ਵਿਆਹ ਦੇ 20 ਸਾਲ ਬਾਅਦ ਵੱਖ ਹੋਣ ਜਾ ਰਿਹੈ ਇੰਡਸਟਰੀ ਦਾ ਮਸ਼ਹੂਰ ਜੋੜਾ ! ਅਦਾਕਾਰ ਨੇ ਤੋੜੀ ਚੁੱਪੀ

Friday, Jul 24, 2026 - 10:18 AM (IST)

ਵਿਆਹ ਦੇ 20 ਸਾਲ ਬਾਅਦ ਵੱਖ ਹੋਣ ਜਾ ਰਿਹੈ ਇੰਡਸਟਰੀ ਦਾ ਮਸ਼ਹੂਰ ਜੋੜਾ ! ਅਦਾਕਾਰ ਨੇ ਤੋੜੀ ਚੁੱਪੀ

ਐਂਟਰਟੇਨਮੈਂਟ ਡੈਸਕ - ਮਸ਼ਹੂਰ ਟੀਵੀ ਅਦਾਕਾਰ ਕਰਨਵੀਰ ਬੋਹਰਾ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਕਾਰਨ ਚਰਚਾ ਵਿੱਚ ਹਨ। ਪਿਛਲੇ ਕੁੱਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਅਫਵਾਹਾਂ ਚੱਲ ਰਹੀਆਂ ਹਨ ਕਿ ਕਰਨਵੀਰ ਅਤੇ ਉਨ੍ਹਾਂ ਦੀ ਪਤਨੀ, ਟੀਜੇ ਸਿੱਧੂ ਵਿਚਾਲੇ ਕੁੱਝ ਠੀਕ ਨਹੀਂ ਚੱਲ ਰਿਹਾ ਹੈ ਅਤੇ ਉਹ ਵਿਆਹ ਦੇ ਲਗਭਗ 20 ਸਾਲ ਬਾਅਦ ਤਲਾਕ ਲੈਣ ਵਾਲੇ ਹਨ। ਹੁਣ ਇਨ੍ਹਾਂ ਅਟਕਲਾਂ 'ਤੇ ਅਦਾਕਾਰ ਨੇ ਚੁੱਪੀ ਤੋੜੀ ਹੈ। 

ਇਹ ਵੀ ਪੜ੍ਹੋੋ: ਦਿੱਗਜ ਪੰਜਾਬੀ ਅਦਾਕਾਰਾ ਨੇ CJP ਨੂੰ ਦਿੱਤਾ ਸਮਰਥਨ, ਜੰਤਰ-ਮੰਤਰ ਪਹੁੰਚ ਪ੍ਰੋਟੈਸਟ 'ਚ ਲਿਆ ਹਿੱਸਾ

PunjabKesari

ਕਰਨਵੀਰ ਨੇ ਕਿਹਾ ਕਿ ਉਨ੍ਹਾਂ ਨੇ ਕਿਸੇ ਨੂੰ ਵੀ ਆਪਣੀ ਨਿੱਜੀ ਜ਼ਿੰਦਗੀ 'ਤੇ ਸਵਾਲ ਉਠਾਉਣ ਦਾ ਹੱਕ ਨਹੀਂ ਦਿੱਤਾ ਹੈ। ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਨਿੱਜੀ ਰੱਖਣਾ ਪਸੰਦ ਕਰਦੇ ਹਨ ਅਤੇ ਇਸ 'ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ। ਕਰਨਵੀਰ ਨੇ ਇਹ ਵੀ ਸਪਸ਼ਟ ਕੀਤਾ ਕਿ ਉਨ੍ਹਾਂ 'ਤੇ ਨੇਟੀਜ਼ਨਾਂ ਦੀਆਂ ਬੁਰੀਆਂ ਟਿੱਪਣੀਆਂ ਦਾ ਕੋਈ ਅਸਰ ਨਹੀਂ ਪੈਂਦਾ। ਉਨ੍ਹਾਂ ਕਿਹਾ, "ਮੈਂ ਫਿਲਹਾਲ ਇਸ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ। ਜਦੋਂ ਮੈਂ ਕਿਸੇ ਚੀਜ਼ 'ਤੇ ਚਰਚਾ ਨਹੀਂ ਕਰਨਾ ਚਾਹੁੰਦਾ, ਤਾਂ ਮੈਂ ਸਤਿਕਾਰ ਨਾਲ ਕਹਿ ਦਿੰਦਾ ਹਾਂ ਅਤੇ ਮੈਨੂੰ ਉਮੀਦ ਹੈ ਕਿ ਲੋਕ ਇਸ ਗੱਲ ਦੀ ਸਨਮਾਨ ਕਰਨਗੇ।"

ਇਹ ਵੀ ਪੜ੍ਹੋ: ਵਿਆਹ ਦੇ 4 ਮਹੀਨਿਆਂ ਬਾਅਦ ਹੀ ਦਿੱਗਜ ਪੰਜਾਬੀ ਸਿੰਗਰ ਦੇ ਰਿਸ਼ਤੇ 'ਚ ਪਈ ਦਰਾਰ ! ਰੋਂਦੀ ਪਤਨੀ ਨੇ...

PunjabKesari

ਦੱਸ ਦੇਈਏ ਕਿ ਕਰਨਵੀਰ ਬੋਹਰਾ ਅਤੇ ਟੀਜੇ ਸਿੱਧੂ ਨੇ ਨਵੰਬਰ 2006 ਵਿੱਚ ਵਿਆਹ ਕੀਤਾ ਸੀ। ਇਸ ਜੋੜੇ ਦੀਆਂ 3 ਧੀਆਂ ਹਨ। ਆਪਣੇ ਹੁਣ ਤੱਕ ਦੇ ਕਰੀਅਰ ਵਿੱਚ ਕਰਨਵੀਰ ਨੇ 'ਦਿਲ ਦੇ ਦਿ ਦੁਆ...ਸੋਭਾਗਿਆਵਤੀ ਭਵ?', 'ਕਬੂਲ ਹੈ', 'ਨਾਗਿਨ', 'ਕਸੌਟੀ ਜ਼ਿੰਦਗੀ ਕੀ' ਸਣੇ ਕਈ ਮਸ਼ਹੂਰ ਸ਼ੋਅਜ਼ ਵਿਚ ਕੰਮ ਕੀਤਾ ਹੈ। ਟੀਵੀ ਸ਼ੋਅ ਤੋਂ ਇਲਾਵਾ, ਉਨ੍ਹਾਂ ਨੇ 'ਬਿੱਗ ਬੌਸ', 'ਖਤਰੋਂ ਕੇ ਖਿਲਾੜੀ', 'ਝਲਕ ਦਿਖਲਾ ਜਾ', 'ਨੱਚ ਬਲੀਏ', ਅਤੇ 'ਲਾਕ ਅੱਪ' ਵਰਗੇ ਰਿਐਲਿਟੀ ਟੈਲੀਵਿਜ਼ਨ ਸ਼ੋਅ ਵਿੱਚ ਵੀ ਹਿੱਸਾ ਲਿਆ ਹੈ। ਕਰਨਵੀਰ ਨੇ ਲਗਭਗ ਇੱਕ ਸਾਲ ਪਹਿਲਾਂ ਆਪਣੀ ਇੱਕ ਕੰਪਨੀ ਸ਼ੁਰੂ ਕੀਤੀ ਹੈ ਜੋ ਵਰਟੀਕਲ ਮਾਈਕ੍ਰੋ-ਡਰਾਮਾ ਤਿਆਰ ਕਰਦੀ ਹੈ।

ਇਹ ਵੀ ਪੜ੍ਹੋ: ਬਾਥਰੂਮ 'ਚ ਤਿਲਕ ਕੇ ਡਿੱਗਾ ਮਸ਼ਹੂਰ ਅਦਾਕਾਰ ! ਹੋ ਗਿਆ ਫ੍ਰੈਕਚਰ, ਬੈੱਡ ਤੋਂ ਉੱਠਣਾ ਵੀ ਹੋਇਆ ਔਖ਼ਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 

 


author

cherry

Content Editor

Related News