ਹਿਨਾ ਤੇ ਗੌਹਰ ਖ਼ਾਨ ਨੇ ਕੀਤਾ ਇਸ਼ਾਰਾ, ਇਸ ਮੁਕਾਬਲੇਬਾਜ਼ ਨੂੰ ਦੱਸਿਆ ''ਬਿੱਗ ਬੌਸ 14'' ਜੇਤੂ

Thursday, Oct 22, 2020 - 03:17 PM (IST)

ਹਿਨਾ ਤੇ ਗੌਹਰ ਖ਼ਾਨ ਨੇ ਕੀਤਾ ਇਸ਼ਾਰਾ, ਇਸ ਮੁਕਾਬਲੇਬਾਜ਼ ਨੂੰ ਦੱਸਿਆ ''ਬਿੱਗ ਬੌਸ 14'' ਜੇਤੂ

ਜਲੰਧਰ (ਬਿਊਰੋ) : ਹਾਲ ਹੀ 'ਚ 'ਬਿੱਗ ਬੌਸ' ਦੇ ਘਰ 'ਚ ਕੁਝ ਅਜਿਹਾ ਹੋਇਆ ਕਿ ਹਿਨਾ ਖ਼ਾਨ ਅਤੇ ਗੌਹਰ ਖ਼ਾਨ ਘਰ 'ਚ ਇਕ ਮੁਕਾਬਲੇਬਾਜ਼ ਤੋਂ ਕਾਫ਼ੀ ਪ੍ਰਭਾਵਿਤ ਨਜ਼ਰ ਆਈਆਂ। ਇਸ਼ਾਰਿਆਂ-ਇਸ਼ਾਰਿਆਂ 'ਚ ਉਨ੍ਹਾਂ ਨੇ ਇਸ ਮੁਕਾਬਲੇਬਾਜ਼ ਨੂੰ ਇਸ ਸੀਜ਼ਨ ਦਾ ਜੇਤੂ ਦੱਸ ਦਿੱਤਾ। ਪਿਛਲੇ ਹਫ਼ਤੇ ਨਿੱਕੀ ਤੰਬੋਲੀ ਨੂੰ ਘਰ ਦੀ ਇਕ ਕੰਫਰਮਡ ਮੈਂਬਰ ਐਲਾਨ ਦਿੱਤਾ ਗਿਆ ਸੀ। ਉਥੇ ਹੀ ਨਿੱਕੀ ਦੇ ਇਸ ਟੈਗ 'ਤੇ ਬਾਕੀ ਮੁਕਾਬਲੇਬਾਜ਼ਾਂ ਤੋਂ ਫੀਡਬੈਕ ਲਈ ਕਿਹਾ ਗਿਆ ਸੀ।
PunjabKesari
ਘਰ ਦੇ ਪੰਜ ਨਵੇਂ ਪਾਰਟੀਸੀਪੇਂਟਸ ਨੂੰ ਛੱਡ ਕੇ ਬਾਕੀ ਚਾਰ ਮੁਕਾਬਲੇਬਾਜ਼ ਨੇ ਨਿੱਕੀ ਨੂੰ ਟੈਗ ਵਾਪਸ ਲੈਣ ਲਈ ਕਿਹਾ। ਇਸ ਬਾਰੇ ਹਰ ਇਕ ਨੇ ਆਪਣਾ ਤਰਕ ਦਿੱਤਾ। ਜਦੋਂ ਵਾਰੀ ਰੁਬੀਨਾ ਦੀ ਆਈ ਤਾਂ ਉਸ ਨੇ ਨਿੱਕੀ ਦੀਆਂ ਕਈ ਗਲਤੀਆਂ ਸਾਹਮਣੇ ਰੱਖ ਦਿੱਤੀਆਂ। ਉਸ ਨੇ ਕਿਹਾ ਕਿ ਨਿੱਕੀ ਦਾ ਹੰਕਾਰ ਹੈ, ਜੋ ਉਨ੍ਹਾਂ ਨੂੰ ਮਨੁੱਖਤਾ ਤੋਂ ਦੂਰ ਰੱਖ ਰਿਹਾ ਹੈ। ਇਸ ਕਾਰਨ ਉਹ ਅਕਸਰ ਆਪਣਾ ਲਾਭ ਬਿਨ੍ਹਾ ਕਿਸੇ ਦੇ ਨੁਕਸਾਨ ਬਾਰੇ ਸੋਚੇ ਵੇਖਦੀ ਹੈ।
PunjabKesari
ਉਥੇ ਹੀ ਜਿਸ ਤਰ੍ਹਾਂ ਰੁਬੀਨਾ ਨੇ ਆਪਣੀਆਂ ਦਲੀਲਾਂ ਪੇਸ਼ ਕੀਤੀਆਂ ਅਤੇ ਨਿੱਕੀ ਤੰਬੋਲੀ ਦੀਆਂ ਗਲਤੀਆਂ ਦੱਸੀਆਂ। ਦੋਵੇਂ ਸੀਨੀਅਰਜ਼ ਹਿਨਾ ਅਤੇ ਗੌਹਰ ਖ਼ਾਨ ਬਹੁਤ ਪ੍ਰਭਾਵਿਤ ਹੋਏ। ਹਿਨਾ ਨੇ ਇੱਥੋਂ ਤਕ ਕਿ ਗੁਪਤ ਰੂਪ 'ਚ ਕਿਹਾ- 'ਰੁਬੀਨਾ ਬਿੱਗ ਬੌਸ 14' ਅਤੇ ਗੌਹਰ ਕਹਿੰਦੀ ਹੈ- 'ਮੈਂ ਹੁਣੇ ਵੇਖਿਆ।' ਯਾਨੀ ਇਸ਼ਾਰਿਆਂ 'ਚ ਹਿਨਾ ਅਤੇ ਗੌਹਰ ਰੁਬੀਨਾ ਨੂੰ 'ਬਿੱਗ ਬੌਸ 14' ਦੀ ਸੰਭਾਵਤ ਵਿਜੇਤਾ ਦੱਸ ਰਹੇ ਹਨ। ਹਾਲਾਂਕਿ, ਘਰ 'ਚ ਮੌਜੂਦ ਤੀਜਾ ਸੀਨੀਅਰ ਸਿਧਾਰਥ ਸ਼ੁਕਲਾ ਉਨ੍ਹਾਂ ਨਾਲ ਸਹਿਮਤ ਨਹੀਂ ਹੋਇਆ।
PunjabKesari


author

sunita

Content Editor

Related News