CID ''ਚ ਲਾਸ਼ ਦਾ ਰੋਲ ਨਿਭਾਉਂਦੀ ਸੀ ਇਹ ਮਸ਼ਹੂਰ ਅਦਾਕਾਰਾ ! ਮਿਲਦੇ ਸੀ 3000 ਰੁਪਏ, ਛਲਕਿਆ ਦਰਦ
Monday, Jun 22, 2026 - 11:38 AM (IST)
ਐਂਟਰਟੇਨਮੈਂਟ ਡੈਸਕ - ਅਦਾਕਾਰਾ ਅਤੇ ‘ਬਿੱਗ ਬੌਸ 16’ ਫੇਮ ਅਰਚਨਾ ਗੌਤਮ ਅੱਜ ਕਿਸੇ ਪਛਾਣ ਦੀ ਮੁਥਾਜ ਨਹੀਂ ਹੈ ਪਰ ਉਸ ਨੂੰ ਇੱਥੇ ਤੱਕ ਪਹੁੰਚਣ ਲਈ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਦਰਅਸਲ ਹਾਲ ਹੀ ’ਚ ਰਿਐਲਿਟੀ ਸ਼ੋਅ ‘ਤੁਮ ਹੋ ਨਾ-ਘਰ ਕੀ ਸੁਪਰਸਟਾਰ’ ’ਚ ਆਪਣੇ ਸੰਘਰਸ਼ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਉਹ ਇਮੋਸ਼ਨਲ ਹੋ ਗਈ।

ਉਸ ਨੇ ਦੱਸਿਆ ਕਿ ਕਰੀਅਰ ਦੀ ਸ਼ੁਰੂਆਤ ’ਚ ਉਸ ਨੇ ਟੀ.ਵੀ. ਸ਼ੋਅ ਸੀ.ਆਈ.ਡੀ. ’ਚ ਲਾਸ਼ ਦਾ ਰੋਲ ਕੀਤਾ ਸੀ, ਜਿਸ ਦੇ ਲਈ ਉਸ ਨੂੰ ਰੋਜ਼ਾਨਾ 3 ਹਜ਼ਾਰ ਰੁਪਏ ਮਿਲਦੇ ਸਨ। ਅਰਚਨਾ ਨੂੰ ਘੰਟਿਆਂ ਬੱਧੀ ਬਿਨਾਂ ਹਿੱਲੇ-ਜੁੱਲੇ ਜ਼ਮੀਨ ਜਾਂ ਸਟ੍ਰੈਚਰ ’ਤੇ ਲੇਟਣਾ ਪੈਂਦਾ ਸੀ। ਉਸ ਨੇ ਕਿਹਾ ਕਿ ਨਵੇਂ ਕਲਾਕਾਰਾਂ ਦਾ ਸੰਘਰਸ਼ ਲੋਕ ਅਕਸਰ ਨਹੀਂ ਸਮਝਦੇ। ਅਰਚਨਾ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਮੁੰਬਈ ’ਚ ਸ਼ੁਰੂਆਤੀ ਦਿਨਾਂ ’ਚ ਉਹ ‘ਚਾਲ’ ’ਚ ਰਹਿੰਦੀ ਸੀ, ਆਰਥਿਕ ਤੰਗੀ ਝੱਲਦੀ ਸੀ ਅਤੇ ਕਈ ਵਾਰ ਭੁੱਖੇ ਪੇਟ ਵੀ ਦਿਨ ਗੁਜ਼ਾਰਨੇ ਪਏ। ਹੁਣ ਉਹ ਟੀ.ਵੀ. ਇੰਡਸਟਰੀ ਦਾ ਪ੍ਰਸਿੱਧ ਚਿਹਰਾ ਹੈ।

ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਨੇ ਚੁੱਪ-ਚੁਪੀਤੇ ਕਰਵਾ ਲਿਆ ਵਿਆਹ ! ਡੇਢ ਸਾਲ ਬਾਅਦ ਤਸਵੀਰਾਂ ਸ਼ੇਅਰ ਕਰ ਕੀਤਾ ਖੁਲਾਸਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
