ਵਿਆਹ ਦੇ 1 ਸਾਲ ਬਾਅਦ ਮਾਂ ਬਣੀ ਇਹ ਸਿੰਗਰ, ਪੁੱਤਰ ਨੂੰ ਦਿੱਤਾ ਜਨਮ- ਕਿਹਾ ਵਾਹਿਗੁਰੂ ਤੇਰਾ ਸ਼ੁਕਰ ਹੈ

Sunday, Jun 23, 2024 - 01:04 PM (IST)

ਵਿਆਹ ਦੇ 1 ਸਾਲ ਬਾਅਦ ਮਾਂ ਬਣੀ ਇਹ ਸਿੰਗਰ, ਪੁੱਤਰ ਨੂੰ ਦਿੱਤਾ ਜਨਮ- ਕਿਹਾ ਵਾਹਿਗੁਰੂ ਤੇਰਾ ਸ਼ੁਕਰ ਹੈ

ਮੁੰਬਈ- ਮਸ਼ਹੂਰ ਪਲੇਅਬੈਕ ਗਾਇਕ ਅਸੀਸ ਕੌਰ ਦੇ ਘਰ ਖੁਸ਼ੀ ਨੇ ਦਸਤਕ ਦਿੱਤੀ ਹੈ। ਗੀਤ 'ਰਾਤਾਂ ਲੰਬੀਆਂ' ਫੇਮ ਗਾਇਕਾ ਨੇ ਹਾਲ ਹੀ 'ਚ ਪਤੀ ਗੋਲਡੀ ਸੋਹੇਲ ਨਾਲ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ ਹੈ। ਵਿਸ਼ਵ ਸੰਗੀਤ ਦਿਵਸ 'ਤੇ ਉਸ ਨੇ ਇਕ ਪਿਆਰੇ ਪੁੱਤਰ ਨੂੰ ਜਨਮ ਦਿੱਤਾ ਹੈ। ਅਜਿਹੇ 'ਚ ਇਸ ਖਾਸ ਮੌਕੇ 'ਤੇ ਬੱਚੇ ਦਾ ਸਵਾਗਤ ਕਰਨ ਤੋਂ ਬਾਅਦ ਜੋੜੇ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ ਅਤੇ ਉਨ੍ਹਾਂ ਨੇ ਇਹ ਖੁਸ਼ਖਬਰੀ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ।

 

 

 
 
 
 
 
 
 
 
 
 
 
 
 
 
 
 

A post shared by Asees Kaur (@aseeskaurmusic)

ਦੱਸ ਦਈਏ ਕਿ ਅਸੀਸ ਕੌਰ ਅਤੇ ਗੋਲਡੀ ਸੋਹੇਲ ਨੇ 21 ਜੂਨ ਨੂੰ ਆਪਣੇ ਪਹਿਲੇ ਬੱਚੇ, ਇੱਕ ਪੁੱਤਰ ਦਾ ਸਵਾਗਤ ਕੀਤਾ। ਇਹ ਖੁਸ਼ਖਬਰੀ ਦਿੰਦੇ ਹੋਏ, ਜੋੜੇ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਇਕ ਪਿਆਰੀ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿਚ ਗਾਇਕਾ ਆਪਣੇ ਪਤੀ ਦੀ ਗੋਦ 'ਚ ਸਿਰ ਅਤੇ ਹੱਥ 'ਚ ਬੇਬੀ ਜੁੱਤੇ ਲੈ ਕੇ ਪੋਜ਼ ਦੇ ਰਹੀ ਹੈ। ਇਸ ਫੋਟੋ ਨੂੰ ਪੋਸਟ ਕਰਨ ਤੋਂ ਬਾਅਦ, ਉਸ ਨੇ ਕੈਪਸ਼ਨ 'ਚ ਲਿਖਿਆ - 'ਵਾਹਿਗੁਰੂ, ਧੰਨਵਾਦ। ਬਹੁਤ ਖੁਸ਼ੀ ਅਤੇ ਧੰਨਵਾਦ ਦੇ ਨਾਲ, ਅਸੀਂ ਵਿਸ਼ਵ ਸੰਗੀਤ ਦਿਵਸ 'ਤੇ ਸਾਡੇ ਪਿਆਰੇ ਬੱਚੇ ਦੇ ਜਨਮ ਦਾ ਐਲਾਨ ਕਰਦੇ ਹਾਂ। ਸਾਡਾ ਦਿਲ ਪਿਆਰ, ਖੁਸ਼ੀ ਅਤੇ ਧੰਨਵਾਦ ਨਾਲ ਭਰਿਆ ਹੋਇਆ ਹੈ। 

ਇਹ ਖ਼ਬਰ ਵੀ ਪੜ੍ਹੋ- ਪਸ਼ਮੀਨਾ ਰੋਸ਼ਨ ਨੇ ਆਪਣੀ ਛੋਟੀ ਫੈਨਜ਼ ਨਾਲ ਸ਼ੇਅਰ ਕੀਤੀ ਡਾਂਸ ਕਰਦੇ ਦੀ ਕਿਊਟ ਵੀਡੀਓ

ਤੁਹਾਨੂੰ ਦੱਸ ਦੇਈਏ ਕਿ 'ਅਖ ਲੜ ਜਾਵੇ' ਗੀਤ ਫੇਮ ਗਾਇਕ ਗੋਲਡੀ ਸੋਹੇਲ ਨਾਲ 18 ਜੂਨ 2023 ਨੂੰ ਵਿਆਹ ਹੋਇਆ ਹੈ ਅਤੇ ਵਿਆਹ ਦੇ ਕਰੀਬ ਇਕ ਸਾਲ ਦੇ ਅੰਦਰ ਹੀ ਇਸ ਜੋੜੇ ਨੇ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ ਹੈ।


author

Priyanka

Content Editor

Related News