ਖੁਸ਼ਖਬਰੀ! ਮੁੜ ਸਿਨੇਮਾਘਰਾਂ ''ਚ ਰਿਲੀਜ਼ ਹੋਵੇਗੀ ਇਹ ਪੰਜਾਬੀ ਫ਼ਿਲਮ
Monday, Sep 30, 2024 - 01:45 PM (IST)

ਜਲੰਧਰ (ਬਿਊਰੋ) : ਸਾਲ 2022 'ਚ ਰਿਲੀਜ਼ ਹੋਈ ਪੰਜਾਬੀ ਫ਼ਿਲਮ 'ਮੋਹ' ਉਮੀਦ ਅਨੁਸਾਰ ਸਫ਼ਲਤਾ ਹਾਸਲ ਕਰਨ 'ਚ ਅਸਫ਼ਲ ਰਹੀ ਸੀ, ਜਿਸ ਨੂੰ ਸਿਨੇਮਾ ਦੇ ਬਦਲੇ ਅਨੁਕੂਲ ਮਾਹੌਲ ਤੋਂ ਬਾਅਦ ਫਿਰ ਰੀ-ਰਿਲੀਜ਼ ਕੀਤਾ ਜਾ ਰਿਹਾ ਹੈ, ਜੋ ਜਲਦ ਮੁੜ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ। 'ਸਾਈ ਨਰੋਤਮ ਜੀ ਸਟੂਡਿਓਜ਼', 'ਟਿਪਸ ਫਿਲਮਜ਼ ਲਿਮਿਟਡ' ਅਤੇ 'ਓਰੀਅਨ ਸਟੂਡਿਓਜ਼' ਵੱਲੋਂ ਨਿਰਮਿਤ ਕੀਤੀ ਗਈ ਉਕਤ ਫ਼ਿਲਮ 'ਚ ਮਰਹੂਮ ਸੁਰਜੀਤ ਬਿੰਦਰਖੀਆ ਦੇ ਸਪੁੱਤਰ ਗੀਤਾਜ਼ ਬਿੰਦਰਖੀਆ ਅਤੇ ਪਾਲੀਵੁੱਡ ਦੀ ਟੌਪ ਅਦਾਕਾਰਾ ਸਰਗੁਣ ਮਹਿਤਾ ਲੀਡ ਜੋੜੀ ਵਜੋਂ ਨਜ਼ਰ ਆਏ ਸਨ। ਇਨ੍ਹਾਂ ਤੋਂ ਇਲਾਵਾ ਫ਼ਿਲਮ ਦੀ ਸਟਾਰ ਕਾਸਟ ਦੀ ਗੱਲ ਕੀਤੀ ਜਾਵੇ ਤਾਂ ਇਸ 'ਚ ਅਮ੍ਰਿਤ ਅੰਬੀ, ਪ੍ਰਭ ਬੈਂਸ, ਪ੍ਰਕਾਸ਼ ਗਾਧੂ, ਬਲਰਾਜ ਸਿੱਧੂ, ਸੁਖਦੇਵ ਲੱਧੜ, ਅਮਨ ਸੁਤਧਾਰ, ਇਕਤਾਰ ਸਿੰਘ, ਜਸ਼ਨਜੀਤ ਗੋਸ਼ਾ, ਪਰਮਿੰਦਰ ਗੋਸ਼ਾ, ਅਨੀਤਾ ਮੀਤ, ਕੁਮਾਰ ਅਜੇ, ਕੁਲਵਿੰਦਰ ਸਿੱਧੂ, ਵਿਕਰਮ ਪੰਨੂ, ਫਤਹਿ ਸਿਆਨ ਆਦਿ ਸ਼ੁਮਾਰ ਰਹੇ।
ਇਹ ਖ਼ਬਰ ਵੀ ਪੜ੍ਹੋ - ਆਈਫਾ ਐਵਾਰਡ 'ਚ ਗੂੰਜਿਆ ਕਰਨ ਔਜਲਾ ਦਾ ਨਾਂ, ਮਿਲਿਆ ਇਹ ਖ਼ਾਸ ਸਨਮਾਨ
ਰਾਜਸਥਾਨ ਦੇ ਵੱਖ-ਵੱਖ ਹਿੱਸਿਆਂ 'ਚ ਫਿਲਮਾਈ ਗਈ ਉਕਤ ਰੋਮਾਂਟਿਕ ਅਤੇ ਸੰਗੀਤਮਈ ਫ਼ਿਲਮ ਦਾ ਲੇਖਨ ਅਤੇ ਨਿਰਦੇਸ਼ਨ ਜਗਦੀਪ ਸਿੱਧੂ ਦੁਆਰਾ ਕੀਤਾ ਗਿਆ ਸੀ। ਇਸ ਫ਼ਿਲਮ ਨੂੰ ਆਲੋਚਕਾਂ ਅਤੇ ਬੁੱਧੀਜੀਵੀ ਵਰਗ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਸੀ, ਹਾਲਾਂਕਿ ਇਸ ਫ਼ਿਲਮ ਨੂੰ ਸਿੰਗਲ ਸਕ੍ਰੀਨ ਦਰਸ਼ਕਾਂ ਦੁਆਰਾ ਪਸੰਦ ਨਹੀਂ ਕੀਤਾ ਗਿਆ, ਜੋ ਕਿਸੇ ਵੀ ਫ਼ਿਲਮ ਨੂੰ ਸਫ਼ਲਤਾ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਉਂਦੇ ਆ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - ਫ਼ਿਲਮ ਇੰਡਸਟਰੀ ਛਾਇਆ ਮਾਤਮ, ਦਰਿਆ ’ਚੋਂ ਮਿਲੀ ਪ੍ਰਸਿੱਧ ਅਦਾਕਾਰ ਦੀ ਲਾਸ਼
ਪਾਲੀਵੁੱਡ ਦੀਆਂ ਬਹੁ-ਚਰਚਿਤ ਅਤੇ ਬਿਹਤਰੀਨ ਫ਼ਿਲਮਾਂ 'ਚ ਅਪਣੀ ਮੌਜੂਦਗੀ ਦਰਜ ਕਰਵਾਉਣ ਵਾਲੀ ਉਕਤ ਫ਼ਿਲਮ ਦਾ ਸੰਗੀਤ ਬੀ ਪ੍ਰਾਕ ਵੱਲੋਂ ਤਿਆਰ ਕੀਤਾ ਗਿਆ, ਜਿਨ੍ਹਾਂ ਦੁਆਰਾ ਸੰਗੀਤਬੱਧ ਕੀਤੇ ਗਏ ਮਨਮੋਹਕ ਗਾਣਿਆ ਨੂੰ ਦਰਸ਼ਕਾਂ ਅਤੇ ਸੰਗੀਤ ਪ੍ਰੇਮੀਆਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ। ਨਿਰਮਾਤਾ ਅੰਕਿਤ ਵਿਜਨ, ਨਵਦੀਪ ਨਰੂਲਾ, ਗਿਰੀਸ਼ ਕੁਮਾਰ, ਰਿੱਕੀ ਸਿੰਘ ਬੇਦੀ, ਰਮਨਦੀਪ ਸਿੰਘ, ਬਰਿੰਦਰ ਸਿੰਘ, ਸਹਿ ਨਿਰਮਾਣਕਾਰ ਕਿਰਨ ਯਾਦਵ ਵੱਲੋਂ ਨਿਰਮਿਤ ਕੀਤੀ ਗਈ ਉਕਤ ਫ਼ਿਲਮ ਹੁਣ 4 ਅਕਤੂਬਰ 2024 ਨੂੰ ਮੁੜ ਸਿਨੇਮਾਘਰਾਂ 'ਚ ਵਾਪਸੀ ਕਰਨ ਜਾ ਰਹੀ ਹੈ, ਜਿਸ ਨੂੰ ਇਸ ਦੂਜੇ ਪੜਾਅ ਅਧੀਨ ਕੁਝ ਕੁ ਸਕ੍ਰੀਨ 'ਤੇ ਰਿਲੀਜ਼ ਕੀਤਾ ਜਾਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।