ਇੰਝ ਖੁੱਲ੍ਹਿਆ ਸੀ ਰੇਖਾ ਅਤੇ ਅਮਿਤਾਭ ਬੱਚਨ ਦੇ ਅਫੇਅਰ ਦਾ ਰਾਜ਼, ਇਹ ਸੀ ਪੂਰੀ ਕਹਾਣੀ

Wednesday, Jun 16, 2021 - 10:06 AM (IST)

ਇੰਝ ਖੁੱਲ੍ਹਿਆ ਸੀ ਰੇਖਾ ਅਤੇ ਅਮਿਤਾਭ ਬੱਚਨ ਦੇ ਅਫੇਅਰ ਦਾ ਰਾਜ਼, ਇਹ ਸੀ ਪੂਰੀ ਕਹਾਣੀ

ਮੁੰਬਈ- ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਅਤੇ ਰੇਖਾ ਦੀ ਨੇੜਤਾ ਨਾਲ ਜੁੜੀਆਂ ਕਹਾਣੀਆਂ ਅੱਜ ਵੀ ਇੰਡਸਟਰੀ ਵਿੱਚ ਬਿਆਨੀਆਂ ਜਾਂਦੀਆਂ ਹਨ। ਖ਼ਬਰਾਂ ਅਨੁਸਾਰ ਅਮਿਤਾਭ ਬੱਚਨ ਅਤੇ ਰੇਖਾ ਦੀ ਨੇੜਤਾ ਫ਼ਿਲਮ 'ਦੋ ਅੰਜਾਣੇ' ਦੇ ਸੈੱਟਾਂ ਤੋਂ ਵਧ ਗਈ ਸੀ। ਵਿਆਹ ਹੋਣ ਦੇ ਬਾਵਜੂਦ ਬਿੱਗ ਬੀ ਰੇਖਾ ਦੇ ਪਿਆਰ ਵਿੱਚ ਪਾਗਲ ਸਨ।

PunjabKesari
ਖ਼ਬਰਾਂ ਅਨੁਸਾਰ ਰੇਖਾ ਵੀ ਸ਼ਾਮ ਦਾ ਸਮਾਂ ਸਿਰਫ ਬਿਗ ਬੀ ਨਾਲ ਬਿਤਾਉਂਦੀ ਸੀ। ਕਿਹਾ ਜਾਂਦਾ ਹੈ ਕਿ ਲੰਬੇ ਸਮੇਂ ਤੋਂ ਅਮਿਤਾਭ ਅਤੇ ਰੇਖਾ ਦਾ ਅਫੇਅਰ ਟੌਪ ਸੀਕਰੇਟ ਰਿਹਾ। ਸਿਰਫ ਨੇੜਲੇ ਲੋਕਾਂ ਨੂੰ ਛੱਡ ਕੇ ਕਿਸੇ ਨੂੰ ਵੀ ਉਨ੍ਹਾਂ ਦੇ ਅਫੇਅਰ ਬਾਰੇ ਪਤਾ ਨਹੀਂ ਸੀ।
ਹਾਲਾਂਕਿ ਫ਼ਿਲਮ 'ਗੰਗਾ ਕੀ ਸੌਗੰਧ' ਦੀ ਸ਼ੂਟਿੰਗ ਦੇ ਦੌਰਾਨ ਕੁਝ ਅਜਿਹਾ ਹੋਇਆ ਜਿਸ ਨੇ ਅਮਿਤਾਭ ਅਤੇ ਰੇਖਾ ਦੇ ਰਿਸ਼ਤੇ ਨੂੰ ਉਜਾਗਰ ਕੀਤਾ। ਇਸ ਫ਼ਿਲਮ ਦੀ ਸ਼ੂਟਿੰਗ ਰਾਜਸਥਾਨ 'ਚ ਰੱਖੀ ਸੀ। ਫ਼ਿਲਮ ਦੀ ਪੂਰੀ ਯੂਨਿਟ ਨਾਲ ਅਮਿਤਾਭ ਅਤੇ ਰੇਖਾ ਵੀ ਇੱਥੇ ਮੌਜੂਦ ਸਨ, ਜਦੋਂ ਸਥਾਨਕ ਲੋਕਾਂ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਸ਼ੂਟਿੰਗ ਵਾਲੀ ਜਗ੍ਹਾ 'ਤੇ ਚੰਗੀ ਭੀੜ ਇਕੱਠੀ ਹੋ ਗਈ।

PunjabKesari
ਖ਼ਬਰਾਂ ਦੀ ਮੰਨੀਏ ਤਾਂ ਇਸ ਭੀੜ ਵਿੱਚੋਂ ਇੱਕ ਵਿਅਕਤੀ ਨੇ ਰੇਖਾ 'ਤੇ ਟਿੱਪਣੀ ਕਰਨੀ ਸ਼ੁਰੂ ਕਰ ਦਿੱਤੀ, ਪਹਿਲਾਂ ਤਾਂ ਯੂਨਿਟ ਦੇ ਲੋਕਾਂ ਨੇ ਉਸ ਨੂੰ ਸਮਝਾਇਆ ਪਰ ਉਹ ਨਹੀਂ ਮੰਨਿਆ।ਕੁਝ ਸਮੇਂ ਚੁੱਪ ਰਹਿਣ ਤੋਂ ਬਾਅਦ ਇਹ ਵਿਅਕਤੀ ਰੇਖਾ ਨਾਲ ਬਦਸਲੂਕੀ ਕਰਨ ਲੱਗਾ। ਵਾਰ-ਵਾਰ ਸਮਝਾਉਣ ਦੇ ਬਾਅਦ ਵੀ ਜਦੋਂ ਉਹ ਨਹੀਂ ਮੰਨਿਆ ਤਾਂ ਬਿਗ ਬੀ ਗੁੱਸੇ ਹੋ ਗਏ। ਅਮਿਤਾਭ ਬੱਚਨ ਸ਼ੂਟਿੰਗ ਦੇ ਵਿਚਕਾਰ ਹੀ ਬਾਹਰ ਆ ਕੇ ਇਸ ਆਦਮੀ ਨੂੰ ਕੁੱਟਿਆ।

PunjabKesari
ਕਿਸੇ ਨੂੰ ਉਮੀਦ ਨਹੀਂ ਸੀ ਕਿ ਅਮਿਤਾਭ ਅਜਿਹਾ ਕਦਮ ਚੁੱਕਣਗੇ। ਅਮਿਤਾਭ ਵੱਲੋਂ ਰੇਖਾ ਲਈ ਉਸ ਵਿਅਕਤੀ ਨੂੰ ਕੁੱਟਣ ਦੀ ਗੱਲ ਜੰਗਲ ਵਿਚ ਅੱਗ ਵਾਂਗ ਫੈਲ ਗਈ ਅਤੇ ਕਿਹਾ ਜਾਂਦਾ ਹੈ ਕਿ ਇਸ ਨਾਲ ਲੋਕਾਂ ਨੇ ਅੰਦਾਜਾ ਲਾਇਆ ਕਿ ਰੇਖਾ ਅਤੇ ਅਮਿਤਾਭ ਵਿਚਾਲੇ ਕੁਝ ਹੈ।


author

Aarti dhillon

Content Editor

Related News