ਧੀ ਨੂੰ ਲੈ ਕੇ ਪਹਿਲੀ ਵਾਰ ਬੋਲੀ ਪ੍ਰਿਯੰਕਾ ਚੋਪੜਾ, ਆਖੀ ਇਹ ਗੱਲ

Thursday, Apr 14, 2022 - 04:26 PM (IST)

ਧੀ ਨੂੰ ਲੈ ਕੇ ਪਹਿਲੀ ਵਾਰ ਬੋਲੀ ਪ੍ਰਿਯੰਕਾ ਚੋਪੜਾ, ਆਖੀ ਇਹ ਗੱਲ

ਮੁੰਬਈ- ਅਦਾਕਾਰਾ ਪ੍ਰਿਯੰਕਾ ਚੋਪੜਾ ਨਾ ਸਿਰਫ਼ ਇਕ ਬਹੁਤ ਵਧੀਆ ਅਦਾਕਾਰਾ ਹੈ। ਸਗੋਂ ਇਕ ਪਰਫੈਕਟ ਪਤਨੀ ਅਤੇ ਆਪਣੀ ਧੀ ਦੀ ਸੁਪਰ ਮਾਂ ਵੀ ਹੈ। ਜੋੜੇ ਨੇ ਇਸ ਸਾਲ ਜਨਵਰੀ ’ਚ ਸੈਰੋਗੇਸੀ ਦੇ ਰਾਹੀਂ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ ਹੈ। ਕਈ ਵਾਰ ਉਹ ਆਪਣੀ ਧੀ ਨੂੰ ਲੈ ਕੇ ਪੋਸਟ ਸਾਂਝੇ ਕਰ ਚੁੱਕੇ ਹਨ। ਹਾਲ ਹੀ ’ਚ ਅਦਾਕਾਰਾ ਨੇ ਪਹਿਲੀ ਵਾਰ ਆਪਣੀ ਧੀ ਦੇ ਬਾਰੇ ਗੱਲ ਕੀਤੀ ਹੈ ਕਿ ਉਹ ਆਪਣੀ ਧੀ ਦੇ ਲਈ ਕਿਸ ਤਰ੍ਹਾਂ ਦੇ ਮਾਤਾ-ਪਿਤਾ ਬਣਨਾ ਚਾਹੁੰਦੇ ਹਾਂ। ਦਰਅਸਲ ਪ੍ਰਿਯੰਕਾ ਚੋਪੜਾ ਨੇ ਲੀਲੀ ਸਿੰਘ ਦੇ ਨਾਲ ਗੱਲਬਾਤ ਕਰਦੇ ਨਵੇਂ ਮਾਤਾ-ਪਿਤਾ ਦੇ ਤੌਰ ’ਤੇ ਆਪਣੇ ਵਿਚਾਰ ਸਾਂਝੇ ਕੀਤੇ।

PunjabKesari
ਪ੍ਰਿਯੰਕਾ ਚੋਪੜਾ ਨੇ ਕਿਹਾ ਕਿ,‘ਮੈਂ ਨਵੇਂ ਮਾਤਾ- ਪਿਤਾ ਬਣਨ ’ਤੇ ਇਹ  ਸੋਚਦੀ ਰਹਿੰਦੀ ਹਾਂ ਕਿ ਮੈਂ ਕਦੇ ਵੀ ਆਪਣੀ ਇਛਾਵਾਂ, ਡਰ ਅਤੇ ਆਪਣੀ ਪਰਵਰਿਸ਼ ਨੂੰ ਆਪਣੀ ਧੀ ’ਤੇ ਨਹੀਂ ਪਾਵਾਂਗੀ। ਮੈਨੂੰ ਹਮੇਸ਼ਾ ਇਹ ਵਿਸ਼ਵਾਸ ਰਿਹਾ ਹੈ ਕਿ ਬੱਚੇ ਤੁਹਾਡੇ ਰਾਹੀਂ ਆਉਂਦੇ ਹਨ, ਤੁਹਾਡੇ ਵਿਚੋਂ ਨਹੀਂ। ਇਸ ’ਚ ਕੋਈ ਵਿਸ਼ਵਾਸ ਨਹੀਂ ਹੈ ਕਿ ਜਿਵੇਂ ਕਿ ਇਹ ਮੇਰਾ ਬੱਚਾ ਹੈ ਅਤੇ ਮੈਂ ਇਸ ਨੂੰ ਹਰ ਚੀਜ਼ ਦਾ ਰੂਪ ਦੇਵਾਂਗੀ। ਉਹ ਤੁਹਾਡੇ ਦੁਆਰਾ ਆਪਣੇ ਜੀਵਨ ਨੂੰ ਲੱਭਣ ਅਤੇ ਬਣਾਉਣ ਲਈ ਆਉਂਦੇ ਹਨ। ਮੇਰੇ ਮਾਤਾ-ਪਿਤਾ ਨਾਨ ਜਜਮੈਂਟਲ ਸੀ। ਇਸ ਨੇ ਸੱਚਮੁੱਚ ਮੇਰੀ ਬਹੁਤ ਮਦਦ ਕੀਤੀ।’

https://www.instagram.com/tv/CcUKMEaD9Nl/?utm_source=ig_web_copy_link
ਜ਼ਿਕਰਯੋਗ ਇਹ ਹੈ ਕਿ ਪ੍ਰਿਯੰਕਾ ਡਾ.ਮਧੂ ਚੋਪੜਾ ਅਤੇ ਅਸ਼ੋਕ ਚੋਪੜਾ ਦੀ ਧੀ ਹੈ। ਦੋਵੇਂ ਹੀ ਫੌਜ ’ਚ ਡਾਕਟਰ ਵਜੋਂ ਕੰਮ ਕਰਦੇ ਸਨ। ਮਧੂ ਚੋਪੜਾ ਨੇ ਅਜੇ ਆਪਣੀ ਦੋਹਤੀ ਨੂੰ ਮਿਲਣਾ ਹੈ। ਇਕ ਪ੍ਰੋਗਰਾਮ ’ਚ ਇਕ ਪੈਪਰਾਜ਼ੀ ਨਾਲ ਗੱਲ ਕਰਦੇ ਹੋਏ ਕਿਹਾ ਕਿ ਧੀ ਦਾ ਨਾਂ ਅਜੇ ਤੱਕ ਨਹੀਂ ਰੱਖਿਆ। ਨਾਨੀ ਬਣਨ ਦੀ ਖੁਸ਼ੀ ਨੂੰ ਉਨ੍ਹਾਂ ਨੇ ਕਿਹਾ ਕਿ ਨਾਨੀ ਬਣ ਕੇ ਮੈਨੂੰ ਬਹੁਤ ਖੁਸ਼ੀ ਹੋਈ। ਮੈਂ ਹਰ ਸਮੇਂ ਮੁਸਕਰਾਉਦੀ ਅਤੇ ਖੁਸ਼ ਰਹਿੰਦੀ ਹਾਂ।

PunjabKesari
ਪ੍ਰਿਯੰਕਾ ਦੇ ਕੰਮ ਦੀ ਗੱਲ ਕਰੀਏ ਤਾਂ ਅਦਾਕਾਰਾ ਕੋਲ ਫ਼ਿਲਹਾਲ ਕਈ ਪ੍ਰਾਜੈਕਟ ਹਨ। ਉਨ੍ਹਾਂ ਨੇ ਟੇਕਸਟ ਫ਼ਾਰ ਯੂ ਅਤੇ ਵੈੱਬ ਸੀਰੀਜ਼ 'ਸਿਟਾਡੇਲ' ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਝੋਲੀ ’ਚ ਫ਼ਰਹਾਨ ਅਖਤਰ ਦੀ ਬਾਲੀਵੁੱਡ ਫ਼ਿਲਮ 'ਜੀਅ ਲੇ ਜ਼ਰਾ' ਵੀ ਸ਼ਾਮਲ ਹੈ।


author

Aarti dhillon

Content Editor

Related News