6 ਸਾਲ ਮਗਰੋਂ ਭਾਰਤੀ ਫਿਲਮ ''ਚ ਦਿਸੇਗੀ ਇਹ ਸੁੰਦਰੀ, ਪਹਿਲਾਂ ਲਾਏ ਸਨ ਬਾਲੀਵੁੱਡ ''ਤੇ ਗੰਭੀਰ ਦੋਸ਼
Saturday, Dec 28, 2024 - 11:58 AM (IST)
ਮੁੰਬਈ (ਬਿਊਰੋ) : ਐੱਸ. ਐੱਸ. ਰਾਜਾਮੌਲੀ ਅਤੇ ਮਹੇਸ਼ ਬਾਬੂ ਦੀ ਕਾਫ਼ੀ ਉਡੀਕੀ ਜਾ ਰਹੀ 'SSMB 29' ਨੂੰ ਲੈ ਕੇ ਇੱਕ ਨਵਾਂ ਅਪਡੇਟ ਸਾਹਮਣੇ ਆਇਆ ਹੈ। ਅਸਲ ਵਿਚ ਇਸ ਫਿਲਮ ਵਿਚ ਇੱਕ ਅਦਾਕਾਰਾ ਦੀ ਐਂਟਰੀ ਹੋਈ ਹੈ, ਜੋ 6 ਸਾਲਾਂ ਬਾਅਦ ਇੱਕ ਭਾਰਤੀ ਫਿਲਮ ਵਿਚ ਕੰਮ ਕਰੇਗੀ। ਰਾਜਾਮੌਲੀ 2025 ਵਿਚ 'ਬਾਹੂਬਲੀ' ਅਤੇ 'ਆਰਆਰਆਰ' ਤੋਂ ਬਾਅਦ ਆਪਣੀ ਅਗਲੀ ਕਹਾਣੀ ਨੂੰ ਪਰਦੇ 'ਤੇ ਲਿਆਉਣ ਲਈ ਤਿਆਰ ਹਨ।
ਇਹ ਖ਼ਬਰ ਵੀ ਪੜ੍ਹੋ - ਮਨਮੋਹਨ ਸਿੰਘ ਦੀ ਮੌਤ ਨਾਲ ਸਦਮੇ 'ਚ ਦਿਲਜੀਤ ਤੇ ਕਪਿਲ, ਕਿਹਾ- ਆਪਣੇ ਪਿੱਛੇ ਤਰੱਕੀ ਤੇ ਉਮੀਦ ਦੀ ਛੱਡ ਗਏ ਵਿਰਾਸਤ
ਇਸ ਸੁੰਦਰੀ ਦੀ ਹੋਈ ਐਂਟਰੀ
ਪ੍ਰਿਅੰਕਾ ਚੋਪੜਾ SS ਰਾਜਾਮੌਲੀ ਅਤੇ ਮਹੇਸ਼ ਬਾਬੂ ਦੀ 'SSMB 29' ਵਿਚ ਐਂਟਰੀ ਕਰ ਚੁੱਕੀ ਹੈ। ਜੀ ਹਾਂ, ਖ਼ਬਰਾਂ ਮੁਤਾਬਕ ਪ੍ਰਿਅੰਕਾ ਚੋਪੜਾ ਇਸ ਫਿਲਮ ਵਿਚ ਮਹੇਸ਼ ਬਾਬੂ ਦੇ ਨਾਲ ਸਕ੍ਰੀਨ ਸ਼ੇਅਰ ਕਰੇਗੀ। 'ਦੇਸੀ ਗਰਲ' ਇਸ ਫਿਲਮ 'ਚ ਮੁੱਖ ਅਦਾਕਾਰਾ ਦਾ ਕਿਰਦਾਰ ਨਿਭਾਉਣ ਜਾ ਰਹੀ ਹੈ। ਪ੍ਰਿਅੰਕਾ ਚੋਪੜਾ ਨਿਰਦੇਸ਼ਕ ਰਾਜਾਮੌਲੀ ਦੀ ਅਗਲੀ ਪੈਨ-ਵਰਲਡ ਵਾਈਲਡ ਐਡਵੈਂਚਰ ਨਾਲ ਭਾਰਤੀ ਫਿਲਮ ਉਦਯੋਗ ਵਿਚ ਵਾਪਸੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।
ਇਹ ਖ਼ਬਰ ਵੀ ਪੜ੍ਹੋ - ਕਰੋੜਾਂ-ਅਰਬਾਂ ਦੇ ਮਾਲਕ ਦਿਲਜੀਤ ਦੋਸਾਂਝ, ਔਖੇ ਵੇਲੇ ਜਿਗਰੀ ਦੋਸਤ ਦੇ 150 ਰੁਪਏ ਨੇ ਬਦਲ 'ਤੀ ਤਕਦੀਰ
ਕਦੋਂ ਹੋਵੇਗੀ ਰਿਲੀਜ਼
ਫਿਲਮ ਦਾ ਲੇਖਣ ਆਖਰੀ ਪੜਾਅ 'ਤੇ ਹੈ ਅਤੇ ਅਪ੍ਰੈਲ 2025 ਵਿਚ ਫਲੋਰ 'ਤੇ ਜਾਣ ਲਈ ਤਿਆਰ ਹੈ। ਰਾਜਾਮੌਲੀ ਇੱਕ ਵਿਸ਼ਵਵਿਆਪੀ ਚਿਹਰੇ ਦੀ ਤਲਾਸ਼ ਕਰ ਰਹੇ ਸਨ, ਜੋ ਉਨ੍ਹਾਂ ਨੂੰ ਪ੍ਰਿਅੰਕਾ ਚੋਪੜਾ ਦੇ ਰੂਪ ਵਿਚ ਮਿਲਿਆ। ਹਾਲਾਂਕਿ ਅਧਿਕਾਰਤ ਘੋਸ਼ਣਾ ਅਜੇ ਬਾਕੀ ਹੈ, ਉਹ ਵੀ ਜਲਦੀ ਹੀ ਹੋ ਜਾਵੇਗਾ। ਪ੍ਰਿਅੰਕਾ ਨੂੰ ਆਖਰੀ ਵਾਰ 'ਦਿ ਸਕਾਈ ਇਜ਼ ਪਿੰਕ' ਵਿਚ ਦੇਖਿਆ ਗਿਆ ਸੀ, ਜੋ 2019 ਵਿਚ ਰਿਲੀਜ਼ ਹੋਈ ਸੀ।
ਇਹ ਖ਼ਬਰ ਵੀ ਪੜ੍ਹੋ - ਮਸ਼ਹੂਰ ਅਦਾਕਾਰਾ ਦੀ ਵਿਗੜੀ ਸਿਹਤ, ਹਸਪਤਾਲ 'ਚ ਭਰਤੀ, ਹਾਲਤ ਗੰਭੀਰ
ਮਹੇਸ਼ ਬਾਬੂ ਨਾਲ ਰਾਜਾਮੌਲੀ ਦੀ ਇਹ ਫਿਲਮ 2026 ਦੇ ਅੰਤ ਤੱਕ ਸ਼ੂਟ ਕੀਤੀ ਜਾਵੇਗੀ ਅਤੇ 2027 ਵਿਚ ਸਿਨੇਮਾਘਰਾਂ ਵਿਚ ਵੱਡੀ ਰਿਲੀਜ਼ ਹੋਣ ਦੀ ਉਮੀਦ ਹੈ। ਖ਼ਬਰਾਂ ਦੀ ਮੰਨੀਏ ਤਾਂ ਰਾਜਾਮੌਲੀ ਇਸ ਫਿਲਮ ਲਈ ਗਲੋਬਲ ਸਟੂਡੀਓ ਨਾਲ ਕੰਮ ਕਰਨਾ ਚਾਹੁੰਦੇ ਹਨ, ਜਿਸ ਲਈ ਡਿਜ਼ਨੀ ਨਾਲ ਵੀ ਗੱਲਬਾਤ ਚੱਲ ਰਹੀ ਹੈ। ਫਿਲਮ ਦੀ ਸ਼ੂਟਿੰਗ ਭਾਰਤ ਅਤੇ ਅਮਰੀਕਾ ਦੇ ਸਟੂਡੀਓਜ਼ ਦੇ ਨਾਲ-ਨਾਲ ਅਫਰੀਕੀ ਜੰਗਲਾਂ ਵਿਚ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।