ਚ ਰਾਮ ਬਣਨ ਤੋਂ ਪਹਿਲਾਂ ਰਣਬੀਰ ਕਪੂਰ ਦੀ ਇਸ ਵੀਡੀਓ ਨਾਲ ਮਚਿਆ ਬਵਾਲ

Monday, Mar 17, 2025 - 10:34 AM (IST)

''ਮੈਂ ਬੀਫ ਤੇ ਮਟਨ ਦਾ ਸ਼ੌਕੀਨ ਹਾਂ..'' ''ਰਾਮਾਇਣ'' ''ਚ ਰਾਮ ਬਣਨ ਤੋਂ ਪਹਿਲਾਂ ਰਣਬੀਰ ਕਪੂਰ ਦੀ ਇਸ ਵੀਡੀਓ ਨਾਲ ਮਚਿਆ ਬਵਾਲ

ਮੁੰਬਈ- ਅਦਾਕਾਰ ਰਣਬੀਰ ਕਪੂਰ ਪਿਛਲੇ ਕਾਫ਼ੀ ਸਮੇਂ ਤੋਂ ਆਪਣੀ ਆਉਣ ਵਾਲੀ ਫਿਲਮ 'ਰਾਮਾਇਣ' ਨੂੰ ਲੈ ਕੇ ਸੁਰਖੀਆਂ ਵਿੱਚ ਹਨ, ਜਿਸ ਵਿੱਚ ਉਹ ਭਗਵਾਨ ਰਾਮ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਇਸ ਫਿਲਮ ਦੀ ਸ਼ੂਟਿੰਗ ਅਜੇ ਵੀ ਚੱਲ ਰਹੀ ਹੈ, ਪਰ ਰਿਲੀਜ਼ ਹੋਣ ਤੋਂ ਪਹਿਲਾਂ ਹੀ ਰਣਬੀਰ ਕਪੂਰ ਨੂੰ ਲੈ ਕੇ ਇੱਕ ਨਵਾਂ ਵਿਵਾਦ ਸਾਹਮਣੇ ਆਇਆ ਹੈ।

ਇਹ ਵੀ ਪੜ੍ਹੋ: ਕੈਂਸਰ ਤੋਂ ਜੰਗ ਹਾਰੀ ਮਸ਼ਹੂਰ ਅਦਾਕਾਰਾ, ਦੁਨੀਆ ਨੂੰ ਕਿਹਾ ਅਲਵਿਦਾ

 

 
 
 
 
 
 
 
 
 
 
 
 
 
 
 
 

A post shared by Jagruk Jantaa (@jagruk_jantaa)

ਦਰਅਸਲ, ਰਣਬੀਰ ਕਪੂਰ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਖੁਦ ਨੂੰ ਬੀਫ ਅਤੇ ਮਟਨ ਲਵਰ ਦੱਸਦੇ ਦਿਖਾਈ ਦੇ ਰਹੇ ਹਨ। ਇਹ ਵੀਡੀਓ ਇੱਕ ਔਰਤ ਨੇ ਸ਼ੇਅਰ ਕੀਤੀ ਹੈ, ਜਿਸ ਵਿੱਚ ਰਣਬੀਰ ਕਪੂਰ ਕਹਿ ਰਹੇ ਹਨ ਕਿ ਉਹ ਮਟਨ, ਪਾਇਆ ਅਤੇ ਬੀਫ ਦਾ ਬਹੁਤ ਵੱਡਾ ਸ਼ੁਕੀਨ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ, ਔਰਤ ਨੇ ਇਸ 'ਤੇ ਪ੍ਰਤੀਕਿਰਿਆ ਦਿੱਤੀ ਅਤੇ ਕਿਹਾ, "ਤੁਹਾਨੂੰ ਰਣਬੀਰ ਕਪੂਰ ਦਾ ਇਹ ਇੰਟਰਵਿਊ ਦੇਖਣਾ ਚਾਹੀਦਾ ਹੈ ਜਿਸ ਵਿੱਚ ਉਹ ਬੀਫ ਅਤੇ ਮੀਟ ਦਾ ਬਹੁਤ ਵੱਡਾ ਸ਼ੌਕੀਨ ਹੋਣ ਦਾ ਦਾਅਵਾ ਕਰ ਰਹੇ ਹਨ। ਫਿਰ ਸੋਚੋ, ਇੱਕ ਫਿਲਮ 'ਰਾਮਾਇਣ' ਆ ਰਹੀ ਹੈ, ਜਿਸ ਵਿੱਚ ਉਹ ਰਾਮ ਦੀ ਭੂਮਿਕਾ ਨਿਭਾਉਣਗੇ। ਉਹ ਨਾ ਸਿਰਫ਼ ਰਾਮ ਦੀ ਭੂਮਿਕਾ ਨਿਭਾਉਣ ਜਾ ਰਹੇ ਹਨ, ਸਗੋਂ ਪਰਸ਼ੂਰਾਮ ਦੀ ਭੂਮਿਕਾ ਵੀ ਨਿਭਾਉਣਗੇ। ਹੁਣ ਇੱਕ ਗੱਲ 'ਤੇ ਵਿਚਾਰ ਕਰੋ, ਹਮੇਸ਼ਾ ਬਾਲੀਵੁੱਡ ਵਾਲੇ ਹੀ ਕਿਉਂ ਹਮੇਸ਼ਾ ਸਾਡੇ ਸਨਾਤਨ ਧਰਮ ਨੂੰ ਨਿਸ਼ਾਨਾ ਬਣਾਉਂਦੇ ਹਨ? ਜੇਕਰ ਰਾਮਾਇਣ ਦਿਖਾਉਣੀ ਹੀ ਹੈ, ਤਾਂ ਇਸਨੂੰ ਐਨੀਮੇਸ਼ਨ ਰਾਹੀਂ ਦਿਖਾਓ, ਪਰ ਅਸਲ ਜ਼ਿੰਦਗੀ ਵਿੱਚ, ਜਿਨ੍ਹਾਂ ਲੋਕਾਂ ਦਾ ਜੀਵਨ ਅਜਿਹਾ ਹੈ, ਉਨ੍ਹਾਂ ਨੂੰ ਸਾਡੇ ਦੇਵਤਿਆਂ ਦੇ ਰੂਪ ਵਿਚ ਦਿਖਾਉਣਾ ਕੀ ਸਹੀ ਹੈ?

ਇਹ ਵੀ ਪੜ੍ਹੋ: ਹੋਲੀ ਪਾਰਟੀ 'ਤੇ ਮਸ਼ਹੂਰ ਅਦਾਕਾਰਾ ਨਾਲ ਹੋਈ ਛੇੜਛਾੜ

ਰਣਬੀਰ ਦੀ ਇਹ ਵੀਡੀਓ ਵਾਇਰਲ ਹੁੰਦੇ ਹੀ ਲੋਕ ਇਸ 'ਤੇ ਟਿੱਪਣੀਆਂ ਕਰ ਰਹੇ ਹਨ। ਕੁਝ ਲੋਕ ਔਰਤ ਦੇ ਬਿਆਨ ਨਾਲ ਸਹਿਮਤ ਹੋਏ, ਜਦੋਂਕਿ ਕੁਝ ਨੇ ਇਸਦਾ ਵਿਰੋਧ ਵੀ ਕੀਤਾ ਹੈ। ਇੱਕ ਯੂਜ਼ਰ ਨੇ ਲਿਖਿਆ, "ਜੇਕਰ ਰਣਬੀਰ ਕਪੂਰ ਨੂੰ ਐਨੀਮੇਟਡ ਕਿਰਦਾਰ ਲਈ ਕਾਸਟ ਕੀਤਾ ਜਾਂਦਾ ਤਾਂ ਕੋਈ ਗੱਲ ਨਹੀਂ ਸੀ।" ਇੱਕ ਹੋਰ ਨੇ ਕਿਹਾ, "ਰਾਮਾਇਣ 'ਤੇ ਕੋਈ ਵੀ ਫਿਲਮ ਬਣੇ, ਇਸਦੀ ਪ੍ਰਮਾਣਿਕਤਾ 'ਤੇ ਸਵਾਲ ਨਹੀਂ ਉਠਾਏ ਜਾਣੇ ਚਾਹੀਦੇ, ਪਰ ਇਹ ਸੱਚ ਹੈ ਕਿ ਲੋਕਾਂ ਦੀਆਂ ਭਾਵਨਾਵਾਂ ਇਸ ਨਾਲ ਜੁੜੀਆਂ ਹੋਈਆਂ ਹਨ।" ਇਸ ਦੇ ਨਾਲ ਹੀ ਕੁਝ ਲੋਕ ਕਹਿੰਦੇ ਹਨ ਕਿ ਇਹ ਸਿਰਫ਼ ਇੱਕ ਫਿਲਮ ਦਾ ਹਿੱਸਾ ਹੈ ਅਤੇ ਕਿਸੇ ਨੂੰ ਵੀ ਕਿਸੇ ਦੀ ਨਿੱਜੀ ਜ਼ਿੰਦਗੀ 'ਤੇ ਟਿੱਪਣੀ ਕਰਨ ਦਾ ਅਧਿਕਾਰ ਨਹੀਂ ਹੈ।

ਇਹ ਵੀ ਪੜ੍ਹੋ: AR ਰਹਿਮਾਨ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਇਸ ਕਾਰਨ ਕਰਵਾਇਆ ਗਿਆ ਸੀ ਦਾਖਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News